ਅਮਰੀਕੀ ਸ਼ਹਿਰ ਫੀਨਿਕਸ ਦੇ ਰੈਸਟੋਰੈਂਟ ’ਚ 9 ਲੋਕਾਂ ਨੂੰ ਗੋਲੀ ਮਾਰੀ

ਗਲੈਂਡੇਲ (ਅਮਰੀਕਾ), 5 ਮਈ (ਖਬਰ ਖਾਸ ਬਿਊਰੋ)

ਐਤਵਾਰ ਰਾਤ ਨੂੰ ਅਮਰੀਕੀ ਸੂਬੇ ਐਰੀਜ਼ੋਨਾ ਦੇ ਸ਼ਹਿਰ ਫੀਨਿਕਸ ਦੇ ਇੱਕ ਉਪਨਗਰ ਵਿੱਚ ਇੱਕ ਰੈਸਟੋਰੈਂਟ ਵਿੱਚ ਨੌਂ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ। ਇਹ ਜਾਣਕਾਰੀ ਪੁਲੀਸ ਨੇ ਦਿੱਤੀ ਹੈ।

ਗਲੈਂਡੇਲ ਪੁਲੀਸ ਵਿਭਾਗ ਦੇ ਅਧਿਕਾਰੀ ਮੋਰੋਨੀ ਮੈਂਡੇਜ਼ (Glendale Police Department Officer Moroni Mendez) ਨੇ ਘਟਨਾ ਸਥਾਨ ‘ਤੇ ਇੱਕ ਬ੍ਰੀਫਿੰਗ ਦੌਰਾਨ ਕਿਹਾ ਕਿ ਪੁਲੀਸ ਨੂੰ ਸ਼ਾਮ 7:45 ਵਜੇ ਦੇ ਕਰੀਬ ਐਲ ਕੈਮਰੋਨ ਗਿਗਾਂਟੇ ਮੈਰੀਸਕੋਸ ਐਂਡ ਸਟੀਕਹਾਊਸ (El Camaron Gigante Mariscos & Steakhouse) ਵਿਖੇ ਗੋਲੀਬਾਰੀ ਦੀਆਂ ਰਿਪੋਰਟਾਂ ਮਿਲੀਆਂ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਮੈਂਡੇਜ਼ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਜਾਰੀ ਹੈ,ਪਰ ਹਾਲੇ ਤੱਕ ਪੀੜਤਾਂ ਦੀ ਗਿਣਤੀ ਤੁਰੰਤ ਸਪੱਸ਼ਟ ਨਹੀਂ ਹੋ ਸਕੀ ਪਰ ਇਹ “ਲਗਭਗ ਨੌਂ” ਜਾਪਦੀ ਹੈ। ਪੀੜਤਾਂ ਦੀ ਡਾਕਟਰੀ ਸਥਿਤੀ ਤੁਰੰਤ ਉਪਲਬਧ ਨਹੀਂ ਸੀ।

ਪੁਲੀਸ ਦਾ ਮੰਨਣਾ ਹੈ ਕਿ ਗੋਲੀਬਾਰੀ ਵਿਚ ਇੱਕ ਤੋਂ ਵੱਧ ਸ਼ੂਟਰ ਸ਼ਾਮਲ ਸਨ। ਮੈਂਡੇਜ਼ ਨੇ ਕਿਹਾ ਕਿ ਜਾਂਚਕਰਤਾਵਾਂ ਨੇ ਖ਼ਬਰ ਲਿਖੇ ਜਾਣ ਤੱਕ ਕਿਸੇ ਮਸ਼ਕੂਕ ਨੂੰ ਹਿਰਾਸਤ ਵਿੱਚ ਨਹੀਂ ਲਿਆ ਸੀ, ਪਰ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ।

Leave a Reply

Your email address will not be published. Required fields are marked *