ਘਰ ਦੀ ਰਸੋਈ ਵਿਚ ਬਣਾਉ ਮਸਾਲੇ ਵਾਲਾ ਕਰੇਲਾ

(ਖਬਰ ਖਾਸ ਬਿਊਰੋ) ਸਮੱਗਰੀ: ਕਰੇਲਾ-6, ਜ਼ੀਰਾ-2 ਛੋਟੇ ਚਮਚ, ਪਿਆਜ਼-1 (ਪਤਲਾ ਕੱਟਿਆ ਹੋਇਆ), ਬੇਸਨ- ਵੱਡੇ ਚਮਚ, ਹਲਦੀ ਪਾਊਡਰ-2 ਵੱਡੇ ਚਮਚ, ਲਾਲ ਮਿਰਚ ਪਾਊਡਰ- 1 ਵੱਡਾ ਚਮਚ, ਅਮਚੂਰ ਪਾਊਡਰ- 1 ਵੱਡਾ ਚਮਚ, ਧਨੀਆ ਪਾਊਡਰ-1 ਵੱਡਾ ਚਮਚ, ਨਮਕ ਸਵਾਦ ਅਨੁਸਾਰ, ਤੇਲ ਲੋੜ ਅਨੁਸਾਰ।

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਕਰੇਲੇ ਨੂੰ ਛਿੱਲ ਕੇ ਇਸ ਦੇ ਬੀਜ ਵੱਖ ਕਰ ਕੇ ਗੋਲ ਆਕਾਰ ਵਿਚ ਕੱਟ ਲਉ। ਕਰੇਲੇ ਵਿਚ ਨਮਕ ਮਿਕਸ ਕਰ ਕੇ 2 ਘੰਟੇ ਤਕ ਪਕਾਉ। ਤੈਅ ਸਮੇਂ ਬਾਅਦ ਇਸ ਨੂੰ ਧੋ ਕੇ ਇਕ ਪਲੇਟ ਵਿਚ ਫੈਲਾ ਦਿਉ। ਹੁਣ ਮਸਾਲਾ ਬਣਾਉਣ ਲਈ ਇਕ ਫ਼ਰਾਈਪਿਨ ਵਿਚ ਤੇਲ ਗਰਮ ਕਰ ਕੇ ਉਸ ਵਿਚ ਜ਼ੀਰਾ ਭੁੰਨ ਲਉ। ਫਿਰ ਪਿਆਜ਼ ਪਾ ਕੇ ਹਲਕਾ ਭੂਰਾ ਹੋਣ ਤਕ ਪਕਾਉ। ਹੁਣ ਇਸ ਵਿਚ ਲਾਲ ਮਿਰਚ, ਹਲਦੀ ਪਾਊਡਰ, ਨਮਕ ਅਤੇ ਧਨੀਆ ਪਾਊਡਰ ਪਾ ਕੇ 1 ਮਿੰਟ ਤਕ ਪਕਾਉ। ਇਕ ਮਿੰਟ ਦੇ ਬਾਅਦ ਇਸ ਵਿਚ ਬੇਸਨ ਪਾ ਕੇ ਇਸ ਨੂੰ ਹਿਲਾਉਂਦੇ ਹੋਏ 10-12 ਮਿੰਟ ਤਕ ਪਕਾਉ। ਤਿਆਰ ਹੋਏ ਮਿਸ਼ਰਨ ਵਿਚ ਕਰੇਲਾ ਪਾਉ ਅਤੇ 10 ਮਿੰਟ ਤਕ ਪਕਾਉ। ਤੁਹਾਡਾ ਮਸਾਲਾ ਕਰੇਲਾ ਤਿਆਰ ਹੈ।

ਹੋਰ ਪੜ੍ਹੋ 👉  ਮੁੱਖ ਮੰਤਰੀ ਨੇ ਭਾਈ ਕਨ੍ਹਈਆ ਜੀ ਦਾ ਇਤਿਹਾਸਿਕ ਹਵਾਲਾ ਗ਼ਲਤ ਸੰਦਰਭ ਵਿੱਚ ਦਿੱਤਾ- ਪਰਗਟ ਸਿੰਘ

Leave a Reply

Your email address will not be published. Required fields are marked *