ਸਿਵਲ ਸੇਵਾਵਾਂ ਪ੍ਰੀਖਿਆ ਦੇ ਨਤੀਜੇ ਆਏ, ਸ਼ਕਤੀ ਦੂਬੇ ਨੇ Top ਕੀਤਾ

ਨਵੀਂ ਦਿੱਲੀ, 22 ਅਪ੍ਰੈਲ (ਖਬਰ ਖਾਸ ਬਿਊਰੋ)

ਮੰਗਲਵਾਰ ਨੂੰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਵੱਲੋਂ ਐਲਾਨੇ ਗਏ ਨਤੀਜੇ ਵਿਚ ਸ਼ਕਤੀ ਦੂਬੇ ਨੇ ਸਿਵਲ ਸੇਵਾਵਾਂ ਪ੍ਰੀਖਿਆ 2024 ਵਿਚ ਟਾਪ ਕੀਤਾ ਹੈ। ਦੂਬੇ ਨੇ ਇਲਾਹਾਬਾਦ ਯੂਨੀਵਰਸਿਟੀ ਤੋਂ ਬਾਇਓਕੈਮਿਸਟਰੀ ਵਿਚ ਆਪਣੀ ਗ੍ਰੈਜੂਏਸ਼ਨ (ਬੈਚੁਲਰ ਆਫ਼ ਸਾਇੰਸ BSc) ਕੀਤੀ ਹੈ। ਕਮਿਸ਼ਨ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਉਸਨੇ ਰਾਜਨੀਤੀ ਸ਼ਾਸਤਰ ਅਤੇ ਅੰਤਰਰਾਸ਼ਟਰੀ ਸਬੰਧਾਂ ਨੂੰ ਆਪਣੇ ਬਦਲਵੇਂ ਵਿਸ਼ੇ ਵਜੋਂ ਚੁਣਦਿਆਂ ਪ੍ਰੀਖਿਆ ਲਈ ਯੋਗਤਾ ਪ੍ਰਾਪਤ ਕੀਤੀ ਹੈ।

ਐੱਮਐੱਸ ਯੂਨੀਵਰਸਿਟੀ ਆਫ਼ ਬੜੌਦਾ ਤੋਂ ਬੀਕਾਮ ਗ੍ਰੈਜੂਏਟ ਹਰਸ਼ਿਤਾ ਗੋਇਲ ਨੇ ਰਾਜਨੀਤੀ ਵਿਗਿਆਨ ਅਤੇ ਅੰਤਰਰਾਸ਼ਟਰੀ ਸਬੰਧਾਂ ਨੂੰ ਆਪਣੇ ਵਿਕਲਪਿਕ ਵਿਸ਼ੇ ਵਜੋਂ ਲੈ ਕੇ ਦੂਜਾ ਰੈਂਕ ਪ੍ਰਾਪਤ ਕੀਤਾ। ਜਦੋਂ ਕਿ ਡੋਂਗਰੇ ਅਰਚਿਤ ਪਰਾਗ, ਜਿਸਨੇ VIT ਵੇਲੋਰ ਤੋਂ ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕਸ ਇੰਜੀਨੀਅਰਿੰਗ ਵਿਚ ਬੈਚਲਰ ਆਫ਼ ਟੈਕਨਾਲੋਜੀ (B.Tech) ਕੀਤੀ ਹੈ, ਨੇ ਦਰਸ਼ਨ ਨੂੰ ਆਪਣੇ ਵਿਕਲਪਿਕ ਵਿਸ਼ੇ ਵਜੋਂ ਲੈਂਦਿਆਂ ਰੈਂਕ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ।

ਹੋਰ ਪੜ੍ਹੋ 👉  ਗਰਮ ਹਵਾਵਾਂ, ਲੂਅ ਤੋਂ ਬਚਣ ਲਈ ਇਹਨਾਂ ਗੱਲਾਂ ਦਾ ਰੱਖੋ ਖਿਆਲ

ਗ਼ੌਰਤਲਬ ਹੈ ਕਿ ਸਿਵਲ ਸੇਵਾਵਾਂ ਪ੍ਰੀਖਿਆ ਸਾਲਾਨਾ ਤਿੰਨ ਪੜਾਵਾਂ ਵਿਚ ਲਈ ਜਾਂਦੀ ਹੈ – ਮੁਢਲੀ, ਮੁੱਖ ਅਤੇ ਇੰਟਰਵਿਊ

