ਕਿੰਨਰ ਸਮਾਜ ਦੇਸ਼ ਲਈ ਕੁਰਬਾਨੀ ਦੇਣ ਨੂੰ ਤਿਆਰ, ਪਟਿਆਲਾ ਚ ਫੂਕਿਆ ਅੱਤਵਾਦ ਦਾ ਪੁਤਲਾ

ਪਟਿਆਲਾ 28 ਅਪ੍ਰੈਲ ( ਖ਼ਬਰ ਖਾਸ ਬਿਊਰੋ)

ਪਹਿਲਗਾਮ ਵਿਖੇ  ਹੋਏ ਅੱਤਵਾਦ ਹਮਲੇ ਤੋ ਸਮੁੱਚੇ ਦੇਸ਼ ਵਾਸੀਆਂ ਅੰਦਰ ਗੁੱਸੇ ਦੀ ਲਹਿਰ ਹੈ। ਚੁਫੇਰਿਓ ਪਾਕਿਸਤਾਨ ਅਤੇ ਅੱਤਵਾਦ ਦਾ ਵਿਰੋਧ ਹੋ ਰਿਹਾ ਹੈ, ਪਰ ਅੱਜ ਇੱਥੇ ਕਿੰਨਰ ਸਮਾਜ ਨੇ ਵੀ ਅੱਤਵਾਦ ਦਾ ਵਿਰੋਧ ਕਰਦਿਆ ਪੁਤਲਾ ਫੂਕਿਆ ਅਤੇ ਦੇਸ਼ ਹਿਤ ਲਈ ਭਾਰਤ ਸਰਕਾਰ ਦਾ ਸਮਰਥਨ ਕਰਦਿਆਂਲੋੜ ਪੈਣ ਉਤੇ ਦੇਸ਼ ਲਈ ਅੱਗੇ ਆਉਣ ਦੀ ਗੱਲ ਕਹੀ। ਪਟਿਆਲਾ ਦੇ ਸਿਮਰਨ ਮਹੰਤ ਨੇ ਅੱਤਵਾਦ ਦਾ ਪੁਤਲਾ ਫੂਕਦੇ ਹੋਏ ਪਹਿਲਗਾਮ ਵਿਚ ਹੋਏ ਹਮਲੇ ਦੀ ਨਿੰਦਾ ਕੀਤੀ। ਸਿਮਰਨ ਮਹੰਤ ਨੇ ਪਹਿਲਗਾਮ ਘਟਨਾਂ ਅਤੇ  ਅੱਤਵਾਦੀਆ ਦੀ ਇਸ ਕਾਰਵਾਈ ਨੂੰ ਨਾਮਰਦਾਂ ਵਾਲੀ ਕਾਰਵਾਈ ਦੱਸਿਆ ਹੈ।

ਉਨ੍ਹਾਂ ਕਿਹਾ ਕਿ ਭਾਰਤ ਪਾਕਿਸਤਾਨ ਨੂੰ ਲੜਾਉਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਪਿਛਲੇ ਲੰਬੇ ਸਮੇ ਤੋਂ ਪੰਜਾਬ ਵਿਚ ਹਿੰਦੂ ਸਿੱਖ, ਮੁਸਲਮਾਨ ਭਾਈਚਾਰਾ ਆਪਸ ਵਿਚ ਮਿਲਕੇ ਰਹਿ ਰਹੇ ਹਨ। ਇਹਨਾਂ ਵਰਗਾਂ ਦੇ ਲੋਕਾਂ ਨੇ ਕਦੇ ਵੀ ਕਿਸੇ ਵਰਗ ਨੂੰ ਨੁਕਸਾਨ ਨਹੀ ਪਹੁੰਚਾਇਆ।ਉਹਨਾਂ ਭਾਰਤ ਜਿੰਦਾਬਾਦ ਦੇ ਨਾਅਰੇ ਲਾਉਦਿਆ ਕਿਹਾ ਕਿ ਪੀੜਤਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਦੇਸ਼ ਲਈ ਕਿੰਨਰ ਸਮਾਜ ਸਭਤੋਂ ਅੱਗੇ ਹੋਵੇਗਾ।

ਹੋਰ ਪੜ੍ਹੋ 👉  ਮੀਡੀਆ ਦੀ ਚੁਣੌਤੀਆਂ ਅਤੇ ਪੱਤਰਕਾਰਾਂ ਦੀਆਂ ਮੰਗਾਂ ਬਾਰੇ ਜਾਗਰੂਕਤਾ ਮੁਹਿੰਮ ਚਲਾਉਣ ਦਾ ਫ਼ੈਸਲਾ

Leave a Reply

Your email address will not be published. Required fields are marked *