ਫਿਰੋਜਪੁਰ ਛਾਉਣੀ ਚ ਰਾਤ ਅੱਧੇ ਘੰਟੇ ਲਈ ਬਿਜਲੀ ਬੰਦ ਕਰਨ ਦੇ ਹੁਕਮ, ਸੈਨਾ ਕਰੇਗੀ ਰਿਹਰਸਲ

ਫਿਰੋਜਪੁਰ 4 ਮਈ ( ਖ਼ਬਰ ਖਾਸ ਬਿਊਰੋ)

ਭਾਰਤ ਦੇ ਪਾਕਿਸਤਾਨ ਉਤੇ ਸਰਜੀਕਲ ਸਟਰਾਈਕ, ਹਮਲਾ ਕਰਨ ਦੀਆਂ ਸੰਭਾਵਨਾਵਾਂ ਨੂੰ ਬਲ ਮਿਲਣ ਲੱਗਿਆ ਹੈ। ਭਾਰਤੀ ਹਵਾਈ ਸੈਨਾ ਵਲੋਂ ਐਤਵਾਰ ਰਾਤ ਨੂੰ ਹਮਲੇ ਸਬੰਧੀ ਰਿਹਰਸਲ ਕੀਤੇੈ ਜਾਣ ਦੀਆਂ ਖ਼ਬਰਾਂ ਮਿਲ ਰਹੀਆ ਹਨ, ਜਿਸ ਕਰਕੇ ਛਾਉਣੀ ਏਰੀਆ ਵਿਚ ਰਾਤ 9 ਵਜੇ ਤੋ ਸਾਢੇ ਨੌ ਵਜੇ ਤੱਕ ਬਲੈਕ ਆਊਟ ਕਰਨ ਦੇ ਹੁਕਮ ਦਿੱਤੇ ਗਏ । ਭਾਰਤੀ ਹਵਾਈ ਸੈਨਾ ਨੇ ਇਸ ਸਬੰਧੀ ਡਿਪਟੀ  ਕਮਿਸ਼ਨਰ ਨੂੰ ਬਕਾਇਦਾ ਪੱਤਰ ਵੀ ਲਿਖਿਆ ਹੈ। ਇਸ ਦੌਰਾਨ ਲੋਕਾਂ ਨੂੰ ਆਪਣੇ ਘਰਾਂ , ਅਦਾਰਿਆਂ ਦੀ ਬਿਜਲੀ ਬੰਦ ਰੱਖਣ ਲਈ ਕਿਹਾ ਗਿਆ ਹੈ। ਬਕਾਇਦਾ ਇਸ ਸਬੰਧੀ ਅਨਾਊਸਮੈਂਟ ਕੀਤੀ ਗਈ ਹੈ। ਜਾਣਕਾਰੀ ਅਨੁਸਾਰ 9 ਵਜੇ ਹੂਟਰ ( ਸਾਇਰਨ) ਵਜਾਇਆ ਜਾਵੇਗਾ। ਜਿਸ ਦੇ ਵਜਣ ਨਾਲ ਹੀ ਲਾਈਟਾਂ ਬੰਦ ਕੀਤੀਆਂ ਜਾਣਗੀਆਂ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਬਲੈਕ ਆਊਟ ਦੇ ਹੁਕਮ ਆਉਣ ਬਾਅਦ ਲੋਕ ਤਰਾਂ ਤਰਾਂ ਦੀਆਂ ਅਟਕਲਾਂ ਲਾ ਰਹੇ ਹਨ। ਇਹ ਵੀ ਚਰਚਾ ਚੱਲ ਰਹੀ ਹੈ ਕਿ ਸੈਨਾ ਵਲੋ ਅੱਜ ਪਹਿਲਗਾਮ ਦਾ ਬਦਲਾ ਲੈਣ ਲਈ ਪਾਕਿਸਤਾਨ ਨੂੰ ਜਵਾਬ ਵੀ ਦਿੱਤਾ ਜਾ ਸਕਦਾ ਹੈ।

ਕੈਂਟ ਬੋਰਡ ਦੇ ਸੀਈੳ ਨੇ ਡਿਪਟੀ ਕਮਿਸ਼ਨਰ ਨੂੰ ਭੇਜੇ ਪੱਤਰ ਵਿਚ  ਰਾਤ 9 ਵਜੇ ਤੋਂ ਸਾਢੇ 9ਵਜੇ ਤੱਕ ਅੱਧੇ ਘੰਟੇ ਲਈ ਆਪਣੇ ਘਰਾਂ ,ਅਦਾਰਿਆਂ ਅਤੇ ਗੱਡੀਆਂ ਦੀਆਂ ਲਾਈਟਾਂ ਬੰਦ ਰੱਖਣ ਦੀ ਹਦਾਇਤ ਕੀਤੀ  ਹੈ। ਛਾਉਣੀ ਪ੍ਰਬੰਧਨ ਵਲੋਂ ਇਸ ਕਾਰਵਾਈ ਨੂੰ ਸਿਰਫ਼ ਮੋਕ ਡਰਿੱਲ ਦੱਸਿਆ ਹੈ। ਹੁਕਮ ਅਨੁਸਾਰ ਲੋਕਾਂ ਨੂੰ ਆਪਣੇ ਘਰ, ਅਦਾਰਿਆ ਦੀ ਬਿਜਲੀ ਬੰਦ ਕਰਨ ਲਈ ਇਨਵਰਟਰ, ਜਨਰੇਟਰ ਤੇ ਬਿਜਲੀ ਦੇ ਉਪਕਰਣ ਪੂਰੀ ਤਰਾਂ ਬੰਦ ਰੱਖਣ ਲਈ ਕਿਹਾ ਗਿਆ ਹੈ।  ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਕੈਂਟ ਬੋਰਡ ਵੱਲੋਂ ਜਾਰੀ ਨੋਟਿਸ ਮੌਕ ਡਰਿੱਲ ਹੈ।  ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਘਬਰਾਉਣ ਤੇ ਦਹਿਸ਼ਤ ਵਿਚ ਨਾ ਆਉਣ ਦੀ ਅਪੀਲ ਕੀਤੀ ਹੈ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

Leave a Reply

Your email address will not be published. Required fields are marked *