ਕਣਕ ਖ੍ਰੀਦਣ ਲਈ ਕੇਂਦਰ ਨੇ 28,894 ਕਰੋੜ ਰੁਪਏ ਦਿੱਤੇ, ‘ਆਪ’ ਸਰਕਾਰ ਧੰਨਵਾਦ ਕਰਨਾ ਵੀ ਭੁੱਲੀ : ਪ੍ਰਿਤਪਾਲ ਸਿੰਘ ਬਲੀਏਵਾਲ

ਚੰਡੀਗੜ੍ਹ, 16 ਮਈ (ਖ਼ਬਰ ਖਾਸ ਬਿਊਰੋ)
ਪੰਜਾਬ ਵਿੱਚ ਕਣਕ ਦੀ ਖਰੀਦ ਸੀਜ਼ਨ ਦੇ ਸਫਲਤਾਪੂਰਵਕ ਸੰਪੂਰਨ ਹੋਣ ਦੇ ਬਾਵਜੂਦ, ਆਮ ਆਦਮੀ ਪਾਰਟੀ (ਆਪ) ਸਰਕਾਰ ਖ਼ੁਦ ਦਾ ਪ੍ਰਚਾਰ ਕਰਨ ਵਿੱਚ ਰੁੱਝੀ ਹੋਈ ਹੈ, ਜਦੋਂ ਕਿ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੁਆਰਾ ਦਿੱਤੀ ਗਈ ਮਹੱਤਵਪੂਰਨ ਸਹਾਇਤਾ ਨੂੰ ਬਿਲਕੁੱਲ ਹੀ ਨਜ਼ਰਅੰਦਾਜ਼ ਕਰ ਦਿੱਤਾ ਗਿਆ ।ਇਹ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਕੀਤਾ।
ਉਹਨਾਂ ਨੇ ਕਿਹਾ ਕਿ ਸਾਰੇ “ਤੱਥ ਪੰਜਾਬ ਵਾਸੀਆਂ ਤੇ ਕਿਸਾਨਾਂ ਦੇ ਸਾਹਮਣੇ ਹਨ ਜੋ ਆਪ ਪਾਰਟੀ ਦੇ ਝੂਠੇ ਇਸ਼ਤਿਹਾਰਾਂ ਦੀ ਪੋਲ ਖੋਲ੍ਹਦੇ ਹਨ। ਬਲੀਏਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮਾਰਚ 2025 ਵਿੱਚ, ਕਿਸਾਨਾਂ ਨੂੰ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ (MSP) ਭੁਗਤਾਨ  ਸਮੇਂ ਸਿਰ ਕਰਨ ਲਈ ਪੰਜਾਬ ਸਰਕਾਰ ਨੂੰ 28,894 ਕਰੋੜ ਰੁਪਏ ਦੀ ਨਕਦ ਕ੍ਰੈਡਿਟ ਸੀਮਾ (CCL) ਜਾਰੀ ਕੀਤੀ ਸੀ।
ਹੁਣ ਜਦੋਂ ਖਰੀਦ ਸੀਜ਼ਨ ਦੀ ਸਮਾਪਤੀ ਦਾ ਐਲਾਨ ਕਰਦੇ ਹੋਏ ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ  ਇਹ ਅੰਕੜੇ ਜਾਰੀ ਕੀਤਾ ਕੀ 7,24,405 ਕਿਸਾਨਾਂ ਨੇ 130 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਵੇਚੀ – ਜਿਸਦੇ ਨਤੀਜੇ ਵਜੋਂ 28,500 ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਸਿੱਧੇ ਉਨ੍ਹਾਂ ਦੇ ਖਾਤਿਆਂ ਵਿੱਚ ਹੋਈ ਪਰ ਕਟਾਰੂਚੱਕ ਕੇਂਦਰ ਸਰਕਾਰ ਦੇ ਯੋਗਦਾਨ ਨੂੰ ਭੁੱਲ ਗਏ ਤੇ ਨਾ ਹੀ ਕੇਂਦਰ ਸਰਕਾਰ ਕੋਈ ਧੰਨਵਾਦ ਕੀਤਾ ਗਿਆ।
