ਤਰਨ ਤਾਰਨ ਦੇ ਭਿੱਖੀਵਿੰਡ ਕਾਮਰੇਡ ਬਲਵਿੰਦਰ ਸਿੰਘ ਦੇ ਪੁੱਤਰ ’ਤੇ ਗੋਲੀਆਂ ਚਲਾਉਣ ਵਾਲ਼ਾ ਗ੍ਰਿਫਤਾਰ

ਤਰਨ ਤਾਰਨ  30 ਅਪਰੈਲ (ਖਾਸ ਖਬਰ ਬਿਊਰੋ)

ਤਰਨ ਤਾਰਨ ਪੁਲਿਸ ਨੇ ਇੱਕ ਸਾਂਝੇ ਆਪਰੇਸ਼ਨ ਦੌਰਾਨ ਸ਼ਹੀਦ ਬਲਵਿੰਦਰ ਸਿੰਘ ਦੇ ਬੇਟੇ ਉੱਪਰ ਫਾਈਰਿੰਗ ਕਰਨ ਵਾਲੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ।ਸ਼ਿਕਾਇਤ ਕਰਤਾ ਨੇ ਥਾਣਾ ਭਿੱਖੀਵਿੰਡ ਹਾਜ਼ਰ ਹੋ ਕੇ ਆਪਣਾ ਬਿਆਨ ਦਰਜ ਕਰਵਾਇਆ ਕਿ ਉਸਦਾ ਬੇਟਾ ਗਗਨਦੀਪ ਸਿੰਘ ਪੁੱਤਰ ਸ਼ਹੀਦ ਬਲਵਿੰਦਰ ਸਿੰਘ ਵਾਸੀ ਭਿੱਖੀਵਿੰਡ ਜੋ ਕਿ 26 ਅਪ੍ਰੈਲ ਸ਼ਾਮ 4.45 ਤੇ ਮੈਡੀਕਲ ਸਟੋਰ (ਖੇਮਕਰਨ ਰੋਡ) ਤੋਂ ਦਵਾਈ ਲੈਣ ਗਿਆ ਸੀ ਵਾਪਸ ਆਉਂਦੇ ਟਾਈਮ ਗੱਡੀ ਸਾਈਡ ’ਤੇ ਰੋਕ ਕੇ ਗੱਡੀ ਵਿਚੋਂ ਡਿਸਪੋਸਲ ਬੋਤਲਾਂ ਸੁਟਣ ਲਈ ਉਤਾਰਿਆ ਸੀ ਕਿ ਇੰਨੇ ਨੂੰ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਗਗਨਦੀਪ ਸਿੰਘ ’ਤੇ ਮਾਰ ਦੇਣ ਦੀ ਨੀਅਤ ਨਾਲ ਗੱਡੀ ’ਤੇ ਅੰਨੇ ਵਾਹ ਫ਼ਾਈਰਿੰਗ ਕਰ ਦਿੱਤੀ ਅਤੇ ਜੋ ਫ਼ਾਇਰ ਗੱਡੀ ਦੇ ਟਾਇਰ ’ਤੇ ਵੱਜੇ। ਜਿਸ ’ਤੇ ਥਾਣਾ ਭਿਖੀਵਿੰਡ ਦੀ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ਼ ਅਸਲਾ ਐਕਟ ਥਾਣਾ ਭਿੱਖੀਵਿੰਡ ਦਰਜ ਰਜਿਸਟਰ ਕਰਕੇ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿਤੀ ਗਈ।

ਹੋਰ ਪੜ੍ਹੋ 👉  ਸਿੱਖਿਆ ਮੰਤਰੀ ਬੈਂਸ ਵੱਲੋਂ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਵਿਦਿਆਰਥੀਆਂ ਨੂੰ ਵਧਾਈ

