ਪਹਿਲਗਾਮ 24 ਅਪਰੈਲ (ਖਬਰ ਖਾਸ ਬਿਊਰੋ)
ਪਹਿਲਗਾਮ ’ਚ ਹੋਏ ਅੰਤਕੀ ਹਮਲੇ ਤੋਂ ਬਾਅਦ ਅੱਜ ਦਿਨ ਦਿਹਾੜੇ ਐਨਆਈਏ ਦੀ ਟੀਮ ਦੇ ਵੱਲੋਂ ਹੋਟਲਾਂ ’ਚ ਛਾਪੇਮਾਰੀ ਕੀਤੀ ਗਈ ਹੈ। NIA ਦੀ ਟੀਮ ਨੇ ਛਾਪੇਮਾਰੀ ਦੌਰਾਨ ਹੋਟਲ ’ਚ ਪੁੱਛਗਿੱਛ ਕੀਤੀ ਗਈ ਅਤੇ ਹੋਟਲ ਦੇ ਕਾਗਜ਼ ਵੀ ਚੈੱਕ ਕੀਤੇ ਗਏ।
NIA ਦੀ ਟੀਮ ਨੇ ਹੋਟਲ ਯੋਨਿਟ, ਹੋਟਲ ਗ੍ਰੈਂਡ ਸਟਾਰ, ਹੋਟਲ unique, ਹੋਟਲ ਰਾਇਲ ਸਟਾਰ, ਹੋਟਲ ਪ੍ਰੀਮੀਅਰ ’ਚ ਛਾਪੇਮਾਰੀ ਕੀਤੀ ਹੈ।
ਇਸ ਮੌਕੇ ਮੀਡੀਆ ਦੇ ਨਾਲ ਪੁਲਿਸ ਮੁਲਾਜ਼ਮਾਂ ਨੇ ਗੱਲਬਾਤ ਕੀਤੀ ਪ੍ਰੰਤੂ ਐਨਆਈਏ ਦੀ ਟੀਮ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ।