ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਤੇ ਸ਼ਹਿਰੀ ਆਜ਼ਾਦੀਆਂ ਲਈ ਮਨੁੱਖੀ ਅਧਿਕਾਰ ਸੰਗਠਨ ਸਥਾਪਤ ਕਰਨਾ ਸਮੇਂ ਦੀ ਲੋੜ:- ਜਸਟਿਸ ਰਣਜੀਤ ਸਿੰਘ

ਚੰਡੀਗੜ੍ਹ 17 ਅਪਰੈਲ (ਖਬਰ ਖਾਸ ਬਿਊਰੋ)

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੇ ਸੱਦੇ ਤੇ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਹੇਠ ਹੋਈ ਗੋਸ਼ਟੀ ਅੰਦਰ ਹੋਏ ਗੰਭੀਰ ਵਿਚਾਰ ਵਟਾਂਦਰੇ ਦੌਰਾਨ ਪੰਜਾਬ ਪੁਲਿਸ ਰਾਜ ਥੋਪਣ ਬਾਰੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਮਨੁੱਖੀ ਹੱਕਾਂ ਤੇ ਸ਼ਹਿਰੀ ਆਜਾਦੀਆਂ ਦੀ ਰਾਖੀ ਲਈ ਮਨੁੱਖੀ ਅਧਿਕਾਰ ਸੰਗਠਨ ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ।

ਵਿਚਾਰ ਚਰਚਾ ਨੂੰ ਸਮੇਟਦਿਆਂ ਇਸ ਅਮਲ ਨੂੰ ਅੱਗੇ ਵਧਾਉਣ ਲਈ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਿੱਚ ਦਸ ਮੈਂਬਰੀ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਇਸ ਮੰਤਵ ਤੇ ਅਮਲ ਵਿੱਚ ਸਹਾਈ ਹੋਣ ਦੇ ਚਾਹਵਾਨ ਸੱਜਣਾ ਨਾਲ ਸਲਾਹ ਮਸ਼ਵਰਾ ਕਰਦੇ ਜਥੇਬੰਦੀ ਦੇ ਮੰਤਵ ਤੇ ਸੰਵਿਧਾਨ ਦਾ ਖਰੜਾ ਤਿਆਰ ਕਰੇਗੀ। ਇਸ ਆਧਾਰ ਉਪਰ ਹੀ ਜਥੇਬੰਦੀ ਸਥਾਪਨਾ ਕੀਤੀ ਜਾਵੇਗੀ। ਇਸ ਕਮੇਟੀ ਵਿੱਚ ਜਸਟਿਸ ਰਣਜੀਤ ਸਿੰਘ, ਮਾਲਵਿੰਦਰ ਸਿੰਘ ਮਾਲੀ, ਪੱਤਰਕਾਰ ਹਮੀਰ ਸਿੰਘ, ਜਸਪਾਲ ਸਿੰਘ ਸਿੱਧੂ, ਡਾ. ਪਿਆਰਾ ਲਾਲ ਗਰਗ, ਡਾ. ਖੁਸ਼ਹਾਲ ਸਿੰਘ, ਗੁਰਸਮਸ਼ੀਰ ਸਿੰਘ, ਅਰਸ਼ਦੀਪ ਕੌਰ ਐਡਵੋਕੇਟ, ਗੁਰਦੀਪ ਸਿੰਘ ਘੁੰਮਣ ਤੇ ਵਿਦਿਆਰਥੀ ਆਗੂ ਗੁਰਦੀਪ ਸਿੰਘ ਸ਼ਾਮਲ ਕੀਤੇ ਗਏ ਹਨ।

ਹੋਰ ਪੜ੍ਹੋ 👉  ਕੀ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਆਟੋਮੈਟਿਕ ਸਵਿੱਚ-ਓਵਰ ਬੈਕਅੱਪ ਲਗਾਇਆ ਗਿਆ ਹੈ ਜਾਂ ਨਹੀਂ?: ਹਾਈ ਕੋਰਟ ਨੇ ਮੁੱਖ ਸਕੱਤਰ ਤੋਂ ਪੁੱਛਿਆ

ਮੀਟਿੰਗ ਵਿੱਚ ਵਿਚਾਰ ਪ੍ਰਗਟ ਕਰਨ ਵਾਲਿਆ ਵਿੱਚ ਸਤਨਾਮ ਸਿੰਘ, ਜਗਜੀਤ ਸਿੰਘ ਰਤਨਗੜ੍ਹ, ਪਵਿੱਤਰ ਸਿੰਘ, ਮਨਪ੍ਰੀਤ ਕੌਰ ਰਾਜਪੁਰਾ(ਆਗੂ ਮਗਨਰੇਗਾ), ਕੁਲਵਿੰਦਰ ਸਿੰਘ ਫਤਹਿਗੜ੍ਹ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ (ਪ੍ਰਤੀਨਿਧ, ਗਲੋਬਲ ਸਿੱਖ ਕੌਂਸਲ), ਕਰਨੈਲ ਸਿੰਘ ਜਖੇਪਲ, ਡਾ. ਗੁਰਚਰਨ ਸਿੰਘ, ਕੇ.ਪੀ ਸਿੰਘ ਅਤੇ ਸੁਖਜੀਤ ਸਿੰਘ ਐਡਵੋਕੇਟ ਆਦਿ ਸ਼ਾਮਿਲ ਹੋਏ।

Leave a Reply

Your email address will not be published. Required fields are marked *