ਕੈਬਨਿਟ ਮੰਤਰੀ ਲਾਲਜੀਤ ਭੁੱਲਰ ਚੇਅਰਮੈਨ ਤੇ ਜਸਵਿੰਦਰ ਰਾਣਾ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ

ਚੰਡੀਗੜ੍ਹ 7 ਮਈ, ( ਖ਼ਬਰ ਖਾਸ ਬਿਊਰੋ)

ਆੜਤੀ ਐਸੋਸੀਏਸ਼ਨ ਪੰਜਾਬ ਦਾ ਜਨਰਲ ਇਜਲਾਸ ਕਿਸਾਨ ਭਵਨ ਚੰਡੀਗੜ ਵਿਖੇ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ ਦੀ ਪ੍ਰਧਾਨਗੀ ਵਿੱਚ ਹੋਇਆ । ਪੰਜਾਬ ਦੀਆਂ 111 ਮੰਡੀਆਂ ਨਾਲ ਸਬੰਧਤ ਆੜਤੀਆਂ, ਮੈਂਬਰਾਂ ਨੇ ਭਾਗ ਲਿਆ। ਇਜਲਾਸ ਦੇ ਪਹਿਲੇ ਭਾਗ ਵਿੱਚ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਦੀ ਚੋਣ ਲਈ ਮੂਨਕ ਮੰਡੀ ਵੱਲੋਂ ਜਸਵਿੰਦਰ ਸਿੰਘ ਰਾਣਾ ਦਾ ਨਾਮ ਪੇਸ਼ ਕੀਤਾ ਗਿਆ ਜਿਸ ਦੀ ਹਾਜ਼ਰ ਮੰਡੀਆਂ ਦੇ ਪ੍ਰਧਾਨ ਅਤੇ ਜਿਲਾ ਪ੍ਰਧਾਨ ਸਾਹਿਬਾਨ ਨੇ ਤਾਇਦ ਕੀਤੀ। ਕਿਸੇ ਹੋਰ ਦਾ ਨਾਮ ਨਹੀਂ ਆਇਆ ਅਤੇ ਸਰਬ ਸੰਮਤੀ ਨਾਲ ਜਸਵਿੰਦਰ ਸਿੰਘ ਰਾਣਾ ਨੂੰ ਦੋ ਸਾਲ ਲਈ ਆੜਤੀ ਐਸੋਸੀਏਸ਼ਨ ਪੰਜਾਬ ਦਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਐਸੋਸੀਏਸ਼ਨ ਦਾ ਚੇਅਰਮੈਨ ਬਣਾਇਆ ਗਿਆ।

ਅਗਲੇ ਸੈਸ਼ਨ ਵਿੱਚ ਆੜਤੀਆਂ ਅਤੇ ਮੰਡੀਕਰਨ ਨਾਲ ਸੰਬੰਧਿਤ ਵੱਖ-ਵੱਖ ਮੰਤਰੀ ਸਾਹਿਬਾਨਾਂ ਨੂੰ ਆੜਤੀਆਂ ਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਾਇਆ ਗਿਆ ਜਿਨਾਂ ਵਿੱਚ ਆੜਤੀਆਂ ਦੀ ਆੜਤ ਖੇਤੀਬਾੜੀ ਕਾਨੂੰਨ ਮੁਤਾਬਿਕ 2.5% ਸਰਕਾਰੀ ਖਰੀਦ ਤੇ ਦਵਾਉਣਾ ਮੰਡੀ ਮਜ਼ਦੂਰਾਂ ਦੀ ਮਜ਼ਦੂਰੀ ਵਿਚ ਘੱਟੋ ਘੱਟ 25% ਦਾ ਵਾਧਾ ਕਰਨਾ ,ਲੇਟ ਲਿਫਟਿੰਗ ਕਾਰਨ ਹੁੰਦੀ ਬੋਰੀਆਂ ਦੇ ਵਜਨ ਦੀ ਘਾਟ ਸ਼ੋਰਟੇਜ ਦੀ ਆੜਤੀਆਂ ਤੇ ਕੋਈ ਜਿੰਮੇਵਾਰੀ ਨਾ ਪਾਉਣਾ ਤੇ ਪੰਜਾਬ ਵਿੱਚ ਸਾਈਲੋ ਗੁਦਾਮਾਂ ਦੀ ਨਵੀਂ ਉਸਾਰੀ ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਗਈ ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਅਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਸਿਫਾਰਿਸ਼ ਅਤੇ ਸਹਿਮਤੀ ਦਿੱਤੀ ਆੜਤੀਆਂ ਦੀਆਂ ਮੰਗਾਂ ਪ੍ਰਤੀ ਐਲਾਨ ਕਰਦਿਆਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਆੜਤੀਆਂ ਦੀਆਂ ਸਾਰੀਆਂ ਮੰਗਾਂ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਲਾਗੂ ਕਰਨ ਦਾ ਭਰੋਸਾ ਦਿੱਤਾ।

