ਜਾਖੜ ਸਾਹਿਬ ! ਪੰਜਾਬ ਧਰਤੀ ‘ਤੇ ਧਰਮਾਂ ਦੀਆਂ ਵੰਡੀਆਂ ਨਾ ਪਾਓ – ਮਹਾਜ਼ਨ

ਗੁਰਦਾਸਪੁਰ 9 ਮਈ (ਖ਼ਬਰ ਖਾਸ ਬਿਊਰੋ)

ਕਾਂਗਰਸੀ  ਆਗੂ ਕਿਸ਼ਨ ਚੰਦਰ ਮਹਾਜਨ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਪੰਜਾਬ ਗੁਰੂਆਂ, ਪੀਰਾ ਅਤੇ ਪੈਗੰਬਰਾਂ ਦੀ ਧਰਤੀ ਹੈ ਇਥੇ ਧਰਮਾਂ ਦੇ ਨਾਮ ਉਤੇ ਵੰਡੀਆਂ ਨਾ ਪਾਈਆ ਜਾਣ। ਮਹਾਜਨ ਨੇ ਜਾਖੜ ਨੂੰ  ਯਾਦ ਦਿਵਾਇਆ ਕਿ ਜਦੋਂ ਤੁਸੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਸਨ ਤਾਂ ਕਿਸਾਨਾਂ, ਮਜ਼ਦੂਰਾਂ ਦੀ ਗੱਲ ਕਰਦੇ ਹੋਏ ਅਕਸਰ ਮੋਦੀ ਸਰਕਾਰ ਕਿਸਾਨਾਂ, ਮਜ਼ਦੂਰਾਂ ਅਤੇ ਪੰਜਾਬ ਦੀ ਦੁਸ਼ਮਣ ਸਰਕਾਰ ਦੱਸਦੇ ਸੀ, ਹੁਣ ਕਿਸਾਨ ਭਾਜਪਾ ਨੂੰ ਪਿੰਡਾਂ ਵਿੱਚ ਚੋਣ ਪ੍ਰਚਾਰ ਨਹੀਂ ਕਰਨ ਦਿੰਦੇ ਤਾਂ ਤੁਸੀਂ ਕਿਸਾਨਾਂ ਦੇ ਵਿਰੁੱਧ ਖੜੇ ਹੋ ਗਏ ਹਨ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਉਹਨਾਂ ਕਿਹਾ ਕਿ ਭਾਜਪਾ ਨੇ  ਕਿਸਾਨਾਂ ਨੂੰ ਦਿੱਲੀ ਨਹੀਂ ਵੜਨ ਦਿਤਾ ਤੇ ਕਿਸਾਨ ਹੁਣ ਤੁਹਾਡੀ ਪਾਰਟੀ ਦੇ ਉਮੀਦਵਾਰਾਂ ਨੂੰ  ਪਿੰਡਾਂ ਵਿਚ ਕਿਉਂ ਵੜਨ ਦੇਣ। ਹਰਿਆਣਾ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਉਪਰ ਅੰਨੇਵਾਹ ਪਲਾਸਟਿਕ ਦੀਆਂ ਗੋਲੀਆਂ ਅਤੇ ਹੰਝੂ ਗੈਸ ਦੇ ਗੋਲਿਆਂ ਨਾਲ ਪੰਜਾਬ ਦੀ ਸਰਹੱਦ ਸੰਭੂ ਅਤੇ ਖਨੌਰੀ ਬਾਰਡਰਾਂ ਤੇ ਆਪਣੀਆਂ ਹੱਕੀ ਅਤੇ ਜਾਇਜ ਮੰਗਾਂ ਲ‌ਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨ ਸੁਭਕਰਨ ਸਿੰਘ ਨੂੰ ਸ਼ਹੀਦ ਕਰ ਦਿੱਤਾ। ਇਸ ਅੰਦੋਲਨ ਵਿਚ  250 ਦੇ ਕਰੀਬ ਕਿਸਾਨਾਂ ਦੇ ਸੱਟਾਂ ਵੱਜੀਆ।

ਭਾਜਪਾ ਦੀ ਮੋਦੀ ਸਰਕਾਰ ਨਾਲ ਆਪਣਾ ਹਿਸਾਬ ਕਿਤਾਬ ਬਰਾਬਰ ਕਰਕੇ ਭਾਜਪਾ ਉਮੀਦਵਾਰਾਂ ਨੂੰ ਪਿੰਡਾਂ ਵਿਚ ਨਹੀਂ ਵੜਨ ਦਿੰਦੇ। ਮਹਾਜ਼ਨ ਨੇ ਕਿਹਾ ਕਿ ਟਕਸਾਲੀ ਭਾਜਪਾਈ ਤਾਂ ਤੁਹਾਨੂੰ ਆਪਣਾ ਪ੍ਰਧਾਨ ਨਹੀਂ ਮੰਨਦੇ ਇਸ ਲ‌ਈ ਲੋਕਾਂ ਦਾ ਧਿਆਨ ਭਟਕਾਉਣ ਲ‌ਈ ਤੁਸੀ ਧਰਮ ਦਾ ਸਹਾਰਾ ਲੈ ਪੰਜਾਬ ਦੇ ਸੂਝਵਾਨ ਲੋਕਾਂ ਵਿੱਚ ਵੰਡੀਆਂ ਪਾਉਣ ਦੀ ਘਿਨਾਉਣੀ ਚਾਲ ਚੱਲ ਰਹੇ ਹੋ ਜਿਸ ਨੂੰ ਪੰਜਾਬ ਦੇ ਅਮਨ ਪਸੰਦ ਲੋਕ ਤੁਹਾਡੀਆਂ ਇਹਨਾਂ ਪੰਜਾਬ ਦੇ ਵੱਖ ਵੱਖ ਫਿਰਕਿਆਂ ਵਿੱਚ ਵੰਡੀਆਂ ਪਾਉਣ ਦੀਆਂ ਚਾਲਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

 

 

Leave a Reply

Your email address will not be published. Required fields are marked *