ਪੰਜਾਬ ਦਾ ਪਾਣੀ ਬਚਾਉਣ ਦੀ ਜੰਗ ਤੇ ਕੀਤੀ ਫਤਿਹ ਹਾਸਲ- ਹਰਜੋਤ ਬੈਂਸ

ਨੰਗਲ 21 ਮਈ (ਖ਼ਬਰ ਖਾਸ ਬਿਊਰੋ)

ਪੰਜਾਬ ਦੇ ਪਾਣੀ ਨੂੰ ਬਚਾਉਣ ਦੀ ਜੰਗ ਦੀ ਫਤਿਹ ਦੀ ਖੁਸ਼ੀ ਵਿੱਚ ਰੱਖੇ ਜਸ਼ਨ ਵਿੱਚ ਇਲਾਕਾ ਵਾਸੀਆਂ ਨੁੰ ਸੰਬੋਧਨ ਕਰਦੇ ਹੋਏ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਦਹਾਕਿਆਂ ਤੋਂ ਸਰਕਾਰਾਂ ਦੀ ਨਲਾਇਕੀ ਅਤੇ ਨਾਕਾਮੀ ਕਾਰਨ ਤਰਾਸਦੀ ਦਾ ਸ਼ਿਕਾਰ ਹੋਏ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਦੀ ਜਿੰਦਗੀ ਦੀ ਸੱਚਾਈ ਨੂੰ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੇ ਸਾਹਮਣੇ ਬਹੁਤ ਹੀ ਸ਼ਾਲੀਨਤਾ ਨਾਲ ਬਿਆਨ ਕੀਤਾ।

