ਭਾਰਤ ਵਿਚ ਇਲਾਜ ਦੌਰਾਨ ਮਰਨ ਵਾਲੇ ਪਾਕਿਸਤਾਨੀ ਵਿਅਕਤੀ ਦੀ ਲਾਸ਼ ਦੀ ਲਾਸ਼ ਉਡੀਕ ਰਹੇ ਮਾਪੇ

ਕਰਾਚੀ, 30 ਅਪਰੈਲ (ਖਾਸ ਖਬਰ ਬਿਊਰੋ)

ਚੇਨੱਈ ਦੇ ਇਕ ਹਸਪਤਾਲ ਵਿਚ ਇਲਾਜ ਦੌਰਾਨ ਮਰਨ ਵਾਲੇ 23 ਸਾਲਾ ਪਾਕਿਸਤਾਨੀ ਵਿਅਕਤੀ ਦੇ ਮਾਪੇ ਬੁੱਧਵਾਰ ਨੂੰ ਵੀ ਲਾਸ਼ ਦੀ ਉਡੀਕ ਕਰ ਰਹੇ ਸਨ, ਜਿਸ ਜਹਾਜ਼ ਨੇ ਇਸ ਨੂੰ ਲਿਆਉਣਾ ਸੀ, ਉਹ ਲਾਸ਼ ਤੋਂ ਬਿਨਾਂ ਹੀ ਪਾਕਿਸਤਾਨ ਪੁੱਜੀ। ਮੰਗਲਵਾਰ ਨੂੰ ਇਹ ਰਿਪੋਰਟ ਮਿਲੀ ਸੀ ਕਿ ਪਹਿਲਗਾਮ ਹਮਲੇ ਤੋਂ ਬਾਅਦ ਸਈਦ ਆਰੀਅਨ ਸ਼ਾਹ ਦੀ ਮਾਂ ਵੱਲੋਂ ਸਰਕਾਰ ਨੂੰ ਮਦਦ ਦੀ ਅਪੀਲ ਕਰਨ ਤੋਂ ਬਾਅਦ ਉਸਦੀ ਲਾਸ਼ ਕਰਾਚੀ ਲਿਆਂਦੀ ਗਈ ਹੈ।

ਆਰੀਅਨ ਦੀ ਮਾਂ ਸਾਇਮਾ ਨੇ ਕਿਹਾ, ‘‘ਉਨ੍ਹਾਂ (ਏਅਰਲਾਈਨਜ਼) ਨੇ ਮੰਗਲਵਾਰ ਸ਼ਾਮ ਨੂੰ ਉਸਦੀ ਲਾਸ਼ ਕਰਾਚੀ ਲਿਆਉਣੀ ਸੀ। ਕੁਝ ਸੰਚਾਲਨ ਅਤੇ ਲੌਜਿਸਟਿਕਲ ਮੁੱਦਿਆਂ ਕਾਰਨ ਜਹਾਜ਼ ਲਾਸ਼ ਤੋਂ ਬਿਨਾਂ ਪਹੁੰਚਿਆ।’’ ਜ਼ਿਕਰਯੋਗ ਹੈ ਕਿ ਆਰੀਅਨ ਦਿਲ ਅਤੇ ਫੇਫੜਿਆਂ ਦੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਸੀ ਅਤੇ ਚੇਨੱਈ ਦੇ ਐੱਮਜੀਐੱਮ ਹੈਲਥਕੇਅਰ ਹਸਪਤਾਲ ਵਿਚ ਇਲਾਜ ਅਧੀਨ ਸੀ ਅਤੇ ਉਸਦੀ ਮੌਤ 25 ਅਪ੍ਰੈਲ ਨੂੰ ਹੋਈ। ਆਰੀਅਨ ਦੀ ਮਾਂ ਨੇ ਕਿਹਾ ਕਿ ਜਦੋਂ ਉਸ ਨੇ ਪਾਕਿਸਤਾਨ ਸਰਕਾਰ ਨੂੰ ਹਸਪਤਾਲ ਦੇ ਬਿੱਲਾਂ ਨੂੰ ਭਰਨ ਅਤੇ ਲਾਸ਼ ਨੂੰ ਕਰਾਚੀ ਲਿਜਾਣ ਦਾ ਪ੍ਰਬੰਧ ਕਰਨ ਲਈ ਅਪੀਲ ਕੀਤੀ ਸੀ, ਤਾਂ ਬਲੋਚਿਸਤਾਨ ਸਰਕਾਰ ਨੇ ਵਿਦੇਸ਼ ਮੰਤਰਾਲੇ ਨਾਲ ਤਾਲਮੇਲ ਕਰਕੇ ਅਤੇ ਲਾਸ਼ ਨੂੰ ਚੇਨਈ ਤੋਂ ਕੋਲੰਬੋ ਲਿਜਾਣ ਦਾ ਪ੍ਰਬੰਧ ਕਰਕੇ ਉਸਦੀ ਮਦਦ ਕੀਤੀ ਸੀ।

