ਜੈਪੁਰ-ਜੋਧਪੁਰ ਰੇਲਗੱਡੀ ਵਿੱਚ ਧੂੰਏਂ ਕਾਰਨ ਦਹਿਸ਼ਤ

ਜੈਪੁਰ,  3 ਮਈ (ਖਬਰ ਖਾਸ ਬਿਊਰੋ)

ਨਾਗੌਰ ਜ਼ਿਲ੍ਹੇ ਦੇ ਗੋਟਨ ਰੇਲਵੇ ਸਟੇਸ਼ਨ ਨੇੜੇ ਇੰਜਣ ਵਿੱਚੋਂ ਧੂੰਆਂ ਨਿਕਲਣ ਤੋਂ ਬਾਅਦ ਜੈਪੁਰ-ਜੋਧਪੁਰ ਇੰਟਰਸਿਟੀ ਐਕਸਪ੍ਰੈਸ ਦੇ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ। ਹਾਲਾਂਕਿ ਰੇਲ ਗੱਡੀ ਵਿਚ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਅਤੇ ਇੰਜਣ ਬਦਲਣ ਤੋਂ ਬਾਅਦ ਇਹ ਜੋਧਪੁਰ ਲਈ ਰਵਾਨਾ ਹੋ ਗਈ।

ਉੱਤਰ ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕੈਪਟਨ ਸ਼ਸ਼ੀ ਕਿਰਨ ਨੇ ਕਿਹਾ ਕਿ ਕੁਝ ਹਿੱਸਿਆਂ ਦੇ ਜ਼ਿਆਦਾ ਗਰਮ ਹੋਣ ਕਾਰਨ ਇੰਜਣ ਵਿੱਚੋਂ ਧੂੰਆਂ ਨਿਕਲਿਆ। ਗੋਟਨ ਸਟੇਸ਼ਨ ਨੇੜੇ ਰੇਲ ਗੱਡੀ ਨੂੰ ਲਗਭਗ ਇੱਕ ਘੰਟੇ ਲਈ ਰੋਕਿਆ ਗਿਆ। ਇੰਜਣ ਬਦਲਿਆ ਗਿਆ ਅਤੇ ਰੇਲ ਗੱਡੀ ਜੋਧਪੁਰ ਲਈ ਰਵਾਨਾ ਹੋਈÍ ਰੇਲ ਗੱਡੀ ਸਵੇਰੇ 6 ਵਜੇ ਜੈਪੁਰ ਤੋਂ ਰਵਾਨਾ ਹੁੰਦੀ ਹੈ ਅਤੇ ਸਵੇਰੇ 11.10 ਵਜੇ ਜੋਧਪੁਰ ਪਹੁੰਚਦੀ ਹੈ।

ਹੋਰ ਪੜ੍ਹੋ 👉  ਮੀਥੇਨੌਲ ਦੀ ਦੁਰਵਰਤੋਂ ਬਾਰੇ ਪੰਜਾਬ ਕੋਲ ਨਹੀਂ ਕੋਈ ਨਿਯਮ, ਵਿਤ ਮੰਤਰੀ ਚੀਮਾ ਨੇ ਕੇਂਦਰ ਨੂੰ ਲਿਖਿਆ ਪੱਤਰ

Leave a Reply

Your email address will not be published. Required fields are marked *