ਸੁਖਬੀਰ ਬਾਦਲ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸ਼ਿਕਾਇਤ

ਚੰਡੀਗੜ੍ਹ 16 ਅਪਰੈਲ (ਖਬਰ ਖਾਸ ਬਿਊਰੋ)

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ਼ ਮਿਸਲ ਸਤਲੁਜ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਲਿਖਤੀ ਪੱਤਰ ਭੇਜਿਆ ਹੈ। ਪੱਤਰ ਵਿੱਚ ਲਿਖਿਆ ਹੈ ਕਿ ਬੜੇ ਦੁੱਖ ਨਾਲ ਜੋਦੜੀ ਕਰਨ ਲਈ ਆਪ ਜੀ ਨੂੰ ਲਿਖਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਿੰਘ ਸਾਹਿਬ..ਅੱਜ ਸਮੁੱਚੀ ਕੌਮ ਅਤੇ ਪੰਥ ਆਪਣੀਆਂ ਸਰਵਉੱਚ ਸੰਸਥਾਵਾਂ ਦੇ ਹੋ ਰਹੇ ਅਪਮਾਨ ਅਤੇ ਸੰਸਥਾਵਾਂ ਲਈ ਸਰਵਉੱਚ ਪਦਵੀਆਂ ਦੀ ਸੇਵਾ ਨਿਭਾਅ ਰਹੇ ਸਿੰਘ ਸਾਹਿਬਾਨ ਪ੍ਰਤੀ ਵਰਤੀ ਜਾ ਰਹੀ ਸ਼ਬਾਦਵਲੀ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਦਰੇ ਦਿੱਤੇ ਹਨ। ਖਾਸ ਤੌਰ ਤੇ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮਾ ਸਾਹਿਬ ਨੂੰ ਚੁਣੌਤੀ ਦੇਕੇ ਨੈਤਿਕ ਤੌਰ ਤੇ ਰਾਜਸੀ ਅਗਵਾਈ ਕਰਨ ਦਾ ਆਧਾਰ ਗੁਆ ਚੁੱਕੀ ਲੀਡਰਸ਼ਿਪ ਵੱਲੋ ਜਿਵੇਂ 2 ਦਸੰਬਰ ਵਾਲੇ ਹੁਕਮਨਾਮੇ ਦੇ ਖਿਲਾਫ਼ ਜਾ ਕੇ ਬਿਨਾਂ ਅਧਾਰ ਕਾਰਡ ਤੋਂ ਬੋਗਸ ਭਰਤੀ ਕਰਕੇ, ਬੋਗਸ ਭਰਤੀ ਦੇ ਅਦਾਰ ਤੇ ਬੋਗਸ ਡੈਲੀਗੇਟਾਂ ਰਾਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਆਗੂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਥਾਪ ਲਿਆ ਗਿਆ ਹੈ।

