World Most Powerful Country in 2025: ਮੌਜੂਦਾ ਸਮੇਂ ’ਚ ਦੁਨੀਆਂ ਦੇ ਹਰ ਇਕ ਕੋਨੇ ਵਿੱਚ ਟਕਰਾਅ, ਤਣਾਅ ਅਤੇ ਜੰਗ ਦੀ ਸਥਿਤੀ ਬਣੀ ਹੋਏ ਹੈ, ਤਾਂ ਹਰ ਦੇਸ਼ ਆਪਣੀ ਫ਼ੌਜੀ ਤਾਕਤ ਵਧਾਉਣ ਵਿੱਚ ਲੱਗਾ ਹੋਇਆ ਹੈ। ਗਲੋਬਲ ਫ਼ਾਇਰਪਾਵਰ (ਜੀਐਫ਼ਪੀ) ਰਿਪੋਰਟ 2025 ਦੇ ਅਨੁਸਾਰ, ਉਨ੍ਹਾਂ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਜਿਨ੍ਹਾਂ ਨੂੰ ਫ਼ੌਜੀ ਦ੍ਰਿਸ਼ਟੀਕੋਣ ਤੋਂ ਦੁਨੀਆ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਜੀਐਫ਼ਪੀ ਸੂਚਕਾਂਕ ਕਿਸੇ ਦੇਸ਼ ਨੂੰ ਸਿਰਫ਼ ਉਸਦੀ ਫ਼ੌਜ ਦੇ ਆਕਾਰ ਦੇ ਆਧਾਰ ’ਤੇ ਦਰਜਾ ਨਹੀਂ ਦਿੰਦਾ, ਸਗੋਂ 60 ਤੋਂ ਵੱਧ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਦਾ ਹੈ। ਇਸ ਦਰਜਾਬੰਦੀ ਵਿੱਚ, ਦੇਸ਼ਾਂ ਨੂੰ ਪਾਵਰ ਇੰਡੈਕਸ ਸਕੋਰ ਦੇ ਆਧਾਰ ’ਤੇ ਛਾਂਟਿਆ ਗਿਆ ਹੈ; ਜਿੰਨਾ ਘੱਟ ਸਕੋਰ ਹੋਵੇਗਾ, ਦੇਸ਼ ਓਨਾ ਹੀ ਸ਼ਕਤੀਸ਼ਾਲੀ ਮੰਨਿਆ ਜਾਵੇਗਾ।
ਚੋਟੀ ਦੇ 10 ਸਭ ਤੋਂ ਸ਼ਕਤੀਸ਼ਾਲੀ ਦੇਸ਼ ਤੇ ਉਨ੍ਹਾਂ ਦੀ ਫ਼ੌਜੀ ਤਾਕਤ (2025)
1. ਅਮਰੀਕਾ
ਅਮਰੀਕਾ ’ਚ ਕੁੱਲ ਫ਼ੌਜੀ ਕਰਮਚਾਰੀਆਂ ਦੀ ਗਿਣਤੀ 21 ਲੱਖ 27 ਹਜ਼ਾਰ 500 ਹੈ। ਇਸ ਕੋਲ 13,043 ਜਹਾਜ਼ ਹਨ, ਜਦੋਂ ਕਿ ਇਸ ਕੋਲ 4,640 ਟੈਂਕ ਵੀ ਹਨ। ਅਮਰੀਕਾ ਦੀ ਵਿਸ਼ੇਸ਼ਤਾ ਹੈ ਕਿ ਇਸ ਕੋਲ ਸਭ ਤੋਂ ਵੱਡੀ ਹਵਾਈ ਸੈਨਾ ਅਤੇ ਵਿਸ਼ਵਵਿਆਪੀ ਫ਼ੌਜੀ ਅੱਡੇ ਹਨ।
2. ਰੂਸ
