ਮੋਹਾਲੀ, 25 ਅਪ੍ਰੈਲ ( ਖ਼ਬਰ ਖਾਸ ਬਿਊਰੋ)
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅੱਜ ਪੁੱਛਗਿੱਛ ਲਈ ਸਟੇਟ ਕ੍ਰਾਈਮ ਬਿਊਰੋ ਸਾਹਮਣੇ ਪੇਸ਼ ਹੋਏ। ਜਿੱਥੇ ਪੁਲਿਸ ਅਧਿਕਾਰੀਆਂ ਨੇ ਬਾਜਵਾ ਤੋਂ ਪਿਛਲੇ ਦਿਨ ਪੰਜਾਬ ਵਿਚ ਗ੍ਰੇਨੇਡ ਆਉਣ ਬਾਰੇ ਦਿੱਤੇ ਗਏ ਬਿਆਨ ਬਾਰੇ ਪੁੱਛਗਿੱਛ ਕੀਤੀ। ਇੱਥੇ ਦੱਸਿਆ ਜਾਂਦਾ ਹੈ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ 7 ਮਈ ਤੱਕ ਬਾਜਵਾ ਦੀ ਗ੍ਰਿਫ਼ਤਾਰੀ ‘ਤੇ ਰੋਕ ਲਾਈ ਹੋਈ ਹੈ।
ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਟੀਵੀ ਇੰਟਰਵਿਊ ਵਿਚ ਸੂਬੇ ਵਿਚ 50 ਗਰਨੇਡ ਆਉਣ ਬਾਰੇ ਬਿਆਨਬਾਜ਼ੀ ਕੀਤੀ ਸੀ। ਇਸਤੋ ਬਾਅਦ ਸੂਬੇ ਵਿਚ ਸਿਆਸਤ ਭਖ਼ ਗਈ ਸੀ ਤੇ ਪੁਲਿਸ ਟੀਮ ਨੇ ਚੰਡੀਗੜ ਸਥਿਤ ਬਾਜਵਾ ਦੀ ਰਿਹਾਇਸ਼ ਉਤੇ ਇਹ ਬਿਆਨ ਦੀ ਸਚਾਈ ਜਾਨਣ ਬਾਰੇ ਰੇਡ ਕੀਤੀ ਸੀ ਪਰ ਬਾਜਵਾ ਨੇ ਪੁਲਿਸ ਟੀਮ ਨੂੰ ਕੋਈ ਹੱਥ ਪੱਲਾ ਨਹੀਂ ਫੜਾਇਆ ਸੀ। ਇਸ ਤਰਾਂ 13 ਅਪ੍ਰੈਲ ਨੂੰ ਮੋਹਾਲੀ ਸਾਈਬਰ ਸੈੱਲ ਵਿਚ ਪੁਲਿਸ ਨੇ ਕੇਸ ਦਰਜ਼ ਕਰ ਲਿਆ ਸੀ। ਇਸ ਨਾਲ ਸੂਬੇ ਦੀ ਸਿਆਸਤ ਭਖ਼ ਗਈ ਸੀ ਅਤੇ ਕਾਂਗਰਸ ਨੇ ਸਰਕਾਰ ਦੇ ਖਿਲਾਫ਼ ਧੜਨਾ ਵੀ ਦਿੱਤਾ ਸੀ ।
ਉਧਰ ਜਾਣਕਾਰੀ ਮਿਲੀ ਹੈ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੁਲਿਸ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ।ਗ੍ਰਨੇਡ ਦੇ ਬਿਆਨ ਲਈ ਅਜੇ ਵੀ ਕੋਈ ਸਰੋਤ ਨਹੀਂ ਦੱਸਿਆ ਗਿਆ। ਦੱਸਿਆ ਜਾਂਦਾ ਹੈ ਕਿ ਪੁਲਿਸ ਨੇ ਤਿੰਨ ਸਵਾਲ ਪੁੱਛੇ ਅਤੇ ਬਾਜਵਾ ਨੇ ਤਿੰਨੋਂ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ। ਇਹ ਵੀ ਦੱਸਿਆ ਜਾਂਦਾ ਹੈ ਕਿ ਬਾਜਵਾ ਨੇ ਅਖਬਾਰ ਵਿੱਚ ਦਿੱਤੇ ਆਪਣੇ ਬਿਆਨ ਦਾ ਆਧਾਰ ਵੀ ਨਹੀਂ ਦੇ ਸਕਿਆ – 32 ਬੰਬ ਕਿੱਥੇ ਹਨ? ਇਸ ਸਵਾਲ ਦਾ ਬਾਜਵਾ ਕੋਲ ਕੋਈ ਜਵਾਬ ਨਹੀਂ ਹੈ।