ਦੇਸ਼-ਵਿਦੇਸ਼ ਦੇ ਨੁਮਾਇੰਦਿਆਂ ਨੇ ‘ਸ਼ੌਂਕੀ ਸਰਦਾਰ’ ਦੀ ਦਿੱਲੀ ਪ੍ਰੈਸ ਕਾਨਫ਼ਰੰਸ ਵਿੱਚ ਕੀਤੀ ਪ੍ਰਸ਼ੰਸਾ

Film Shonki Sardar News in punjabi : ਆਉਣ ਵਾਲੀ ਪੰਜਾਬੀ ਫ਼ਿਲਮ ਸ਼ੌਂਕੀ ਸਰਦਾਰ ਨੂੰ ਦਿੱਲੀ ਵਿੱਚ ਹੋਈ ਇੱਕ ਵਿਸ਼ਾਲ ਪ੍ਰੈਸ ਕਾਨਫਰੰਸ ਦੌਰਾਨ ਭਾਰੀ ਪ੍ਰਸ਼ੰਸਾ ਮਿਲੀ, ਜਿੱਥੇ ਵਿਦੇਸ਼ੀ ਡਿਪਲੋਮੈਟਸ ਅਤੇ ਮੀਡੀਆ ਦੇ ਨੁਮਾਇੰਦੇ ਇਸ ਫ਼ਿਲਮ ਦੇ ਸ਼ਕਤੀਸ਼ਾਲੀ ਸੰਦੇਸ਼ ਦੀ ਸ਼ਲਾਘਾ ਕਰਨ ਵਾਸਤੇ ਇਕੱਠੇ ਹੋਏ। ਇਸ ਮੌਕੇ ‘ਤੇ ਕਈ ਮੁਲਕਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ, ਜਿਵੇਂ ਕਿ: ਆਰਜਨਟੀਨਾ ਦੇ ਰਾਜਦੂਤ H.E. ਮਿਸਟਰ ਮਾਰੀਆਨੋ ਅਗੁਸਟਿਨ ਕਾਉਸੀਨੋ, ਟੀਮੋਰ-ਲੇਸਟੇ ਦੇ ਚਾਰਜ ਦ ‘ਅਫੇਅਰ H.E. ਮਿਸਟਰ ਅੰਟੋਨਿਓ ਮਾਰੀਆ ਡੀ ਜੀਸਸ ਦੋਸ ਸਾਂਤੋਸ, ਤੰਜਾਨੀਆ ਹਾਈ ਕਮਿਸ਼ਨ ਦੇ ਹੈੱਡ ਆਫ ਚਾਂਸਰੀ ਮਿਸਟਰ ਡਿਓਗਰੇਟਿਅਸ ਜੇ. ਡੋਟੋ, ਪਾਪੁਆ ਨਿਊ ਗਿਨੀ ਦੇ ਡਿਫੈਂਸ ਐਡਵਾਈਜ਼ਰ ਕਰਨਲ ਐਡੀਸਨ ਕੈਲਯੋ ਨੈਪਿਓ, ਫਿਲੀਪੀਨਜ਼ ਦੇ ਐਂਬੈਸੀ ਕੌਂਸਲਰ ਮਿਸਟਰ ਬਾਸਮ ਹੇਲਿਸ, ਸੋਮਾਲੀਆ ਦੇ ਕਮਰਸ਼ੀਅਲ ਅਟਾਚੇ ਮਿਸਟਰ ਅਬਦੀਰੀਸਾਕ ਸਈਦ ਨੂਰ ਅਤੇ ਇਜ਼ਰਾਈਲ ਐਂਬੈਸੀ ਦੇ ਮੀਡੀਆ ਡਿਪਾਰਟਮੈਂਟ ਤੋਂ ਮਿਸਟਰ ਆਯੁਸ਼ਮਾਨ ਪਾਂਡੇ ਆਦਿ।