ਇਸ ਵੇਲੇ ਯੂਕਰੇਨ ਨਾਲ ਜੰਗ ਵਿੱਚ ਸ਼ਾਮਲ ਰੂਸ ਕੋਲ ਕੁੱਲ 35 ਲੱਖ 70 ਹਜ਼ਾਰ ਫੌਜੀ ਹਨ। ਇਸ ਕੋਲ 4,292 ਜਹਾਜ਼ ਹਨ, ਜਦੋਂ ਕਿ 5,750 ਟੈਂਕ ਵੀ ਮੌਜੂਦ ਹਨ। ਰੂਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਕੋਲ ਸਭ ਤੋਂ ਵੱਡੀ ਟੈਂਕ ਫੋਰਸ ਅਤੇ ਪ੍ਰਮਾਣੂ ਸ਼ਕਤੀ ਹੈ।
3. ਚੀਨ
ਚੀਨ ਕੋਲ ਦੁਨੀਆਂ ਦੀ ਤੀਜੀ ਸਭ ਤੋਂ ਵੱਡੀ ਫ਼ੌਜ ਹੈ। ਚੀਨ ਕੋਲ ਕੁੱਲ ਫ਼ੌਜੀ ਜਵਾਨਾਂ ਦੀ ਗਿਣਤੀ 31 ਲੱਖ 70 ਹਜ਼ਾਰ ਹੈ। ਇਸ ਕੋਲ 3,309 ਜਹਾਜ਼ ਹਨ, ਜਦੋਂ ਕਿ 6,800 ਟੈਂਕ ਵੀ ਮੌਜੂਦ ਹਨ। ਚੀਨ ਇਸ ਵੇਲੇ ਇੱਕ ਤੇਜ਼ੀ ਨਾਲ ਉੱਭਰ ਰਹੀ ਫ਼ੌਜੀ-ਤਕਨੀਕੀ ਸ਼ਕਤੀ ਹੈ।
4. ਭਾਰਤ
ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹੈ। ਇਸ ਕਰ ਕੇ ਇਸਦੀ ਫ਼ੌਜੀ ਤਾਕਤ ਵੀ ਬਹੁਤ ਮਜ਼ਬੂਤ ਹੈ। ਭਾਰਤ ’ਚ ਕੁੱਲ ਫ਼ੌਜੀ ਜਵਾਨਾਂ ਦੀ ਗਿਣਤੀ 51 ਲੱਖ 37 ਹਜ਼ਾਰ 550 ਹੈ। ਇਸ ਕੋਲ 2,229 ਜਹਾਜ਼ ਹਨ, ਜਦੋਂ ਕਿ 4,201 ਟੈਂਕ ਵੀ ਮੌਜੂਦ ਹਨ।
5. ਦੱਖਣੀ ਕੋਰੀਆ
ਦੱਖਣੀ ਕੋਰੀਆ ਨੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਦੀ ਸੂਚੀ ਵਿੱਚ 5ਵਾਂ ਸਥਾਨ ਹਾਸਲ ਕਰ ਲਿਆ ਹੈ। ਇਸਦੀ ਕੁੱਲ ਫ਼ੌਜੀ ਜਵਾਨਾਂ ਦੀ ਗਿਣਤੀ 38 ਲੱਖ 20 ਹਜ਼ਾਰ ਹੈ। ਦੱਖਣੀ ਕੋਰੀਆ ਕੋਲ 1,592 ਜਹਾਜ਼ ਹਨ, ਜਦੋਂ ਕਿ ਉਸ ਕੋਲ 2,236 ਟੈਂਕ ਵੀ ਹਨ।
6. ਯੂਨਾਈਟਿਡ ਕਿੰਗਡਮ
ਯੂਨਾਈਟਿਡ ਕਿੰਗਡਮ ’ਚ ਕੁੱਲ ਫੌਜੀ ਕਰਮਚਾਰੀਆਂ ਦੀ ਗਿਣਤੀ 11 ਲੱਖ 8 ਹਜ਼ਾਰ 860 ਹੈ। ਇਸ ਕੋਲ ਸਿਰਫ਼ 631 ਜਹਾਜ਼ ਅਤੇ ਸਿਰਫ਼ 227 ਟੈਂਕ ਹਨ। ਹਾਲਾਂਕਿ, ਇਸਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਨਵੀਨਤਮ ਤਕਨਾਲੋਜੀ ਹੈ।
7. ਫ਼ਰਾਂਸ
ਯੂਰਪੀ ਦੇਸ਼ ਫ਼ਰਾਂਸ ’ਚ ਕੁੱਲ 3 ਲੱਖ 76 ਹਜ਼ਾਰ ਫ਼ੌਜੀ ਜਵਾਨ ਹਨ। ਇਸ ਕੋਲ ਸਿਰਫ਼ 976 ਜਹਾਜ਼ ਹਨ, ਜਦੋਂ ਕਿ ਸਿਰਫ਼ 215 ਟੈਂਕ ਮੌਜੂਦ ਹਨ। ਹਾਲਾਂਕਿ, ਇਸਦੀ ਵਿਸ਼ੇਸ਼ਤਾ ਇਹ ਹੈ ਕਿ ਇਸਦਾ ਯੂਰਪ ਵਿੱਚ ਇਕ ਮਜ਼ਬੂਤ ਫ਼ੌਜੀ ਪ੍ਰਭਾਵ ਹੈ।
8. ਜਪਾਨ
ਜਪਾਨ ਕੋਲ ਕੁੱਲ ਫ਼ੌਜੀ ਜਵਾਨਾਂ ਦੀ ਗਿਣਤੀ 3,28,150 ਹੈ। ਇਸ ਕੋਲ 1,443 ਜਹਾਜ਼ ਹਨ, ਜਦੋਂ ਕਿ ਇਸ ਕੋਲ 521 ਟੈਂਕ ਹਨ।
9. ਤੁਰਕੀ
ਤੁਰਕੀ ’ਚ ਕੁੱਲ ਫ਼ੌਜੀਆਂ ਦੀ ਗਿਣਤੀ 8 ਲੱਖ 83 ਹਜ਼ਾਰ 900 ਹੈ। ਇਸ ਕੋਲ 1,083 ਜਹਾਜ਼ ਹਨ, ਜਦੋਂ ਕਿ ਇਸ ਕੋਲ 2,238 ਟੈਂਕ ਹਨ। ਇਸਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੇਸ਼ ਕੋਲ ਮੱਧ ਪੂਰਬ ਅਤੇ ਯੂਰਪ ਦੇ ਵਿਚਕਾਰ ਮਜ਼ਬੂਤ ਫ਼ੌਜੀ ਸ਼ਕਤੀ ਹੈ।
10. ਇਟਲੀ
ਨਾਟੋ ਸਹਿਯੋਗੀਆਂ ’ਚੋਂ ਇਕ ਇਟਲੀ ਕੋਲ ਕੁੱਲ 2 ਲੱਖ 80 ਹਜ਼ਾਰ ਫ਼ੌਜੀ ਹਨ। ਇਸ ਕੋਲ 729 ਜਹਾਜ਼ ਹਨ, ਜਦੋਂ ਕਿ ਇਸ ਕੋਲ 200 ਟੈਂਕ ਹਨ।
ਹੁਣ ਪਾਕਿਸਤਾਨ ਦੀ ਗੱਲ ਕਰੀਏ ਤਾਂ ਭਾਰਤ ਦਾ ਗੁਆਂਢੀ ਦੇਸ਼ ਪਾਕਿਸਤਾਨ ਚੋਟੀ ਦੇ 10 ਦੀ ਸੂਚੀ ’ਚੋਂ ਬਾਹਰ ਹੈ। 2025 ਦੀ ਰਿਪੋਰਟ ਅਨੁਸਾਰ, ਪਾਕਿਸਤਾਨ 12ਵੇਂ ਸਥਾਨ ’ਤੇ ਹੈ। ਪਾਕਿਸਤਾਨ ਨਾਲ ਕੁੱਲ ਫ਼ੌਜੀ ਜਵਾਨਾਂ ਦੀ ਗਿਣਤੀ 17 ਲੱਖ 4 ਹਜ਼ਾਰ ਹੈ।