ਪਹਿਲਗਾਮ ਹਮਲਾ: ਕਸ਼ਮੀਰ ਵਿਚ 48 ਥਾਵਾਂ ਸੈਲਾਨੀਆਂ ਲਈ ਬੰਦ

ਸ੍ਰੀਨਗਰ, 29 ਅਪਰੈਲ (ਖਬਰ ਖਾਸ ਬਿਊਰੋ)

ਪਹਿਲਗਾਮ ਦਹਿਸ਼ਤੀ ਹਮਲੇ ਦੇ ਮੱਦੇਨਜ਼ਰ ਕਸ਼ਮੀਰ ਵਾਦੀ ਵਿਚ ਕਰੀਬ 50 ਜਨਤਕ ਪਾਰਕਾਂ ਤੇ ਬਾਗ ਬਗੀਚਿਆਂ ਨੂੰ ਸੁਰੱਖਿਆ ਫ਼ਿਕਰਾਂ ਦਰਮਿਆਨ ਇਹਤਿਆਤੀ ਉਪਰਾਲੇ ਵਜੋਂ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਹੈੈ। ਅਧਿਕਾਰੀਆਂ ਨੇ ਕਿਹਾ ਕਿ ਸੈਲਾਨੀਆਂ ਲਈ ਖਤਰੇ ਦੀ ਸੰਭਾਵਨਾ ਦੇ ਮੱਦੇਨਜ਼ਰ ਕਸ਼ਮੀਰ ਦੇ 87 ਜਨਤਕ ਪਾਰਕਾਂ ਅਤੇ ਬਾਗਾਂ ਵਿੱਚੋਂ 48 ਦੇ ਗੇਟ ਬੰਦ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਸਮੀਖਿਆ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਸੂਚੀ ਵਿੱਚ ਹੋਰ ਥਾਵਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ।

ਹੋਰ ਪੜ੍ਹੋ 👉  ਸਰਕਾਰ ਦੇ ਦਾਅਵੇ ਖੋਖਲੇ, ਪੰਜਾਬ ਵਿਚ ਲੱਗ ਰਹੇ ਨੇ ਬਿਜਲੀ ਦੇ ਲੰਬੇ ਕੱਟ : ਬਾਜਵਾ

ਅਧਿਕਾਰੀਆਂ ਨੇ ਕਿਹਾ ਕਿ ਬੰਦ ਕੀਤੇ ਗਏ ਸੈਲਾਨੀ ਸਥਾਨ ਕਸ਼ਮੀਰ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਹਨ ਅਤੇ ਪਿਛਲੇ 10 ਸਾਲਾਂ ਵਿੱਚ ਖੋਲ੍ਹੀਆਂ ਗਈਆਂ ਕੁਝ ਨਵੀਆਂ ਥਾਵਾਂ ਵਿਚ ਸ਼ਾਮਲ ਹਨ। ਜਿਨ੍ਹਾਂ ਥਾਵਾਂ ਨੂੰ ਸੈਲਾਨੀਆਂ ਲਈ ਬੰਦ ਕੀਤਾ ਗਿਆ ਹੈ ਉਨ੍ਹਾਂ ਵਿਚ Dooshpathri, ਕੋਕਰਨਾਗ, ਦੁਕਸਮ, ਸਿੰਥਨ ਟੌਪ, ਅਚਾਬਲ, ਬੰਗਸ ਘਾਟੀ, ਮਾਰਗਨ ਟੌਪ ਅਤੇ ਤੋਸਾਮੈਦਾਨ ਸ਼ਾਮਲ ਹਨ। ਹਾਲਾਂਕਿ ਅਧਿਕਾਰੀਆਂ ਨੇ ਇਸ ਸਬੰਧੀ ਕੋਈ ਰਸਮੀ ਹੁਕਮ ਜਾਰੀ ਨਹੀਂ ਕੀਤਾ ਹੈ, ਪਰ ਇਨ੍ਹਾਂ ਥਾਵਾਂ ’ਤੇ ਦਾਖਲਾ ਬੰਦ ਕਰ ਦਿੱਤਾ ਗਿਆ ਹੈ।

ਦੱਖਣੀ ਕਸ਼ਮੀਰ ਦੇ ਕਈ ਮੁਗਲ ਗਾਰਡਨ ਵੀ ਸੈਲਾਨੀਆਂ ਲਈ ਬੰਦ ਕਰ ਦਿੱਤੇ ਹਨ। ਸੈਰ-ਸਪਾਟੇ ਲਈ ਮਕਬੂਲ ਇਨ੍ਹਾਂ ਥਾਵਾਂ ਨੂੰ ਬੰਦ ਕਰਨ ਦਾ ਫੈਸਲਾ ਪਿਛਲੇ ਹਫ਼ਤੇ ਪਹਿਲਗਾਮ ਦੀ ਬੈਸਰਨ ਘਾਟੀ ਵਿਚ ਦਹਿਸ਼ਤਗਰਦਾਂ ਵੱਲੋਂ 26 ਵਿਅਕਤੀਆਂ, ਜਿਨ੍ਹਾਂ ਵਿਚ ਬਹੁਗਿਣਤੀ ਸੈਲਾਨੀ ਸਨ, ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਤੋਂ ਹਫ਼ਤੇ ਬਾਅਦ ਆਇਆ ਹੈ। –

ਹੋਰ ਪੜ੍ਹੋ 👉  ਗੁਰੂ ਸਾਹਿਬ ਦੇ ਸਤਾਬਦੀ ਸਮਾਗਮਾਂ ’ਚ ਲੋਕ ਸ਼ਾਮਲ ਹੋਣ, ਧਾਮੀ ਸਾਹਿਬ ਵਿਸ਼ੇਸ਼ ਧਿਰ ਦਾ ਆਗੂ ਨਾ ਬਣਨ -ਸੰਧਵਾਂ

Leave a Reply

Your email address will not be published. Required fields are marked *