ਹੋਰ ਪੜ੍ਹੋ 👉  ਕੈਬਨਿਟ ਦਾ ਫੈਸਲਾ, ਇੰਡਸਟਰੀ ਪਲਾਟਾਂ ਵਿਚ ਹੋਵੇਗੀ ਵੰਡ, ਜੇਲ੍ਹ ਵਿਭਾਗ ਵਿੱਚ 500 ਖ਼ਾਲੀ ਅਸਾਮੀਆਂ ਭਰਨ ਨੂੰ ਪ੍ਰਵਾਨਗੀ

ਉਸਦੀ ਮਾਂ ਆਰੀਅਨ ਨੂੰ ਲੈ ਕੇ ਚੇਨੱਈ ਗਈ ਸੀ ਅਤੇ 12 ਫਰਵਰੀ ਨੂੰ ਇਲਾਜ ਲਈ ਉੱਥੇ ਦਾਖਲ ਕਰਵਾਇਆ ਸੀ। ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਵਿਜ਼ਟਰ ਮੈਡੀਕਲ ਵੀਜ਼ਾ ਰੱਖਣ ਵਾਲੇ ਸਾਰੇ ਪਾਕਿਸਤਾਨੀ ਨਾਗਰਿਕਾਂ ਨੂੰ 29 ਅਪ੍ਰੈਲ ਤੱਕ ਦੇਸ਼ ਛੱਡਣ ਦੇ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਪਾਕਿਸਤਾਨੀ ਪਰਿਵਾਰ ਲਈ ਸਥਿਤੀ ਮੁਸ਼ਕਲ ਪੈਦਾ ਹੋ ਗਈ।

ਸਰਕਾਰ ਦੇ ਬਲਾਰੇ ਸ਼ਾਹਿਦ ਰਿੰਡ ਨੇ ਕਿਹਾ, ‘‘ਅਸੀਂ ਲਾਸ਼ ਨੂੰ ਕਰਾਚੀ ਵਾਪਸ ਲਿਆਉਣ ਲਈ ਸਾਰੇ ਯਾਤਰਾ ਪ੍ਰਬੰਧ ਵੀ ਕਰ ਲਏ ਹਨ। ਏਅਰਲਾਈਨਾਂ ਨੇ ਭਰੋਸਾ ਦਿੱਤਾ ਹੈ ਕਿ ਲਾਸ਼ ਨੂੰ ਜਲਦੀ ਤੋਂ ਜਲਦੀ ਕਰਾਚੀ ਲਿਆਂਦਾ ਜਾਵੇਗਾ, ਪਰ ਕੋਈ ਸਮਾਂ-ਸਾਰਣੀ ਨਹੀਂ ਦਿੱਤੀ ਹੈ।’’

ਹੋਰ ਪੜ੍ਹੋ 👉  50,000 ਰੁਪਏ ਰਿਸ਼ਵਤ ਲੈਂਦਾ  ਰਿਕਵਰੀ ਏਜੰਟ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ 

Leave a Reply

Your email address will not be published. Required fields are marked *