ਪੰਜਾਬ ਸਰਕਾਰ ਪਿੰਡ ਝੰਝੇਡੀ ਦੀ 2213 ਕਨਾਲ ਪੁਸ਼ਤੈਨੀ ਜ਼ਮੀਨ ‘ਤੇ ਕਬਜ਼ਾ ਕਰਨ ਦੀ ਗੈਰ-ਕਾਨੂੰਨੀ ਕੋਸ਼ਿਸ਼ ਕਰ ਰਹੀ 

ਚੰਡੀਗੜ੍ਹ, 29 ਅਪ੍ਰੈਲ (ਖ਼ਬਰ ਖਾਸ ਬਿਊਰੋ)

ਕਲੈਕਟਰ ਕੋਰਟ ਤੋਂ ਸੁਪਰੀਮ ਕੋਰਟ ਤੱਕ ਹਰ ਕੋਰਟ ਵਿੱਚ ਕਾਨੂੰਨੀ ਤੌਰ ‘ਤੇ ਲਗਾਤਾਰ ਕਿਸਾਨਾਂ ਤੋਂ ਹਾਰਨ ਦੇ ਬਾਅਦ, ਹੁਣ ਪੰਜਾਬ ਸਰਕਾਰ ਬਿਨਾਂ ਕਾਨੂੰਨੀ ਹੁਕਮ ਜਾਂ ਕਾਗਜ਼ਾਤ ਦੇ ਮੋਹਾਲੀ ਜ਼ਿਲ੍ਹੇ ਦੇ ਪਿੰਡ ਝੰਝੇਡੀ ਦੀ 2213 ਕਨਾਲ ਪੁਸ਼ਤੈਨੀ ਜ਼ਮੀਨ ‘ਤੇ ਕਬਜ਼ਾ ਕਰਨ ਦੀ ਗੈਰ-ਕਾਨੂੰਨੀ ਕੋਸ਼ਿਸ਼ ਕਰ ਰਹੀ ਹੈ। ਇਹ ਕਹਿਣਾ ਹੈ ਪਿੰਡ ਝੰਝੇਡੀ ਦੇ ਕਿਸਾਨਾਂ ਦਾ, ਜੋ ਕਿ ਅੱਜ ਸਾਰੀਆਂ ਵਿਪਕਸੀ ਰਾਜਨੀਤਿਕ ਪਾਰਟੀਆਂ, ਕਿਸਾਨ ਯੂਨੀਅਨਾਂ ਦੇ ਨੇਤਾਵਾਂ ਅਤੇ ਪੱਤਰਕਾਰਾਂ ਨਾਲ ਪੱਤਰਕਾਰ ਵਾਰਤਾ ਵਿੱਚ ਸ਼ਾਮਲ ਹੋਏ ਸਨ।

