ਡਾ ਅੰਬੇਦਕਰ ਤੇ ਕਾਂਸੀ ਰਾਮ ਦੇ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ-

ਬਿਲਸਟਨ (ਯੂਕੇ) 5 ਮਈ, (ਖ਼ਬਰ ਖਾਸ ਬਿਊਰੋ)

ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ  ਅਤੇ ਬਾਬੂ ਕਾਂਸ਼ੀ ਰਾਮ  ਦਾ ਜਨਮ ਦਿਨ  ਕਮਿਊਨਿਟੀ ਹਾਲ ਪਰਾਊਡ ਲੇਨ ਬਿਲਸਟਨ ਯੂ ਕੇ ਵਿਖੇ ਬਹੁਜਨ ਵਿਚਾਰ ਮੰਚ ਵਲੋਂ ਮਨਾਇਆ ਗਿਆ ਜਿਸ ਵਿੱਚ ਭਾਰੀ ਗਿਣਤੀ ਵਿਚ ਲੋਕ ਸ਼ਾਮਲ ਹੋਏ । ਜਿਸ ਵਿਚ ਸਾਰਿਆਂ ਹੀ ਬੁਲਾਰਿਆਂ ਨੇ ਨੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਸੰਘਰਸ਼ ਅਤੇ ਪ੍ਰਾਪਤੀਆਂ ਬਾਰੇ ਬੋਲਦਿਆਂ ਦੱਸਿਆ ਕਿ ਉਹ ਇਕ ਅਜਿਹੀ ਸਖਸ਼ੀਅਤ ਸਨ ਜਿਨ੍ਹਾਂ ਦਾ ਅਜੇ ਤੱਕ ਕੋਈ ਮੁਕਾਬਲਾ ਨਹੀਂ ਹੈ ।

ਡਾ ਅੰਬੇਦਕਰ ਦੁਨੀਆ ਦੇ ਸੱਭ ਤੋਂ ਵੱਧ ਪੜ੍ਹੇ ਲਿਖੇ ਅਤੇ ਸੱਭ ਤੋਂ ਵੱਧ ਭਸ਼ਾਵਾਂ ਦਾ ਗਿਆਨ ਰੱਖਦੇ ਸਨ ।ਉਨ੍ਹਾਂ ਨੂੰ ਦੁਨੀਆਂ ਦਾ ਸਿੰਬਲ ਆਫ ਨੌਲਜ ਵੀ ਕਿਹਾ ਜਾਂਦਾ ਹੈ ।ਉਨ੍ਹਾਂ ਦੀ ਸਖਸ਼ੀਅਤ ਸਰਬਪੱਖੀ ਸੀ।ਉਹ ਸਿਰਫ ਦਲਿਤਾਂ ਦੇ ਹੀ ਮਸੀਹਾ ਨਹੀਂ ਸਨ ਸਗੋਂ ਉਹ ਸਮੁੱਚੇ ਭਾਰਤੀਆਂ ਦੇ ਮਸੀਹਾ ਹਨ।ਇਸਤਰੀ ਜਾਤੀ ਦੇ ਉਹ ਮੁਕਤੀ ਦਾਤਾ ਵੀ ਵੀ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦੁਆਏ।ਵੰਚਿਤ ਲੋਕਾਂ ਨੂੰ ਵੀ ਦੂਸਰਿਆਂ ਦੇ ਬਰਾਬਰ ਲਿਆਂਦਾ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

 

ਇਸ ਮੌਕੇ ਬੋਲਦਿਆਂ ਗਿਆਨ ਚੰਦ ਦੀਵਾਲੀ ਨੇ ਕਿਹਾ ਕਿ ਅੱਜ ਡਾਕਟਰ ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਮਨੂਵਾਦੀ ਵਿਚਾਰ ਰੱਖਣ ਵਾਲੇ ਲੋਕਾਂ ,ਖਾਸ ਕਰਕੇ ਆਰ ਐਸ ਐਸ ਵੱਲੋ ਰਚੀਆਂ ਜਾ ਰਹੀਆਂ ਹਨ ।ਸਾਨੂੰ ਸੁਚੇਤ ਹੋਣ ਦੀ ਲੋੜ ਹੈ ।ਸਾਨੂੰ ਸੰਗਠਿਤ ਹੋਕੇ ਉਨ੍ਹਾਂ ਸਾਜ਼ਿਸ਼ਾਂ ਨੂੰ ਫੇਲ੍ਹ ਕਰਨਾ ਹੋਵੇਗਾ ਅਤੇ ਬਾਬਾ ਸਾਹਿਬ ਜੀ ਦੇ ਮਿਸ਼ਨ ਨੂੰ ਅੱਗੇ ਵਧਾਉਣਾ ਹੋਵੇਗਾ ।

ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਵਿਚ ਮੁੱਖ ਤੌਰ ਤੇ ਲਖਵਿੰਦਰ ਬਸਰਾ ਦਲਜੀਤ ਢੰਡਾ , ਕੁਲਦੀਪ ਦੀਪਾ ਅਤੇ ਸੁਰੇਸ਼ ਬਿੱਟੂ ਆਦਿ ਸਨ।ਹੋਰ ਬੁਲਾਰਿਆਂ ਵਿਚੋਂ ਬਲਰਾਮ ਸਿੱਧੂ ਨੇ ਸੰਬੋਧਨ ਕਰਦਿਆਂ ਬਾਬੂ ਕਾਂਸ਼ੀ ਰਾਮ ਜੀ ਦੇ ਅੰਦੋਲਨ ਅਤੇ ਯੂ ਪੀ ਅੰਦਰ ਕੁਮਾਰੀ ਮਾਇਆਵਤੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ।ਇਸੇ ਤਰ੍ਹਾਂ ਸ੍ਰੀ ਮਹਿੰਦਰਪਾਲ ਜੀ,ਸ੍ਰੀ ਰੇਸ਼ਮ ਮਹੇ,ਸ੍ਰੀ ਜਸਵਿੰਦਰ ਤਲਵਣ,ਸ੍ਰੀ ਸੰਨੀ ਸਿੰਘ ਰੰਘਰੇਟਾ ਤਰਨਾ ਦਲ ਅਤੇ ਬੀਬੀ ਸੰਦੀਪ ਕੌਰ ਮਤੋਈ ਏਕਤਾ ਯੂਥ ਕਲੱਬ (ਮਲੇਰਕੋਟਲਾ)ਪੰਜਾਬ ਨੇ ਵੀ ਸੰਬੋਧਨ ਕੀਤਾ ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

ਮਿਸ਼ਨਰੀ ਗਾਇਕ ਸ੍ਰੀ ਅਮਰੀਕ ਜੱਸਲ,ਸੰਤ ਪਪਲ ਸ਼ਾਹ,ਸ੍ਰੀ ਕੇਵਲ ਰਾਮ ,ਸੋਹਣ ਸਿੰਘ ਰੰਗੀਲਾ ਅਤੇ ਸ੍ਰੀ ਧਰਮਿੰਦਰ ਮਸਾਣੀ ਜੀ ਨੇ ਆਪਣੇ ਮਿਸ਼ਨਰੀ ਗੀਤਾਂ ਨਾਲ ਬਾਬਾ ਸਾਹਿਬ ਜੀ ਦੇ ਮਿਸ਼ਨ ਨੂੰ ਅੱਗੇ ਵਧਾਉਣ ਦੀ ਗੱਲ ਕਹੀ ।ਭਗਵਾਨ ਵਾਲਮੀਕਿ ਰਘਰੇਟਾ ਦਲ ਲੰਡਨ ਦੇ ਸਾਥੀ ਵੀ ਵੱਡੀ ਗਿਣਤੀ ਵਿਚ ਇਸ ਪ੍ਰੋਗਰਾਮ ਵਿੱਚ ਸਾਂਮਲ ਹੋਏ।ਸਟੇਜ ਸਕੱਤਰ ਦੀ ਜਿੰਮੇਵਾਰੀ ਸ੍ਰੀ ਪਰਸ ਰਾਮ ਮੋਮੀ ਅਤੇ ਸ੍ਰੀ ਦਲਜੀਤ ਗਿੱਲ ਭਗਵਾਨ ਵਾਲਮੀਕਿ ਰੰਘਰੇਟਾ ਦਲ ਲੰਡਨ ਵਲੋਂ ਬਾਖੂਬੀ ਨਿਭਾਈ ਗਈ ।ਅੰਤ ਵਿੱਚ ਸ੍ਰੀ ਲਖਵਿੰਦਰ ਬਸਰਾ ਜੀ ਵਲੋਂ ਆਏ ਸਾਰੇ ਸੱਜਣਾ ਦਾ ਧੰਨਵਾਦ ਕੀਤਾ ਗਿਆ ।ਵਿਸ਼ੇਸ਼ ਤੌਰ ਤੇ ਭਗਵਾਨ ਵਾਲਮੀਕਿ ਰੰਘਰੇਟਾ ਦਲ ਲੰਡਨ ਦੇ ਸਾਥੀਆਂ ਦਾ ਧੰਨਵਾਦ ਕੀਤਾ ਜਿੰਨਾ ਨੇ ਵੱਡੀ ਗਿਣਤੀ ਵਿਚ ਸਮੂਲੀਅਤ ਕੀਤੀ ।ਖਾਣੇ ਅਤੇ ਚਾਹ ਪਕੌੜੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

Leave a Reply

Your email address will not be published. Required fields are marked *