ਇਹ ਦੱਸਣਾ ਮਹੱਤਵਪੂਰਨ ਹੈ ਕਿ ਪੂਰੀ ਖਰੀਦ ਪ੍ਰਣਾਲੀ, ਜਿਸ ਵਿੱਚ ਕਿਸਾਨਾਂ ਨੂੰ 24 ਘੰਟਿਆਂ ਦੇ ਅੰਦਰ ਤੁਰੰਤ ਭੁਗਤਾਨ ਸ਼ਾਮਲ ਹੈ, ਮੋਦੀ ਸਰਕਾਰ ਦੁਆਰਾ ਰੱਖੇ ਗਏ ਅਗਾਊਂ ਫੰਡ ਕਰਕੇ ਇਹ ਖ਼ਰੀਦ ਸਫਲਤਾਪੂਰਵਕ ਸੰਭਵ ਹੋਈ ਹੈ ਪਰ ਆਪ ਸਰਕਾਰ ਫੋਕਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।
ਕੇਂਦਰ ਸਰਕਾਰ ਦੇ  ਮੰਤਰੀਆਂ ਤੇ ਟੀਮਾਂ ਨੇ ਖਰੀਦ ਸਮੇਂ ਦੌਰਾਨ ਖੰਨਾ ਅਤੇ ਸਮਰਾਲਾ ਵਰਗੇ ਮੁੱਖ ਖਰੀਦ ਕੇਂਦਰਾਂ ਦਾ ਨਿੱਜੀ ਤੌਰ ‘ਤੇ ਦੌਰਾ ਕਰਕੇ ਖਰੀਦ ਪ੍ਰੀਕਿਰਿਆ ਦੀ ਨਿਗਰਾਨੀ ਕੀਤੀ ਸੀ ਕੀਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸਾਨਾਂ ਨੂੰ ਕੋਈ ਅਸੁਵਿਧਾ ਨਾ ਹੋਵੇ।
ਬੱਲੀਏਵਾਲ ਨੇ ‘ਆਪ’ ਸਰਕਾਰ ਦੀ ਉਸਦੇ ਅਧੂਰੇ ਵਾਅਦਿਆਂ ਨੂੰ ਯਾਦ ਕਰਵਾਇਆ ਕਿ “ਆਪ’ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ 23 ਫਸਲਾਂ ‘ਤੇ ਐਮਐਸਪੀ ਦਾ ਵਾਅਦਾ ਕੀਤਾ ਸੀ। ਅੱਜ ਤੱਕ, ਕਣਕ ਅਤੇ ਝੋਨੇ ਤੋਂ ਇਲਾਵਾ ਇੱਕ ਵੀ ਫਸਲ ਐਮਐਸਪੀ ਤੇ ਨਹੀਂ ਖ਼ਰੀਦੀ ਜਾ ਰਹੀ। ਆਪ ਸਰਕਾਰ ਕੇਂਦਰ ਦੇ ਨਾਂ ਤੇ ਸਿਹਰਾ ਲੈਣਾ ਛੱਡ ਕੇ ਆਪਣੇ ਵਾਅਦੇ ਪੂਰੇ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ।
ਹੋਰ ਪੜ੍ਹੋ 👉  ਲੁਧਿਆਣਾ ਪੱਛਮੀ ਜ਼ਿਮਨੀ ਚੋਣ, ਬਜ਼ੁਰਗ ਅਤੇ ਦਿਵਿਆਂਗ ਵੋਟਰਾਂ ਲਈ ਘਰ-ਘਰ ਵੋਟਿੰਗ ਸ਼ੁਰੂ

Leave a Reply

Your email address will not be published. Required fields are marked *