ਬੱਸ ਸਟੈਂਡ ਬਦਲਣ ਦੇ ਵਿਰੋਧ ਵਜੋਂ ਬਠਿੰਡਾ ’ਚ ਬਾਜ਼ਾਰ ਬੰਦ, ਸ਼ਹਿਰ ਵਿਚ ਰੋਸ ਮਾਰਚ

ਬਠਿੰਡਾ, 26 ਅਪਰੈਲ (ਖਬਰ ਖਾਸ ਬਿਊਰੋ)

ਬਠਿੰਡਾ ਬੱਸ ਸਟੈਂਡ ਨੂੰ ਬਦਲ ਕੇ ਨਵੇਂ ਥਾਂ ਮਲੋਟ ਰੋਡ ’ਤੇ ਲਿਜਾਣ ਦੇ ਫੈਸਲੇ ਖਿਲਾਫ ਸ਼ਹਿਰ ਵਾਸੀਆਂ ਵਿਚ ਰੋਸ ਦੀ ਲਹਿਰ ਤੇਜ਼ੀ ਨਾਲ ਵਧ ਰਹੀ ਹੈ। ਬੀਤੇ ਕੱਲ੍ਹ ਲੋਕ ਪੱਖੀ ਧਿਰਾਂ ਵੱਲੋਂ ਬੱਸ ਸਟੈਂਡ ਨੂੰ ਮੌਜੂਦਾ ਜਗ੍ਹਾ ’ਤੇ ਹੀ ਕਾਇਮ ਰੱਖਣ ਲਈ ਮੋਰਚਾ ਲਾਇਆ ਗਿਆ ਸੀ। ਸ਼ਨਿਚਰਵਾਰ ਨੂੰ ‘ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ’ ਦੇ ਬੈਨਰ ਹੇਠ ਸ਼ਹਿਰ ਨਿਵਾਸੀਆਂ, ਟਰਾਂਸਪੋਰਟਰਾਂ ਤੇ ਦੁਕਾਨਦਾਰਾ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਗਿਆ। ਬੱਸ ਸਟੈਂਡ ਨਜ਼ਦੀਕ ਬਾਜ਼ਾਰ ਬੰਦ ਰਹੇ।

ਹੋਰ ਪੜ੍ਹੋ 👉  ਸਰਕਾਰ ਚੜ੍ਹਦੀਕਲਾ ਫੰਡ ਰਾਹੀਂ ਇਕੱਠੇ ਕੀਤੇ ਪੈਸੇ ਦੇ ਵੇਰਵੇ ਜਨਤਕ ਕਰੇ: ਅਕਾਲੀ ਦਲ

ਰੋਸ ਮਾਰਚ ਦੀ ਅਗਵਾਈ ਕਰ ਰਹੇ ਮਾਲਵਾ ਬੱਸ ਆਪਰੇਟਰ ਯੂਨੀਅਨ ਦੇ ਪ੍ਰਧਾਨ ਬਲਤੇਜ ਸਿੰਘ ਵਾਂਦਰ, ਗੁਰਪ੍ਰੀਤ ਆਰਟਿਸਟ, ਡਾ. ਅਜੀਤ ਪਾਲ ਸਿੰਘ ਐਮਡੀ, ਪ੍ਰਿੰਸੀਪਲ ਬੱਗਾ ਸਿੰਘ, ਸਮੇਤ ਹੋਰ ਆਗੂਆਂ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਬੱਸ ਸਟੈਂਡ ਨੂੰ ਸ਼ਹਿਰ ਤੋਂ ਬਾਹਰ ਨਹੀਂ ਲੈ ਕੇ ਜਾਣ ਦੇਣਗੇ।

ਰੋਸ ਮਾਰਚ ਬਠਿੰਡਾ ਦੇ ਅੰਬੇਦਕਰ ਚੌਂਕ ਤੋਂ ਲੈ ਕੇ ਸ਼ਹਿਰ ਦੇ ਫਾਇਰ ਬ੍ਰਿਗੇਡ ਤੱਕ ਕੱਢਿਆ ਗਿਆ। ਕਾਬਿਲੇਗੌਰ ਹੈ ਕਿ ਇਹ ਪ੍ਰਦਰਸ਼ਨ ਹਰ ਰੋਜ਼ ਹੋ ਰਹੇ ਵਿਰੋਧ ਦੀ ਲੜੀ ਦਾ ਹਿੱਸਾ ਹੈ, ਜਿਸ ਰਾਹੀਂ ਲੋਕ ਪ੍ਰਸ਼ਾਸਨ ਤੋਂ ਆਪਣਾ ਫੈਸਲਾ ਵਾਪਸ ਲੈਣ ਦੀ ਮੰਗ ਕਰ ਰਹੇ ਹਨ।

ਹੋਰ ਪੜ੍ਹੋ 👉  ਯੁੱਧ ਨਸ਼ਿਆਂ ਵਿਰੁੱਧ’ ਦੇ ਦੂਜੇ ਪੜਾਅ ਦੀ ਪ੍ਰਗਤੀ ਦਾ ਮੁੱਖ ਮੰਤਰੀ ਨੇ ਲਿਆ ਜਾਇਜਾ, ਕਹੀ ਇਹ ਗੱਲ

Leave a Reply

Your email address will not be published. Required fields are marked *