ਹੋਰ ਪੜ੍ਹੋ 👉  ਡਾ. ਜਗਦੀਪ ਸਿੰਘ ਹੋਣਗੇ ਪੰਜਾਬੀ ਯੂਨੀਵਰਸਿਟੀ ਵਾਈਸ ਚਾਂਸਲਰ

ਸ਼ੌਂਕੀ ਸਰਦਾਰ ਵਿਚ ਪੰਜਾਬੀ ਸੰਗੀਤ ਤੇ ਸਿਨੇਮਾ ਜਗਤ ਦੇ ਮਸ਼ਹੂਰ ਨਾਂ ਬੱਬੂ ਮਾਨ ਅਤੇ ਗੁਰੂ ਰੰਧਾਵਾ  ਮੁੱਖ ਭੂਮਿਕਾਵਾਂ ਨਿਭਾ ਰਹੇ ਹਨ। ਉਨ੍ਹਾਂ ਦੇ ਨਾਲ ਗੱਗੂ ਗਿੱਲ, ਨਿਮਰਤ ਕੌਰ ਧਾਲੀਵਾਲ, ਹਸ਼ਨੀਨ ਚੌਹਾਨ ਅਤੇ ਸੁਨੀਤਾ ਧੀਰ ਵੀ ਸ਼ਾਨਦਾਰ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਹ ਫ਼ਿਲਮ ਡਾਇਰੈਕਟ ਕਰ ਰਹੇ ਹਨ ਧੀਰਜ ਕੇਦਾਰਨਾਥ ਰਤਨ ਤੇ ਇਸ਼ਾਨ ਕਪੂਰ, ਸ਼ਾਹ ਜੰਡਿਆਲੀ, ਧਰਮਿੰਦਰ ਬਟੋਲੀ ਤੇ ਹਰਜੋਤ ਸਿੰਘ ਇਸ ਨੂੰ ਪ੍ਰੋਡਿਊਸ ਕਰ ਰਹੇ ਹਨ।

ਫ਼ਿਲਮ ਨੂੰ ਜ਼ੀ ਸਟੂਡੀਓਜ਼, ਬੌਸ ਮਿਊਜ਼ਿਕਾ ਰਿਕਾਰਡਜ਼ ਪ੍ਰਾਈਵੇਟ ਲਿਮਟਿਡ ਅਤੇ 751 ਫਿਲਮਜ਼ ਵੱਲੋਂ ਪੇਸ਼ ਕੀਤਾ ਗਿਆ ਹੈ। ਪੰਜਾਬੀ ਸਭਿਆਚਾਰ, ਬਹਾਦੁਰੀ ਅਤੇ ਪਹਿਚਾਣ ‘ਤੇ ਆਧਾਰਿਤ ਇਹ ਕਹਾਣੀ ਵਿਸ਼ਵ ਭਰ ਦੇ ਦਰਸ਼ਕਾਂ ਨੂੰ ਪ੍ਰੇਰਿਤ ਕਰਨ ਦਾ ਇਰਾਦਾ ਰੱਖਦੀ ਹੈ। ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਕਦਰਦਾਨਾਂ ਦੀ ਮੌਜੂਦਗੀ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਸ਼ੌਂਕੀ ਸਰਦਾਰ ਇਕ ਵਿਸ਼ਵ ਪੱਧਰੀ ਕਲਾ ਰਚਨਾ ਹੈ।

ਹੋਰ ਪੜ੍ਹੋ 👉  ਅਹਿਮ ਅਹੁਦਿਆਂ 'ਤੇ ਦਿੱਲੀ ਦੇ ਵਿਅਕਤੀਆਂ ਦੀਆਂ ਨਿਯੁਕਤੀਆਂ ਪੰਜਾਬ ਦੇ ਹਿੱਤਾਂ ਨਾਲ ਖਿਲਵਾੜ: ਬਲਬੀਰ ਸਿੱਧੂ

Leave a Reply

Your email address will not be published. Required fields are marked *