ਵਾਹਘਾ ਬਾਰਡਰ ਉਤੇ ਅੱਜ ਤੋਂ ਮੁੜ ਸ਼ੁਰੂ ਹੋਵੇਗੀ ਰਿਟਰੀਟ ਸੈਰੇਮਣੀ

ਚੰਡੀਗੜ੍ਹ, 20 ਮਈ (ਖ਼ਬਰ ਖਾਸ ਬਿਊਰੋ)

ਪਹਿਲਗਾਮ ਹਮਲੇ ਤੋ ਬਾਅਦ ਭਾਰਤ ਅਤੇ ਪਾਕਿਸਤਾਨ ਵਿਚ ਪੈਦਾ ਹੋਈ ਕੁੜੱਤਣ ਹੌਲੀ ਹੌਲੀ ਘਟਣ ਲੱਗੀ ਹੈ। ਦੋਹਾਂ ਪਾਸਿਓ ਗੋਲੀਬੰਦੀ ਹੋਣ ਮਗਰੋ ਸਥਿਤੀ ਆਮ ਹੋਣ ਲੱਗੀ ਹੈ ਅਤੇ ਜ਼ਿੰਦਗੀ ਦੀ ਗੱਡੀ ਪਟੜੀ ਉਤੇ ਆਉਣ ਲੱਗੀ ਹੈ। ਭਾਰਤ ਪਾਕਿ ਸਰਹੱਦ ਦੀ ਸਾਦਕੀ ਚੌਕੀ ਤੇ ਰਿਟਰੀਟ ਸੈਰੇਮਨੀ ਮੁੜ ਤੋਂ ਸ਼ੁਰੂ ਹੋ ਗਈ ਹੈ।

ਅੱਜ ਤੋ ਸ਼ੁਰੂ ਹੋਈ ਰਿਟਰੀਟ ਸੈਰੇਮਣੀ

ਪਹਿਲਗਾਮ ਅੱਤਵਾਦੀ ਹਮਲੇ ਬਾਅਦ ਭਾਰਤ ਨੇ ਜਿਥੇ ਅਟਾਰੀ ਬਾਰਡਰ ਬੰਦ ਕਰ ਦਿੱਤਾ ਸੀ , ਉਥੇ ਹੱਦ ਉਤੇ ਹੋਣ ਵਾਲੀ ਰਿਟਰੀਟ ਸੈਰੇਮਣੀ ਵੀ ਬੰਦ ਕਰ ਦਿੱਤੀ ਗਈ ਸੀ।  ਹੁਣ ਭਾਰਤ-ਪਾਕਿਸਤਾਨ ਦੀ ਸਥਿਤੀ ਆਮ ਹੋਣ ‘ਤੇ ਮੰਗਲਵਾਰ ਨੂੰ ਬੀ.ਐੱਸ.ਐੱਫ. ਜਵਾਨ  ਅਤੇ ਪਾਕਿਸਤਾਨੀ ਰੇਂਜਰ ਵਿਚਕਾਰ ਸ਼ਾਮ ਸਾਢੇ ਛੇ ਵਜੇ ਰਿਟਰੀਟ ਸੈਰੇਮਣੀ ਹੋਵੇਗੀ। ਮੰਗਲਵਾਰ ਸ਼ਾਮ ਪਹਿਲੇ ਦਿਨ, ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ, ਸਾਦਕੀ ਚੌਕੀ, ਫਾਜ਼ਿਲਕਾ ਵਿਖੇ ਰਿਟਰੀਟ ਸੈਰੇਮਨੀ ਸ਼ੁਰੂ ਹੋਈ। ਪਹਿਲੇ ਦਿਨ ਪਹੁੰਚੇ ਲੋਕਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ। ਲੋਕਾਂ ਨੇ ਹਿੰਦੁਸਤਾਨ ਜ਼ਿੰਦਾਬਾਦ ਅਤੇ ਭਾਰਤ ਮਾਤਾ ਕੀ ਜੈ ਦੇ ਨਾਅਰੇ ਲਗਾਏ।ਰਿਟਰੀਟ ਸੈਰੇਮਨੀ ਦੌਰਾਨ ਵੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

