ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਨੂੰਨ ਤੇ ਵਿਵਸਥਾ ਨੂੰ ਲੈ ਕੇ ਸੂਬਾ ਸਰਕਾਰ ਨੂੰ ਲਿਆ ਨਿਸ਼ਾਨੇ ’ਤੇ 

ਲੁਧਿਆਣਾ, 1 ਮਈ (ਖਾਸ ਖਬਰ ਬਿਊਰੋ)

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸ ਦੀ ਆਗੂ ਚਰਨਜੀਤ ਸਿੰਘ ਚੰਨੀ ਵੱਲੋਂ ਕਾਨੂੰਨ ਅਤੇ ਵਿਵਸਥਾ ਦੇ ਹਾਲਾਤਾਂ ਨੂੰ ਲੈ ਕੇ ਸੂਬਾ ਸਰਕਾਰ ਨੂੰ ਘੇਰਿਆ ਗਿਆ। ਲੁਧਿਆਣਾ ਦੇ ਕਿਚਲੂ ਨਗਰ ਇਲਾਕੇ ਸਥਿਤ ਇੱਕ ਡਿਪਾਰਟਮੈਂਟ ਸਟੋਰ ਵਿੱਚ ਹੋਈ ਲੁੱਟ ਖੋਹ ਦੀ ਵਾਰਦਾਤ ਤੋਂ ਬਾਅਦ ਉਕਤ ਸਟੋਰ ਦਾ ਦੌਰਾ ਕਰਨ ਮੌਕੇ ਉਹਨਾਂ ਨੇ ਸੂਬਾ ਸਰਕਾਰ ਨੂੰ ਜੰਮ ਕੇ ਨਿਸ਼ਾਨੇ ’ਤੇ ਲਿਆ।

1

ਚੰਨੀ ਨੇ ਆਰੋਪ ਲਗਾਇਆ ਹੈ ਕਿ ਇਹ ਪੋਸ਼ ਏਰੀਆ ਹੈ ਅਤੇ ਇੱਥੇ ਵੀ ਲੋਕ ਸੁਰੱਖਿਅਤ ਨਹੀਂ ਹਨ। ਉਹਨਾਂ ਨੇ ਆਰੋਪ ਲਗਾਇਆ ਕਿ ਪੰਜਾਬ ’ਚ ਆਏ ਦਿਨ ਅਪਰਾਧਿਕ ਵਾਰਦਾਤਾਂ ਹੋ ਰਹੀਆਂ ਹਨ, ਜਿਨਾਂ ਨੂੰ ਠੱਲ੍ਹ ਪਾਉਣ ਵਿੱਚ ਸੂਬਾ ਸਰਕਾਰ ਅਸਫ਼ਲ ਰਹੀ ਹੈ।

ਹੋਰ ਪੜ੍ਹੋ 👉  54,422 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਪ੍ਰਕਿਰਿਆ ਮੁਕੰਮਲ : ਮੁੱਖ ਮੰਤਰੀ

1

ਦੂਜੇ ਪਾਸੇ ਪੀੜ੍ਹਤ ਦੁਕਾਨਦਾਰ ਵਿਨੀਤ ਨੇ ਦੱਸਿਆ ਹੈ ਕਿ ਰਾਤ ਕਰੀਬ 8 ਵਜੇ ਪਹਿਲਾਂ ਇੱਕ ਨੌਜਵਾਨ ਆਇਆ ਅਤੇ ਉਸ ਤੋਂ ਬਾਅਦ ਕਰੀਬ ਚਾਰ ਬਦਮਾਸ਼ ਆਏ ਅਤੇ ਹਥਿਆਰ ਦਿਖਾ ਕੇ ਉਹਨਾਂ ਪਾਸੋਂ ਕਰੀਬ 10 ਹਜ਼ਾਰ ਰੁਪਏ ਦੀ ਨਕਦੀ ਅਤੇ ਦੋ ਮੋਬਾਇਲ ਫ਼ੋਨ ਖੋਹ ਲਏ।

Leave a Reply

Your email address will not be published. Required fields are marked *