ਧੰਨਵਾਦੀ ਭਾਸ਼ਣ ਦਿੰਦਿਆਂ ਜਸਵਿੰਦਰ ਸਿੰਘ ਰਾਣਾ ਨੇ ਕਿਹਾ ਸਾਡੀ ਐਸੋਸੀਏਸ਼ਨ ਸਰਕਾਰ ਨਾਲ ਮਿਲ ਜੁਲ ਕੇ ਪੰਜਾਬ ਦੇ ਆੜਤੀਆਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਮਸਲੇ ਹੱਲ ਕਰਾ ਕੇ ਪੰਜਾਬ ਦੇ ਮੰਡੀਕਰਨ ਨੂੰ ਹੋਰ ਮਜਬੂਤ ਕਰੇਗੀ। ਇਸ ਇਜਲਾਸ ਨੂੰ  ਕੈਬਨਿਟ ਮੰਤਰੀ ਅਮਨ ਅਰੋੜਾ, ਲਾਲਜੀਤ ਸਿੰਘ ਭੁੱਲਰ, ਗੁਰਮੀਤ ਸਿੰਘ ਖੁਡੀਆਂ , ਹਰਚੰਦ ਸਿੰਘ ਬਰਸਟ ਤੋਂ ਇਲਾਵਾ ਹਰਨਾਮ ਸਿੰਘ ਅਲਾਵਲਪੁਰ, ਸਤਵਿੰਦਰ ਭੰਡਾਰੀ ਗੁਰੂ ਹਰ ਸਹਾਏ, ਕੁਲਵੰਤ ਭੱਬੀ ਫਗਵਾੜਾ, ਸ਼ਾਮ ਲਾਲ ਬੁਢਲਾਡਾ, ਸੁਰਿੰਦਰ ਕੁਮਾਰ ਅਹਿਮਦਗੜ, ਸੰਜੀਵ ਸਿੰਗਲਾ ਲਹਿਰਾ,  ਦਿਲਬਾਗ ਸਿੰਘ ਤਰਨ ਤਾਰਨ,  ਸੁਰਜੀਤ ਕੰਗ ਜੰਡਿਆਲਾ ਅੰਮ੍ਰਿਤਸਰ,  ਅਵਤਾਰ ਸਿੰਘ ਸੈਣੀ ਰੋਪੜ,  ਸੁਰਜੀਤ ਸਿੰਘ ਜੰਡਿਆਲਾ, ਰਣਜੀਤ ਸਿੰਘ ਰਾਹੋ ਗੁਰਪਾਲ ਸਿੰਘ ਬਟਾਲਾ, ਹਰਬੰਸ ਸਿੰਘ ਧਾਲੀਵਾਲ ,ਗੁਰਜੀਤ ਸਿੰਘ ਨਾਗਰਾ ਖੰਨਾ, ਅਰਵਿੰਦਰ ਪਾਲ ਸਿੰਘ ਮਾਛੀਵਾੜਾ, ਪੁਨੀਤ ਕੁਮਾਰ ਜੈਨ, ਰਣਜੀਤ ਸਿੰਘ ਔਜਲਾ, ਸਤਵਿੰਦਰ ਸਿੰਘ ਸੈਣੀ ਪਟਿਆਲਾ, ਜਤਿੰਦਰ ਸਿੰਘ ਮੰਡੇਰ ਧੂਰੀ, ਬਲਦੇਵ ਸਿੰਘ ਬੋਦੇਵਾਲ ਰਈਆ, ਨਰਿੰਦਰ ਕਟਾਰੀਆ ਮੱਖੂ ,ਜਸਵਿੰਦਰ ਜੱਸੀ ਅਬੋਹਰ, ਤੇਜਿੰਦਰ ਚੀਮਾ ਦਸੂਹਾ, ਸੁਰਿੰਦਰ ਵਰਮਾ ਦੁਰਾਹਾ, ਸੁਰਿੰਦਰ ਕੁਮਾਰ ਪੂਰੀ ਹਰੀਕੇ ਪੱਤਨ, ਰਾਜਬੀਰ ਸਿੰਘ ਪੱਟੀ ਕਰਮਜੀਤ ਨਾਭਾ, ਪ੍ਰਿਥੀਪਾਲ ਸਿੰਘ ਭੁੱਨਰਹੇੜੀ, ਪਵਨ ਸਿੰਗਲਾ ਸਨੌਰੀ ਮੰਡੀ, ਕਰਮਜੀਤ ਬਲਵੇੜਾ ਮੰਡੀ, ਵੇਦ ਪ੍ਰਕਾਸ਼  ਦੇਵੀਗੜ, ਨਰਿੰਦਰ ਕੁਮਾਰ ਸਮਾਣਾ, ਮਹਿੰਦਰ ਸਿੰਘ ਭਾਦਸੋ, ਸੁਭਾਸ਼ ਗੋਇਲ ਬਾਦਸ਼ਾਹਪੁਰ ,ਦਵਿੰਦਰ ਸਿੰਘ ਰਾਜਪੁਰਾ, ਕਮਲ ਲੈਣ ਲਾਲੜੂ, ਆਸ਼ੂ ਜੈਨ ਬਨੂੜ ,ਰਜਿੰਦਰ ਕੁਮਾਰ ਖਰੜ, ਬਿੱਟੂ ਖੁੱਲਰ ਕੁਰਾਲੀ, ਦਰਬਾਰਾ ਸਿੰਘ ਰੰਧਾਵਾ ਸਰਹੰਦ, ਕਿਸ਼ੋਰ ਚੰਦ ਸੁਨਾਮ ਸੁਰਜੀਤ ਸਿੰਘ ਮੱਲਾਂਵਾਲ, ਤਰਸੇਮ ਚੰਦ ਮੂਨਕ ,ਹਰਜੀਤ ਚੀਮਾ ਬਸੀ ਪਠਾਣਾ, ਸਾਹੀ ਜੈਨ ਡੇਰਾ ਬੱਸੀ, ਤਰਲੋਚਨ ਸਿੰਘ ਚਮਕੌਰ ਸਾਹਿਬ ,ਸੰਜੀਵ ਕੁਮਾਰ ਜੈਨ, ਕੇਸਰ ਸਿੰਘ ਰਈਆ ਮੰਡੀ, ਪਰਵਿੰਦਰ ਸਿੰਘ ਡੇਰਾ ਬਾਬਾ ਨਾਨਕ, ਅਮਰੀਕ ਸਿੰਘ ਬਾਲੇਵਾਲ, ਜਤਿੰਦਰ ਸਿੰਘ ਮਹਿਤਾ, ਗੁਰਚਰਨ ਸਿੰਘ ਬੰਗਾ ਮੰਡੀ ,ਸੰਜੀਵ ਕੁਮਾਰ ਰਾਏਕੋਟ, ਦਵਿੰਦਰ ਸਿੰਘ ਸਾਹਨੇਵਾਲ, ਅਵਿਨਾਸ਼ਪ੍ਰੀਤ ਪਾਇਲ, ਬਲਜੀਤ ਸਿੰਘ ਅਬੋਹਰ, ਪੂਰਨ ਚੰਦ ਮਲੌਦ, ਜਗਦੀਸ਼ ਚੰਦ ਸੰਧੌੜ ਜਤਿੰਦਰ ਕੁਮਾਰ ਬਰਾਸ ,ਰਜੇਸ਼ ਟੰਡ ਜੀਰਾ, ਪਰਵਿੰਦਰ ਸਿੰਘ ਘਣੀਆਂ ਗੁਰਦਾਸਪੁਰ ,ਕੁਲਬੀਰ ਸਿੰਘ ਭਾਗੋ ਮਾਜਰਾ ਜਸਵੰਤ ਸਿੰਘ ਆਦਮਪੁਰ ,ਬਲਵਿੰਦਰ ਸਿੰਘ ਕਾਲੜਾ ਤੇ ਹੋਰ ਹਾਜ਼ਰ ਸਨ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

Leave a Reply

Your email address will not be published. Required fields are marked *