ਭਾਰਤ-ਫਰਾਂਸ ਵਿਚਾਲੇ 63,000 ਕਰੋੜ ਰੁਪਏ ਸੌਦਾ

ਨਵੀਂ ਦਿੱਲੀ, 28 ਅਪ੍ਰੈਲ (ਖਬਰ ਖਾਸ ਬਿਊਰੋ)

ਭਾਰਤ ਨੇ ਸੋਮਵਾਰ ਨੂੰ ਫਰਾਂਸ ਨਾਲ 26 ਰਾਫੇਲ ਮਰੀਨਾਂ ਲਈ ਇੱਕ ਸੌਦੇ ‘ਤੇ ਹਸਤਾਖਰ ਕੀਤੇ। ਭਾਰਤ ਵੱਲੋਂ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਨੇ ਇਸ ਸਮਝੌਤੇ ‘ਤੇ ਦਸਤਖਤ ਕੀਤੇ। ਇਸ ਸੌਦੇ ਦੇ ਤਹਿਤ, ਭਾਰਤ ਫਰਾਂਸ ਤੋਂ 22 ਸਿੰਗਲ ਸੀਟਰ ਜਹਾਜ਼ ਅਤੇ 4 ਡਬਲ ਸੀਟਰ ਜਹਾਜ਼ ਖਰੀਦੇਗਾ।

ਇਹ ਜਹਾਜ਼ ਪਰਮਾਣੂ ਬੰਬ ਦਾਗਣ ਦੀ ਸਮਰੱਥਾ ਨਾਲ ਲੈਸ ਹੋਣਗੇ। ਰਿਪੋਰਟਾਂ ਅਨੁਸਾਰ, ਫਰਾਂਸ ਨਾਲ ਇਹ ਸੌਦਾ ਲਗਭਗ 63,000 ਕਰੋੜ ਰੁਪਏ ਵਿੱਚ ਕੀਤਾ ਜਾ ਰਿਹਾ ਹੈ। ਹਥਿਆਰਾਂ ਦੀ ਖਰੀਦ ਦੇ ਮਾਮਲੇ ਵਿੱਚ ਇਹ ਭਾਰਤ ਦਾ ਫਰਾਂਸ ਨਾਲ ਹੁਣ ਤੱਕ ਦਾ ਸਭ ਤੋਂ ਵੱਡਾ ਸੌਦਾ ਹੈ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

23 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਕਮੇਟੀ ਆਨ ਸਕਿਉਰਿਟੀ (ਸੀਸੀਐਸ) ਦੀ ਮੀਟਿੰਗ ਵਿੱਚ ਜਹਾਜ਼ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਹ ਮੀਟਿੰਗ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਬੁਲਾਈ ਗਈ ਸੀ।ਰਿਪੋਰਟਾਂ ਅਨੁਸਾਰ, ਇਨ੍ਹਾਂ ਜਹਾਜ਼ਾਂ ਦੀ ਡਿਲੀਵਰੀ 2028-29 ਵਿੱਚ ਸ਼ੁਰੂ ਹੋਵੇਗੀ ਅਤੇ ਸਾਰੇ ਜਹਾਜ਼ 2031-32 ਤੱਕ ਭਾਰਤ ਪਹੁੰਚ ਜਾਣਗੇ।

Leave a Reply

Your email address will not be published. Required fields are marked *