IPL ਇੰਡੀਅਨ ਪ੍ਰੀਮੀਅਰ ਲੀਗ ਦਾ ਮੌਜੂਦਾ ਐਡੀਸ਼ਨ ਅਣਮਿੱਥੇ ਸਮੇਂ ਲਈ ਮੁਲਤਵੀ

ਨਵੀਂ ਦਿੱਲੀ,  9 ਮਈ (ਖਬਰ ਖਾਸ ਬਿਊਰੋ)

ਭਾਰਤ ਤੇ ਪਾਕਿਸਤਾਨ ਵਿਚ ਜਾਰੀ ਫੌਜੀ ਟਕਰਾਅ ਦਰਮਿਆਨ ਸ਼ੁੱਕਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਮੌਜੂਦਾ ਐਡੀਸ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਦਿੱੱਤਾ ਗਿਆ ਹੈ।

ਵੀਰਵਾਰ ਰਾਤੀਂ ਜੰਮੂ ਤੇ ਪਠਾਨਕੋਟ ਵਿੱਚ ਹਵਾਈ ਹਮਲੇ ਦੀਆਂ ਚੇਤਾਵਨੀਆਂ ਤੋਂ ਬਾਅਦ ਧਰਮਸ਼ਾਲਾ ਵਿੱਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਾਲੇ ਚੱਲ ਰਿਹਾ ਮੈਚ ਅੱਧ ਵਿਚਾਲੇ ਰੋਕ ਕੇ ਰੱਦ ਕੀਤੇ ਜਾਣ ਮਗਰੋਂ ਆਈਪੀਐੱਲ ਦੇ ਮੌਜੂਦਾ ਐਡੀਸ਼ਨ ਦੇ ਭਵਿੱਖ ਉੱਤੇ ਬੇਯਕੀਨੀ ਦੇ ਬੱਦਲ ਛਾ ਗਏ ਸਨ।

ਬੀਸੀਸੀਆਈ ਅਧਿਕਾਰੀ ਨੇ ਹਾਈ ਪ੍ਰੋਫਾਈਲ ਲੀਗ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘ਦੇਸ਼ ਵਿਚ ਜੰਗ ਲੱਗੀ ਹੋਣ ਦੇ ਬਾਵਜੂਦ ਕ੍ਰਿਕਟ ਚੱਲਦਾ ਰਹੇ, ਇਹ ਚੰਗਾ ਨਹੀਂ ਲੱਗਦਾ।’’ ਉਂਝ ਇਹ ਲੀਗ ਅਧਿਕਾਰਤ ਤੌਰ ’ਤੇ 25 ਮਈ ਨੂੰ ਕੋਲਕਾਤਾ ਵਿੱਚ ਖਤਮ ਹੋਣੀ ਸੀ। ਧਰਮਸ਼ਾਲਾ ਵਾਲਾ ਮੈਚ ਵੀਰਵਾਰ ਰਾਤੀਂ ਅੱਧ ਵਿਚਾਲੇ ਰੋਕੇ ਜਾਣ ਮਗਰੋਂ ਦਿੱਲੀ ਕੈਪੀਟਲਜ਼ ਅਤੇ ਪੰਜਾਬ ਕਿੰਗਜ਼ ਦੇ ਖਿਡਾਰੀਆਂ ਨੂੰ ਸੜਕੀ ਰਸਤੇ ਧਰਮਸ਼ਾਲਾ ਤੋਂ ਦਿੱਲੀ ਲਿਆਂਦਾ ਜਾ ਰਿਹਾ ਹੈ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਸ਼ੁੱਕਰਵਾਰ ਨੂੰ ਲਖਨਊ ਸੁਪਰ ਜਾਇੰਟਸ ਅਤੇ ਰਾਇਲ ਚੈਲੇਂਜਰਜ਼ ਬੰਗਲੁਰੂ ਵਿਚਕਾਰ ਲਖਨਊ ਵਿੱਚ ਮੈਚ ਖੇਡਿਆ ਜਾਣਾ ਸੀ, ਜੋ ਹੁਣ ਮੁਅੱਤਲ ਹੈ। ਮੁਅੱਤਲੀ ਦੇ ਸਮੇਂ ਆਈਪੀਐੱਲ ਦੇ 12 ਲੀਗ ਮੈਚ ਅਤੇ ਚਾਰ ਨਾਕਆਊਟ ਮੈਚ ਖੇਡੇ ਜਾਣੇ ਬਾਕੀ ਸਨ, ਜਿਨ੍ਹਾਂ ਵਿੱਚ ਕੋਲਕਾਤਾ ਵਿੱਚ ਖੇਡਿਆ ਜਾਣ ਵਾਲਾ ਫਾਈਨਲ ਵੀ ਸ਼ਾਮਲ ਸੀ।

Leave a Reply

Your email address will not be published. Required fields are marked *