UPSC ਵੱਲੋਂ ਭਾਰਤੀ ਪ੍ਰਸ਼ਾਸਨਿਕ ਸੇਵਾ (IAS), ਭਾਰਤੀ ਵਿਦੇਸ਼ ਸੇਵਾ (IFS) ਅਤੇ ਭਾਰਤੀ ਪੁਲੀਸ ਸੇਵਾ (IPS) ਸਮੇਤ ਹੋਰ ਅਧਿਕਾਰੀਆਂ ਦੀ ਚੋਣ ਕਰਨ ਲਈ ਸਿਵਲ ਸੇਵਾਵਾਂ (ਮੁਢਲੀ) ਪ੍ਰੀਖਿਆ 2024, ਪਿਛਲੇ ਸਾਲ 16 ਜੂਨ ਨੂੰ ਆਯੋਜਿਤ ਕੀਤੀ ਗਈ ਸੀ। ਇਸ ਪ੍ਰੀਖਿਆ ਲਈ ਕੁੱਲ 9,92,599 ਉਮੀਦਵਾਰਾਂ ਨੇ ਅਰਜ਼ੀ ਦਿੱਤੀ ਸੀ, ਜਿਨ੍ਹਾਂ ਵਿਚੋਂ 5,83,213 ਉਮੀਦਵਾਰਾਂ ਨੇ ਅਸਲ ਵਿਚ ਪ੍ਰੀਖਿਆ ਦਿੱਤੀ ਸੀ। ਕੁੱਲ 14,627 ਉਮੀਦਵਾਰ ਸਤੰਬਰ 2024 ਵਿਚ ਆਯੋਜਿਤ ਲਿਖਤੀ (ਮੁੱਖ) ਪ੍ਰੀਖਿਆ ਵਿਚ ਸ਼ਾਮਲ ਹੋਣ ਲਈ ਯੋਗ ਹੋਏ ਸਨ। ਇਨ੍ਹਾਂ ਵਿਚੋਂ 2,845 ਉਮੀਦਵਾਰਾਂ ਨੇ ਸ਼ਖਸੀਅਤ ਟੈਸਟ ਜਾਂ ਇੰਟਰਵਿਊ ਲਈ ਯੋਗਤਾ ਪੂਰੀ ਕੀਤੀ।

ਹੋਰ ਪੜ੍ਹੋ 👉  ਗੱਤਕਾ ਖੇਡ ਦਾ ਨੈਸ਼ਨਲ ਖੇਡਾਂ ਚ ਸ਼ਾਮਿਲ ਹੋਣਾ ਵੱਡੀ ਸਫਲਤਾ -  ਗਰੇਵਾਲ

ਇਨ੍ਹਾਂ ਵਿਚੋਂ 1,009 ਉਮੀਦਵਾਰਾਂ (725 ਪੁਰਸ਼ ਅਤੇ 284 ਔਰਤਾਂ) ਨੂੰ ਕਮਿਸ਼ਨ ਨੇ ਵੱਖ-ਵੱਖ ਸੇਵਾਵਾਂ ਵਿਚ ਨਿਯੁਕਤੀ ਲਈ ਸਿਫਾਰਸ਼ ਕੀਤੀ ਹੈ।

ਸ਼ਾਹ ਮਾਰਗੀ ਚਿਰਾਗ, ਜਿਸ ਕੋਲ ਗੁਜਰਾਤ ਟੈਕਨੋਲੋਜੀਕਲ ਯੂਨੀਵਰਸਿਟੀ ਅਹਿਮਦਾਬਾਦ ਤੋਂ ਕੰਪਿਊਟਰ ਇੰਜੀਨੀਅਰਿੰਗ ਵਿਚ ਬੈਚਲਰ ਆਫ਼ ਇੰਜੀਨੀਅਰਿੰਗ ਦੀ ਡਿਗਰੀ ਹੈ, ਨੇ ਸਮਾਜ ਸ਼ਾਸਤਰ ਨੂੰ ਆਪਣੇ ਵਿਕਲਪਿਕ ਵਿਸ਼ੇ ਵਜੋਂ ਲੈ ਕੇ ਚੌਥਾ ਰੈਂਕ ਪ੍ਰਾਪਤ ਕੀਤਾ। ਆਕਾਸ਼ ਗਰਗ, ਜਿਸ ਕੋਲ ਕੰਪਿਊਟਰ ਸਾਇੰਸ ਵਿਚ ਬੈਚਲਰ ਆਫ਼ ਟੈਕਨਾਲੋਜੀ ਦੀ ਡਿਗਰੀ ਹੈ ਅਤੇ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ, ਦਿੱਲੀ ਤੋਂ ਇੰਜੀਨੀਅਰਿੰਗ ਕੀਤੀ ਹੈ, ਨੇ ਸਮਾਜ ਸ਼ਾਸਤਰ ਨੂੰ ਆਪਣੇ ਵਿਕਲਪਿਕ ਵਿਸ਼ੇ ਵਜੋਂ ਚੁਣਦਿਆਂ ਪੰਜਵਾਂ ਰੈਂਕ ਪ੍ਰਾਪਤ ਕੀਤਾ।

ਹੋਰ ਪੜ੍ਹੋ 👉  ਜੇਕਰ ਮੋਦੀ ਸਰਕਾਰ ਨੇ ਚੰਗਾ ਕੰਮ ਕੀਤਾ ਹੁੰਦਾ ਤਾਂ ਮੇਲਾਨੀਆ ਟਰੰਪ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਦੇਖਣ ਨਹੀਂ ਜਾਂਦੀ - ਚੀਮਾ

Leave a Reply

Your email address will not be published. Required fields are marked *