ਪੇਪਰ ਵਧੀਆ ਨਾ ਹੋਣ ’ਤੇ ਘਰੋਂ ਚਲਾ ਗਿਆ ਨੌਜਵਾਨ ਪੁਲਿਸ ਨੇ ਲੱਭ ਕੇ ਪਿਆਂ ਹਵਾਲੇ ਕੀਤਾ

ਬਰਨਾਲਾ 8 ਮਈ (ਖਬਰ ਖਾਸ ਬਿਊਰੋ)

ਬਰਨਾਲਾ ਦੇ ਪਿੰਡ ਸਹਿਜੜਾ ਦਾ ਯਾਦਵਿੰਦਰ ਸਿੰਘ ਜੋ ਕਿ ਇੱਕ ਪੇਪਰ ਵਧੀਆ ਨਾ ਹੋਣ ਕਰ ਕੇ ਘਰੋਂ ਬਿਨਾਂ ਦੱਸੇ ਚਲਾ ਗਿਆ ਸੀ। ਜਿਸ ਦੀ ਉਸ ਦੇ ਮਾਪਿਆਂ ਵੱਲੋਂ ਕਾਫ਼ੀ ਤਲਾਸ਼ ਕੀਤੀ ਗਈ, ਲੇਕਿਨ ਉਹ ਨਹੀਂ ਮਿਲਿਆ। ਜਿਸ ਤੋਂ ਬਾਅਦ ਬੱਚੇ ਦੇ ਮਾਪਿਆਂ ਨੇ ਬੱਸ ਸਟੈਂਡ ਚੌਂਕੀ ਦੇ ਇੰਚਾਰਜ ਸਰਬਜੀਤ ਸਿੰਘ ਗਿੱਲ ਕੋਲ ਪਹੁੰਚ ਕੀਤੀ ਅਤੇ ਉਹਨਾਂ ਦੇ ਬੱਚੇ ਨੂੰ ਲੱਭਣ ਦੀ ਗੁਹਾਰ ਲਗਾਈ।

1

ਇਸ ਦੌਰਾਨ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਸਰਬਜੀਤ ਸਿੰਘ ਗਿੱਲ ਨੇ ਕਿਹਾ ਕਿ ਯਾਦਵਿੰਦਰ ਸਿੰਘ ਜਿਸ ਨੂੰ ਉਸ ਦੇ ਮਾਪਿਆਂ ਵੱਲੋਂ ਬਾਰਵੀਂ ਕਲਾਸ ’ਚੋਂ ਵਧੀਆ ਨੰਬਰ ਲੈਣ ਲਈ ਕਿਹਾ ਗਿਆ ਸੀ ਪ੍ਰੰਤੂ ਇੱਕ ਪੇਪਰ ਵਧੀਆ ਨਾ ਹੋਣ ’ਤੇ ਉਸ ਨੇ ਘਰੋਂ ਬਿਨਾਂ ਦੱਸੇ ਦਿੱਲੀ ਵਲ ਰੁਖ ਕਰ ਲਿਆ। ਇਸ ਤੋਂ ਬਾਅਦ ਉਹ ਪਟਿਆਲਾ ਆ ਗਿਆ ਜਿੱਥੇ ਉਸਨੇ ਇੱਕ ਸਿਮ ਲੈ ਲਿਆ ਜਿਸ ਨੂੰ ਟਰੇਸ ਕਰ ਕੇ ਪੁਲਿਸ ਵੱਲੋਂ ਯਾਦਵਿੰਦਰ ਸਿੰਘ ਕੋਲ ਪਹੁੰਚ ਕੇ ਉਸ ਨੂੰ ਬਰਨਾਲਾ ਲਿਆਂਦਾ ਗਿਆ ਅਤੇ ਉਸਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ। ਬੱਚੇ ਦੇ ਮਾਪਿਆਂ ਨੇ ਚੌਕੀ ਇੰਚਾਰਜ ਸਰਬਜੀਤ ਸਿੰਘ ਗਿੱਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਬਰਨਾਲਾ ਪੁਲਿਸ ਨੇ ਉਹਨਾਂ ਦੇ ਬੱਚੇ ਨੂੰ ਉਹਨਾਂ ਦੇ ਕੋਲ ਪਹੁੰਚਾਉਣ ਲਈ ਕਾਫ਼ੀ ਮਦਦ ਕੀਤੀ।

ਹੋਰ ਪੜ੍ਹੋ 👉  ਮੀਥੇਨੌਲ ਦੀ ਦੁਰਵਰਤੋਂ ਬਾਰੇ ਪੰਜਾਬ ਕੋਲ ਨਹੀਂ ਕੋਈ ਨਿਯਮ, ਵਿਤ ਮੰਤਰੀ ਚੀਮਾ ਨੇ ਕੇਂਦਰ ਨੂੰ ਲਿਖਿਆ ਪੱਤਰ

Leave a Reply

Your email address will not be published. Required fields are marked *