ਪਿੰਡ ਦੇ ਕਿਸਾਨਾਂ ਦੀ ਤਰਫ਼ੋਂ ਰਾਮ ਸਿੰਘ, ਭਾਜਪਾ ਤੋਂ ਵਿਨੀਤ ਜੋਸ਼ੀ, ਅਕਾਲੀ ਦਲ ਤੋਂ ਸੰਦੀਪ ਰਾਣਾ ਤੇ ਕੁਲਵੰਤ ਸਿੰਘ ਕਾਂਤਾ, ਕਾਂਗਰਸ ਤੋਂ ਕਮਲਜੀਤ ਸਿੰਘ ਚਾਵਲਾ, ਭਾਰਤੀ ਕਿਸਾਨ ਯੂਨੀਅਨ (ਲਖੋਵਾਲ) ਤੋਂ ਜਸਪਾਲ ਸਿੰਘ ਨੇ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਗੈਰ-ਕਾਨੂੰਨੀ ਕੋਸ਼ਿਸ਼ ਇਸ ਲਈ ਹੈ ਕਿਉਂਕਿ 27 ਅਪ੍ਰੈਲ ਨੂੰ ਦੋਪਹਿਰ 2 ਵਜੇ ਦੇ ਕਰੀਬ ਡੀ.ਡੀ.ਪੀ.ਓ. ਮੋਹਾਲੀ ਬਲਜਿੰਦਰ ਸਿੰਘ ਗਰੇਵਾਲ ਭਾਰੀ ਪੁਲਿਸ ਬਲ ਸਮੇਤ ਕਬਜ਼ਾ ਕਰਨ ਪਹੁੰਚੇ, ਪਰ ਜ਼ਮੀਨ ਦੇ ਮਾਲਕਾਂ ਨੇ ਕਾਨੂੰਨੀ ਆਦੇਸ਼ ਦੀ ਮੰਗ ਕੀਤੀ, ਜੋ ਉਹ ਦਿਖਾ ਨਹੀਂ ਸਕੇ। ਇਸ ਦੇ ਸਬੂਤ ਵਜੋਂ ਵੀਡੀਓ ਰਿਕਾਰਡਿੰਗ ਕਿਸਾਨਾਂ ਕੋਲ ਮੌਜੂਦ ਹੈ। 28 ਅਪ੍ਰੈਲ ਨੂੰ ਡੀ.ਸੀ. ਮੋਹਾਲੀ ਅਤੇ ਏ.ਡੀ.ਸੀ. (ਡੀ) ਨਾਲ ਮੁਲਾਕਾਤ ਹੋਈ, ਜਿਸ ਵਿੱਚ ਪ੍ਰਸ਼ਾਸਨ ਦੇ ਅਧਿਕਾਰੀ ਕੋਈ ਵੀ ਕਾਨੂੰਨੀ ਦਸਤਾਵੇਜ਼ ਨਹੀਂ ਦਿਖਾ ਸਕੇ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਅਨਿਆਂ ਕਰਦੇ ਹੋਏ, 28 ਨੂੰ ਰਾਤ 9:30 ਵਜੇ ਪ੍ਰਸ਼ਾਸਨਿਕ ਅਧਿਕਾਰੀ ਭਾਰੀ ਪੁਲਿਸ ਬਲ ਸਮੇਤ ਦੁਬਾਰਾ ਆਏ ਅਤੇ ਗੈਰ-ਕਾਨੂੰਨੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਪਿੰਡ ਵਾਸੀਆਂ, ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ, ਦੇ ਵਿਰੋਧ ਨੂੰ ਕੁਚਲਣ ਲਈ ਉਹਨਾਂ ‘ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਵੀ ਕੀਤੀ ਗਈ।

ਕਾਨੂੰਨ ਅਨੁਸਾਰ, ਜ਼ਮੀਨ ਕਿਸਦੀ ਹੈ, ਇਹ ਪਿੰਡ ਦਾ ਰੈਵਿਨਿਊ ਰਿਕਾਰਡ ਦੱਸਦਾ ਹੈ। ਜਿਸ ਜ਼ਮੀਨ ‘ਤੇ ਪੰਜਾਬ ਸਰਕਾਰ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਹ ਸਾਰੀ ਜ਼ਮੀਨ ਰੈਵਿਨਿਊ ਰਿਕਾਰਡ ਮੁਤਾਬਿਕ ਕਿਸਾਨਾਂ ਦੇ ਨਾਮ ਹੈ। ਜੋ ਜ਼ਮੀਨ ਸਰਕਾਰ ਦੇ ਨਾਮ ਨਹੀਂ ਦਰਜ, ਉਸ ‘ਤੇ ਕਬਜ਼ਾ ਕਿਉਂ ਕੀਤਾ ਜਾ ਰਿਹਾ ਹੈ?

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਕਿਸ ਲੈਂਡ ਮਾਫੀਆ ਲਈ ਕਰੋੜਾਂ ਦੀ ਜ਼ਮੀਨ ਗੈਰ-ਕਾਨੂੰਨੀ ਢੰਗ ਨਾਲ ਹਥਿਆਉਣ ਦੀ ਕੋਸ਼ਿਸ਼ ਕਰ ਰਹੀ ਹੈ?

ਅੰਤ ਵਿੱਚ, ਉਹਨਾਂ ਨੇ ਪੰਜਾਬ ਦੀ ਆਪ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਮਾਸੂਮ ਕਿਸਾਨਾਂ ਦੀ 276 ਕਿੱਲੇ ਪੁਸ਼ਤੈਨੀ ਜ਼ਮੀਨ ਹਥਿਆਈ, ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ। ਕਿਸਾਨ ਆਪਣੀ ਜ਼ਮੀਨ ਦੀ ਰੱਖਿਆ ਲਈ ਆੰਦੋਲਨ ਕਰਨਗੇ ਅਤੇ ਹਰ ਸੰਭਵ ਕਦਮ ਚੁੱਕਣਗੇ

Leave a Reply

Your email address will not be published. Required fields are marked *