ਮਿਲਵਾਕੀ ’ਚ ਇਮਾਰਤ ਨੂੰ ਲੱਗੀ ਅੱਗ, ਲੋਕਾਂ ਨੇ ਖਿੜਕੀਆਂ ਤੋਂ ਮਾਰੀ ਛਾਲ ਮਾਰੀ, ਚਾਰ ਦੀ ਹੋਈ ਮੌਤ

America fire News: ਅਮਰੀਕਾ ਦੇ ਮਿਲਵਾਕੀ ਵਿੱਚ ਮਦਰਜ਼ ਡੇਅ ’ਤੇ ਇੱਕ ਚਾਰ ਮੰਜ਼ਿਲਾ ਅਪਾਰਟਮੈਂਟ ਵਿੱਚ ਭਿਆਨਕ ਅੱਗ ਲੱਗ ਗਈ ਅਤੇ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਖਿੜਕੀਆਂ ਤੋਂ ਛਾਲ ਮਾਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਕਿਹਾ ਕਿ ਚਾਰ ਹੋਰ ਲੋਕ ਵੀ ਗੰਭੀਰ ਜ਼ਖ਼ਮੀ ਹੋਏ ਹਨ।

ਅੱਗ ਇੰਨੀ ਭਿਆਨਕ ਹੋ ਗਈ ਕਿ ਉੱਥੇ ਪਹੁੰਚੀ ਫਾਇਰ ਬ੍ਰਿਗੇਡ ਦੀ ਪਹਿਲੀ ਟੀਮ ਵੀ ਇਸਨੂੰ ਬੁਝਾਉਣ ਵਿੱਚ ਅਸਫਲ ਰਹੀ। ਮਿਲਵਾਕੀ ਫ਼ਾਇਰ ਚੀਫ਼ ਐਰੋਨ ਲਿਪਸਕੀ ਨੇ ਐਤਵਾਰ ਨੂੰ ਕਿਹਾ ਕਿ ਅਪਾਰਟਮੈਂਟ ਦੀਆਂ ਖਿੜਕੀਆਂ ਤੋਂ ਲੋਕਾਂ ਨੂੰ ਬਚਾਉਣ ਲਈ ਪੌੜੀਆਂ ਵਾਲੇ ਟਰੱਕਾਂ ਦੀ ਵਰਤੋਂ ਕੀਤੀ ਗਈ ਅਤੇ ਅੱਗ ਬੁਝਾਉਣ ਵਾਲੇ ਵੀ ਲੋਕਾਂ ਨੂੰ ਕੱਢਣ ਲਈ ਸੜਦੀ ਇਮਾਰਤ ਵਿੱਚ ਦਾਖ਼ਲ ਹੋਏ। ਇਸ ਸਮੇਂ ਦੌਰਾਨ, ਕੁੱਲ 30 ਲੋਕਾਂ ਨੂੰ ਬਚਾਇਆ ਗਿਆ। ਅਧਿਕਾਰੀਆਂ ਨੇ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ।

ਹੋਰ ਪੜ੍ਹੋ 👉  54,422 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਪ੍ਰਕਿਰਿਆ ਮੁਕੰਮਲ : ਮੁੱਖ ਮੰਤਰੀ

ਅਧਿਕਾਰੀਆਂ ਅਨੁਸਾਰ, ਸਵੇਰੇ 8 ਵਜੇ ਤੋਂ ਪਹਿਲਾਂ ਲੱਗੀ ਅੱਗ ਵਿੱਚ ਕਈ ਹੋਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਦਾ ਇਲਾਜ ਕੀਤਾ ਗਿਆ। ਅੱਗ ਕਾਰਨ 85 ਫ਼ਲੈਟਾਂ ਵਾਲੀ ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਲਗਭਗ 200 ਲੋਕਾਂ ਦੇ ਉੱਥੋਂ ਬੇਘਰ ਹੋਣ ਦਾ ਅਨੁਮਾਨ ਹੈ। ਇਮਾਰਤ ਵਿੱਚ ਰਹਿਣ ਵਾਲੇ ਜੇਮਜ਼ ਰੁਬਿਨਸਟਾਈਨ ਨੇ ਕਿਹਾ ਕਿ ਉਸਨੇ ਹੇਠਲੀ ਮੰਜ਼ਿਲ ’ਤੇ ਛਾਲ ਮਾਰ ਦਿਤੀ। ਇਮਾਰਤ ਦੇ ਇੱਕ ਹੋਰ ਨਿਵਾਸੀ ਐਡੀ ਐਡਵਰਡਸ ਨੇ ਕਿਹਾ ਕਿ ਉਸਨੇ ਵੀ ਆਪਣੇ ਆਪ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ।

ਲਿਪਸਕੀ ਨੇ ਕਿਹਾ ਕਿ 1968 ਵਿੱਚ ਬਣੀ ਇਸ ਇਮਾਰਤ ਵਿੱਚ ਪਾਣੀ ਦੇ ਛਿੜਕਾਅ ਦਾ ਕੋਈ ਸਿਸਟਮ ਨਹੀਂ ਸੀ। ਉਨ੍ਹਾਂ ਕਿਹਾ, ‘‘ਜੇਕਰ ਇਹ ਪ੍ਰਬੰਧ ਹੁੰਦਾ, ਤਾਂ ਅੱਗ ’ਤੇ ਬਹੁਤ ਜਲਦੀ ਕਾਬੂ ਪਾਇਆ ਜਾ ਸਕਦਾ ਸੀ। ਤਾਂ ਲੋਕਾਂ ਨੂੰ ਖਿੜਕੀਆਂ ਤੋਂ ਛਾਲ ਮਾਰਨ ਦੀ ਲੋੜ ਨਹੀਂ ਪੈਂਦੀ।’’

ਹੋਰ ਪੜ੍ਹੋ 👉  50,000 ਰੁਪਏ ਰਿਸ਼ਵਤ ਲੈਂਦਾ  ਰਿਕਵਰੀ ਏਜੰਟ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ 

Leave a Reply

Your email address will not be published. Required fields are marked *