ਹੁਸੈਨੀਵਾਲਾ ਗੰਡਾ ਸਿੰਘ ਵਾਲਾ ਵਿਖੇ ਵੀ ਹੋਈ ਰਿਟਰੀਟ ਸੈਰੇਮਣੀ
ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੀ ਜੁਆਇੰਟ ਚੈਕ ਪੋਸਟ ‘ਹੂਸੈਨੀਵਾਲਾ-ਗੰਡਾ ਸਿੰਘ ਵਾਲਾ’ ਵਿਖੇ ਬੀਤੀ 6 ਮਈ ਤੋਂ ਬੰਦ ਪਈ ਰੀਟਰੀਟ ਸੈਰੇਮਨੀ ਮੰਗਲਵਾਰ ਨੂੰ ਫਿਰ ਸ਼ੁਰੂ ਹੋ ਗਈ। ਹਾਲਾਂਕਿ ਪਹਿਲੇ ਦਿਨ ਭਾਰਤ ਵਾਲੇ ਪਾਸਿੳਂ ਸਿਰਫ ਮੀਡੀਆ ਕਰਮੀਆਂ ਦੀ ਹੀ ਐਂਟਰੀ ਸੀ ,ਜਦਕਿ ਪਾਕਿਸਤਾਨ ਵਾਲੇ ਪਾਸਿੳਂ ਆਮ ਜਨਤਾ ਨਜ਼ਰ ਆ ਰਹੀ ਸੀ।

ਕਿਸਾਨਾਂ ਲਈ ਖੁੱਲੇ ਗੇਟ
ਕੰਡਾ ਤਾਰ ਦੇ ਪਾਰ ਕਿਸਾਨਾ ਦੀ ਖੇਤੀ ਲਈ ਵੀ ਗੇਟ ਖੋਲ੍ਹ ਦਿੱਤੇ ਗਏ ਹਨ। ਹੁਣ ਕਿਸਾਨ  ਕੰਡਾ ਤਾਰ ਤੋ ਪਾਰ ਆਪਣੇ ਖੇਤਾਂ ਵਿਚ ਖੇਤੀ ਕਰ ਸਕਣਗੇ।  ਭਾਰਤ-ਪਾਕਿਸਤਾਨ ਦੇ ਵਿਚਕਾਰ ਤਣਾਅ ਦੇ ਚਲਦੇ ਦੋਵੇਂ ਦੇਸ਼ਾਂ ਦੇ ਵਿਚਕਾਰ ਹੋਣ ਵਾਲੀ ਰਿਟ੍ਰੀਟ ਸੈਰੇਮਣੀ ਤੋ ਇਲਾਵਾ ਕੰਡਾ ਤਾਰ ਦੇ ਨੇੜ੍ਹੇ ਗੇਟ ਵੀ ਬੰਦ ਕਰ ਦਿੱਤੇ ਗਏ ਸਨ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਚੇਤੇ ਰਹੇ ਕਿ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀਆਂ ਨੇ ਸੈਲਾਨੀਆਂ ‘ਤੇ ਹਮਲਾ ਕਰ ਦਿੱਤਾ। ਇਸ ਦੇ ਜਵਾਬ ਵਿੱਚ, ਭਾਰਤ ਨੇ ਅੱਤਵਾਦ ਵਿਰੁੱਧ ਸਖ਼ਤ ਰੁਖ਼ ਅਪਣਾਇਆ ਅਤੇ ‘ਆਪ੍ਰੇਸ਼ਨ ਸਿੰਦੂਰ’ ਤਹਿਤ ਪਾਕਿਸਤਾਨ ਵਿੱਚ ਕਈ ਅੱਤਵਾਦੀ ਟਿਕਾਣਿਆਂ ਨੂੰ ਨਸ਼ਟ ਕਰ ਦਿੱਤਾ ਸੀ। ਜਿਸ ਕਰਕੇ ਦੋਵਾਂ ਮੁਲਕਾਂ ਦਰਮਿਆਨ ਤਨਾਅ ਵਧ ਗਿਆ ਸੀ।

Leave a Reply

Your email address will not be published. Required fields are marked *