ਉਨ੍ਹਾਂ ਦੇ ਇਸ ਭਾਵੁਕ ਭਾਸ਼ਨ ਦੌਰਾਨ ਇਲਾਕੇ ਦੇ ਲੋਕ ਲਗਾਤਾਰ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਜਿੰਦਾਬਾਦ ਦੇ ਨਾਅਰੇ ਲਗਾਉਦੇ ਰਹੇ, ਇਲਾਕੇ ਦੇ ਲੋਕ ਅੱਜ ਬਹੁਤ ਜੋਸ਼ ਵਿਚ ਨਜ਼ਰ ਆ ਰਹੇ ਸਨ, ਕਿਉਕਿ ਆਪਣੇ ਹਲਕੇ ਦੀ ਵਾਗਡੌਰ ਉਨ੍ਹਾਂ ਨੇ ਜਿਹੜੇ ਨੋਜਵਾਨ ਹੱਥਾ ਵਿਚ ਸੋਂਪੀ ਹੈ, ਉਸ ਆਗੂ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਉਨ੍ਹਾਂ ਦੀਆਂ ਤਕਲੀਫਾਂ ਮੁੱਖ ਮੰਤਰੀ ਅੱਗੇ ਰੱਖ ਕੇ ਉਨ੍ਹਾਂ ਦਾ ਤਤਕਾਲ ਹੱਲ ਕਰਨ ਦਾ ਅਹਿਦ ਕੀਤਾ। ਜਿਸ ਦੀ ਪ੍ਰੋੜਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਬੋਧਨ ਦੌਰਾਨ ਵੀ ਕੀਤੀ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਬੈਂਸ ਨੇ ਨੰਗਲ ਡੈਮ ਤੋਂ ਅੱਜ ਪਾਣੀਆਂ ਦੀ ਜੰਗ ਦੀ ਫਤਿਹ ਤੇ ਰੱਖੇ ਇੱਕ ਭਰਵੇ ਤੇ ਪ੍ਰਭਾਵਸ਼ਾਲੀ ਸਮਾਰੋਹ ਮੋਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਨ੍ਹਾਂ ਦੇ ਦਾਦਾ ਜੀ ਤੇ ਨਾਨਾ ਜੀ ਨੇ ਭਾਖੜਾ ਡੈਮ ਦੇ ਨਿਰਮਾਣ ਵਿੱਚ ਵੀ ਆਪਣਾ ਯੋਗਦਾਨ ਪਾਇਆ ਹੈ। ਪਾਣੀ ਨਾਲ ਭਰਪੂਰ ਇਸ ਇਲਾਕੇ ਦੇ ਆਲੇ ਦੁਆਲੇ ਇੱਕ ਕਿਲੋਮੀਟਰ ਦੇ ਏਰੀਏ ਵਿੱਚ ਸਥਿਤੀ ਇਸ ਤਰਾਂ ਦੀ ਹੈ ਕਿ ਲੋਕਾਂ ਦੇ ਖੇਤਾਂ ਨੂੰ ਸਿੰਚਾਈ ਲਈ ਪਾਣੀ ਨਹੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸਿੱਧ ਧਾਰਮਿਕ ਅਸਥਾਨ ਬਿਭੌਰ ਸਾਹਿਬ, ਬਾਂਸ, ਸਵਾਮੀਪੁਰ, ਦੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਸਿੰਚਾਈ ਲਈ ਪਾਣੀ ਨੂੰ ਤਰਸ ਰਹੇ ਹਨ। ਸਾਡੇ ਸਤਲੁਜ ਦਰਿਆਂ ਦੇ ਨਾਲ ਲੱਗਦੇ ਨੀਮ ਪਹਾੜੀ ਇਲਾਕੇ ਚੰਗਰ ਵਿਚ ਪਾਣੀ ਨਹੀ ਹੈ। ਉਹ ਲੋਕ 70 ਸਾਲ ਤੋ ਗਰਮੀਆਂ ਵਿਚ ਆਪਣਾ ਘਰ ਵਾਰ ਛੱਡ ਕੇ ਪਾਣੀ ਲਈ ਆਪਣੇ ਪ਼ਸ਼ੂ ਲੈ ਕੇ ਸਤਲੁਜ ਦਰਿਆ ਕੰਢੇ ਤੇ ਵਸੇਰਾ ਕਰਦੇ ਹਨ। ਜਿੰਦਵੜੀ ਵਰਗੇ ਕਈ ਪਿੰਡ ਤਰਾਸਦੀ ਦਾ ਸ਼ਿਕਾਰ ਹਨ, ਪ੍ਰੰਤੂ ਤਤਕਾਲੀ ਸਰਕਾਰਾਂ ਦੀਆਂ ਗਲਤ ਨੀਤੀਆ ਕਾਰਨ ਇਨ੍ਹਾਂ ਇਲਾਕਿਆਂ ਦੇ ਲੋਕ ਭਾਰੀ ਬਰਸਾਤਾ ਦੌਰਾਨ ਹ੍ੜ੍ਹਾਂ ਦੀ ਮਾਰ ਆਪਣੇ ਪਿੱਡੇ ਤੇ ਹਡਾਉਦੇ ਹਨ ਪ੍ਰੰਤੂ ਲੋੜ ਪੈਣ ਤੇ ਪਾਣੀ ਦੀ ਬੂੰਦ ਬੂੰਦ ਨੂੰ ਤਰਸਦੇ ਹਨ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਕੈਬਨਿਟ ਮੰਤਰੀ ਨੇ ਕਿਹਾ ਕਿ ਹਾਲਾਤ ਇਸ ਤਰਾਂ ਦੇ ਹਨ ਕਿ ਇਹ ਸਮੁੱਚਾ ਇਲਾਕਾ ਭਾਖੜਾ ਡੈਮ ਗੋਬਿੰਦ ਸਾਗਰ ਝੀਲ, ਸਤਲੁਜ ਦਰਿਆ, ਸਵਾਂ ਨਦੀ ਅਤੇ ਭਾਖੜਾਂ ਤੇ ਨੰਗਲ ਨਹਿਰਾਂ ਨਾਲ ਘਿਰਿਆ ਹੋਇਆ ਹੈ, ਸਾਡੀਆ ਜਮੀਨਾਂ ਵਿਚੋ ਨਹਿਰਾ, ਦਰਿਆ ਡੈਮ ਬਣਾਏ ਗਏ ਹਨ, ਪ੍ਰੰਤੂ ਸਾਡੇ ਲੋਕਾਂ ਕੋਲ ਪਾਣੀ ਨਹੀ ਹੈ, ਹੁਣ ਸਾਡੀ ਸਰਕਾਰ ਨੇ ਲਗਭਗ 200 ਕਰੋੜ ਰੁਪਏ ਦੀਆਂ ਯੋਜਨਾਵਾ ਤਿਆਰ ਕੀਤੀਆ ਹਨ, ਪਾਣੀ ਹੁਣ ਬੇਕਾਰ ਨਹੀ ਹੋਵੇਗਾ। ਸਾਡੇ ਹਿੱਸੇ ਦਾ ਪਾਣੀ ਸਾਡੇ ਕਿਸਾਨਾ ਦੇ ਖੇਤਾਂ ਨੂੰ ਲੱਗੇਗਾ ਅਤੇ ਸਾਡੇ ਘਰਾਂ ਤੱਕ ਪਹੁੰਚੇਗਾ। ਅਸੀ ਪਾਣੀ ਦੀ ਕਦਰ ਕਰਦੇ ਹਾਂ, ਤੇ ਪਾਣੀ ਦੀ ਸੁਚੱਜੀ ਵਰਤੋ ਕਰ ਰਹੇ ਹਾਂ। 10 ਹਜਾਰ ਏਕੜ ਰਕਬਾ ਸਿੰਚਾਈ ਦੇ ਯੋਗ ਹੋਇਆ ਹੈ, ਇਲਾਕੇ ਦੇ ਹਰ ਕੋਨੇ ਕੋਨੇ ਤੱਕ ਪਾਣੀ ਪਹੁੰਚਾਵਾਗੇ, ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਨਹਿਰੀ ਪਾਣੀ ਪਹੁੰਚਾਇਆ ਜਾਵੇਗਾ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਬੈਂਸ ਨੇ ਕਿਹਾ ਕਿ ਜਿਸ ਤਰਾਂ ਇਸ ਇਲਾਕੇ ਦੇ ਹਰ ਪਿੰਡ, ਸ਼ਹਿਰ ਦੇ ਲੋਕਾਂ ਨੇ ਨੰਗਲ ਡੈਮ ਤੇ ਲੋਹੰਡ ਖੱਡ ਤੇ ਪਾਣੀਆਂ ਦੀ ਪਹਿਰੇਦਾਰੀ ਦਿਨ ਰਾਤ ਕੀਤੀ ਹੈ, ਉਸ ਲਈ ਉਹ ਆਪਣੇ ਇਲਾਕੇ ਦੇ ਲੋਕਾਂ ਤੇ ਸਾਥੀਆਂ ਦੇ ਧੰਨਵਾਦੀ ਹਨ। ਉਨ੍ਹਾਂ ਦੇ ਨਾਲ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਤੇ ਚੇਅਰਮੈਨ ਡਾ.ਸੰਜੀਵ ਗੌਤਮ, ਜਿਲ੍ਹਾਂ ਯੋਜਨਾ ਕਮੇਟੀ ਦੀ ਚੇਅਰਮੈਨ ਹਰਮਿੰਦਰ ਸਿੰਘ ਢਾਹੇ, ਰਾਮ ਕੁਮਾਰ ਮੁਕਾਰੀ ਡਾਇਰੈਕਟਰ, ਜਸਪਾਲ ਸਿੰਘ ਢਾਹੇ, ਨਗਰ ਕੋਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਕਮਿੱਕਰ ਸਿੰਘ ਡਾਢੀ, ਦੀਪਕ ਸੋਨੀ,ਪੱਮੂ ਢਿੱਲੋਂ, ਸਤੀਸ਼ ਚੋਪੜਾ, ਸੁਮਿਤ ਤਲਵਾੜਾ, ਐਡਵੋਕੇਟ ਨਿਸ਼ਾਤ , ਦੀਪਕ , ਹਿਤੇਸ਼ ਸ਼ਰਮਾ, ਜੁਝਾਰ ਸਿੰਘ ਆਸਪੁਰ ਹਾਜ਼ਰ ਸਨ।

Leave a Reply

Your email address will not be published. Required fields are marked *