1

ਜਿਸ ’ਤੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੂੰ ਹੋਊਮਨ ਇੰਨਟੈਲੀਜੈਂਸ ਅਤੇ ਤਕਨੀਕੀ ਇੰਨਟੈਲੀਜੈਂਸ ਰਾਹੀਂ ਇਹ ਪਤਾ ਲੱਗਾ ਕਿ ਉਕਤ ਮੁੱਕਦਮਾ ਵਿੱਚ ਜਿਹਨਾਂ ਅਣਪਛਾਤੇ ਵਿਅਕਤੀਆਂ ਵੱਲੋਂ ਗਗਨਦੀਪ ਸਿੰਘ ਪਰ ਗੋਲੀਆਂ ਚਲਾਈਆਂ ਗਈਆਂ ਸਨ ਉਨ੍ਹਾਂ ’ਚੋਂ ਇੱਕ ਮੁੱਖ ਦੋਸ਼ੀ ਜਿਸਦਾ ਨਾਮ ਰਾਜਬੀਰ ਸਿੰਘ ਉਰਫ ਰਾਜਾ ਪੁੱਤਰ ਮਹਿੰਦਰਪਾਲ ਸਿੰਘ ਵਾਸੀ ਵਾਰਡ ਨੰਬਰ (03 ਭਿਖੀਵਿੰਡ ਥਾਣਾ ਭਿੱਖੀਵਿੰਡ ਹੈ, ਜੋ ਕਿ ਭਿੱਖੀਵਿੰਡ ਏਰੀਏ ਵਿੱਚ ਆਪਣੀ ਗੱਡੀ ’ਤੇ ਘੁੰਮ ਰਿਹਾ ਹੈ।

1

ਜਿਸ ’ਤੇ ਥਾਣਾ ਭਿੱਖੀਵਿੰਡ ਦੀ ਪੁਲਿਸ ਵੱਲੋਂ ਪਿੰਡ ਸਾਂਡਪੁਰਾ ਪਟੜੀ ਨਜ਼ਦੀਕ ਤੋਂ ਨਾਕਾਬੰਦੀ ਦੌਰਾਨ ਰਾਜਬੀਰ ਸਿੰਘ ਉਰਫ ਰਾਜਾ ਪੁੱਤਰ ਮਹਿੰਦਰਪਾਲ ਸਿੰਘ ਵਾਸੀ ਵਾਰਡ ਨੰਬਰ ਤੋਂ ਕਾਬੂ ਕੀਤਾ ਗਿਆ। ਇਸ ਪਾਸੋਂ ਇੱਕ ਪਿਸਤੌਲ 30 ਬੋਰ, ਇੱਕ ਮੈਗਜ਼ੀਨ, 104 ਜ਼ਿੰਦਾ ਰੌਂਦ 30 ਬੋਰ ਅਤੇ ਇੱਕ ਵਰਨਾਂ ਗੱਡੀ ਬਰਾਮਦ ਕਰ ਕੇ ਅਗਲੀ ਪੁੱਛ-ਗਿੱਛ ਅਮਲ ਵਿੱਚ ਲਿਆਂਦੀ ਗਈ। ਪੁੱਛ-ਗਿੱਛ ਦੌਰਾਨ ਉਕਤ ਦੋਸ਼ੀ ਨੇ ਦੱਸਿਆ ਕਿ ਮੈਂ ਅਤੇ ਮੇਰੇ ਦੋ ਹੋਰ ਸਾਥੀਆਂ ਨੇ ਮਿਲ ਕੇ ਗਗਨਦੀਪ ਸਿੰਘ ਉੱਪਰ ਫ਼ਾਈਰਿੰਗ ਕੀਤੀ ਸੀ, ਜੋ ਸਾਡਾ ਕੋਈ ਆਪਸੀ ਪੁਰਾਣਾ ਲੜਾਈ ਝਗੜਾ ਸੀ, ਜਿਸਤੇ ਮੈਂ ਉਸ ਉੱਪਰ ਫਾਈਰਿੰਗ ਕੀਤੀ ਸੀ। ਜਿਸ ’ਤੇ ਤਰਨ ਤਾਰਨ ਪੁਲਿਸ ਨੇ ਉਕਤ ਦੋਸ਼ੀ ਰਾਜਬੀਰ ਸਿੰਘ ਉਰਫ ਰਾਜਾ ਨੂੰ ਮੁੱਕਦਮਾ ਦਰਜ ਕਰ ਲਿਆ ਹੈ।

ਹੋਰ ਪੜ੍ਹੋ 👉  ਪਾਣੀ ਦੇ ਮੁੱਦੇ 'ਤੇ ਬੀਬੀਐਮਬੀ ਅਤੇ ਹਰਿਆਣਾ ਨੂੰ ਹਾਈ ਕੋਰਟ ਦੇ ਨੋਟਿਸ ਦਾ 'ਆਪ' ਮੰਤਰੀਆਂ ਨੇ ਕੀਤਾ ਸਵਾਗਤ

Leave a Reply

Your email address will not be published. Required fields are marked *