ਹੋਰ ਪੜ੍ਹੋ 👉  ਮੁਅਤਲ SSP ਰਵਜੋਤ ਕੌਰ ਦੇ ਮਾਮਲੇ ਵਿਚ ਸੀਲਬੰਦ ਰਿਪੋਰਟ ਸੌਂਪੀ

ਸੁਖਬੀਰ ਸਿੰਘ ਬਾਦਲ ਨੇ ਆਪਣੀ ਬਦਲਾਖੋਰੀ ਦੀ ਮਨਸ਼ਾ ਤਹਿਤ ਜਿੱਥੇ 26 ਦਿਨਾਂ ਵਿੱਚ ਤਿੰਨ ਸਿੰਘ ਸਹਿਬਾਨ ਬਦਲ ਕੇ ਵੀ ਸ਼ਾਂਤ ਨਹੀ ਹੋ ਰਹੀ ਉਸੇ ਨੀਤੀ ਤੇ ਅੱਗੇ ਚਲਦੇ ਹੀ ਜਨਤਕ ਤੌਰ ਤੇ ਪਹਿਲਾਂ 12 ਅਪ੍ਰੈਲ 2025 ਨੂੰ ਪ੍ਰਧਾਨ ਥਾਪਣ ਤੋਂ ਬਾਅਦ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਅਤੇ ਫਿਰ ਦੂਸਰੇ ਦਿਨ 13 ਅਪ੍ਰੈਲ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿੱਖੇ ਸਿਆਸੀ ਕਾਨਫਰੰਸ ਵਿੱਚ ਮੌਜੂਦਾ ਹੈੱਡ ਗ੍ਰੰਥੀ ਦਰਬਾਰ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਕੇਸਗੜ ਸਾਹਿਬ ਅਤੇ ਬਾਕੀ ਜਥੇਦਾਰ ਸਹਿਬਾਨ ਦੇ ਖਿਲਾਫ ਬਹੁਤ ਗਲਤ ਇਲਜ਼ਾਮ ਲਾਏ ਤੇ ਖਾਸਕਰ ਸਾਰੇ ਜਥੇਦਾਰ ਸਹਿਬਾਨ ਅਤੇ ਸਾਰੇ ਹੀ ਤਖਤ ਸਹਿਬਾਨ ਤੇ ਕੇਂਦਰ ਦਾ ਕੰਟਰੋਲ ਹੋਣ ਬਾਰੇ ਸਨਸਨੀ ਖੋਜ ਇਲਜ਼ਾਮ ਲਾਏ ਤੇ ਜਥੇਦਾਰ ਸਹਿਬਾਨ ਦੁਆਰਾ ਕੰਮ ਨੂੰ ਕਮਜ਼ੋਰ ਕਰਨ ਦੇ ਇਲਜ਼ਾਮ ਲਾਏ।

ਹੋਰ ਪੜ੍ਹੋ 👉  ਸੁਖਬੀਰ ਨੇ ਪੰਜਾਬ ਯੂਨੀਵਰਸਿਟੀ ਮਾਮਲੇ ਵਿਚ ਪਾਰਟੀ ਲੀਹਾਂ ਤੋਂ ਉਪਰ ਉਠ ਕੇ ਹਮਾਇਤ ਦਾ ਦਿੱਤਾ ਭਰੋਸਾ

ਸਿੰਘ ਸਾਹਿਬ ਜੀ ਇੱਕ ਤਨਖਾਹੀਆ ਸਖ਼ਸ਼ ਇਤਿਹਾਸਕ ਸਥਾਨ ਤੇ ਖੜ ਕੇ ਕੌਮ ਨੂੰ ਤੇ ਜਥੇਦਾਰ ਸਹਿਬਾਨ ਨੂੰ ਚੁਣੌਤੀ ਦੇ ਰਿਹਾ ਹੈ। ਵਾਰ-ਵਾਰ ਸਿਆਸੀ ਮਨਸ਼ਾ ਹੇਠ ਸਿੰਘ ਸਾਹਿਬਾਨ ਨੂੰ ਗੈਰ ਪੰਥਕ ਤਰੀਕੇ ਨਾਲ ਬਦਲਣਾਂ ਅਤੇ ਹੁਣ ਉਹਨਾਂ ਪ੍ਰਤੀ ਬੋਲੇ ਜਾ ਰਹੇ ਸ਼ਬਦੀ ਹਮਲਿਆਂ ਨੂੰ ਸਿੱਖ ਕੌਮ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ। ਸਿੰਘ ਸਾਹਿਬਾਨ ਹੀ ਕੌਮ ਦੀ ਸ਼ਕਤੀ ਹਨ। ਸਦੀਵੀ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਸਾਡੇ ਜੀਵਨ ਦਾ ਆਧਾਰ ਹੈ। ਇਸ ਲਈ ਇੱਕ ਤਨਖਾਹੀਆ ਵਿਅਕਤੀ ਦੀ ਇਹ ਹਿੰਮਤ ਕਿ ਹੁਕਮਨਾਮਿਆਂ ਦੀ ਅਵੰਗਿਆ ਵੀ ਕਰੇ, ਸਿੰਘ ਸਾਹਿਬਾਨ ਨੂੰ ਆਪਣੀ ਰਿਹਾਇਸ਼ ਤੇ ਬੁਲਾਕੇ ਬਲਾਤਕਾਰੀ ਸਾਧ ਨੂੰ ਮੁਆਫੀ ਦੇਣ ਲਈ ਮਜਬੂਰ ਵੀ ਕਰੇ, ਆਪਣੀ ਸਿਆਸੀ ਤਾਕਤ ਨਾਲ ਦਵਾਈ ਮੁਆਫੀ ਨੂੰ ਸਹੀ ਸਾਬਿਤ ਕਰਨ ਲਈ ਐਸਜੀਪੀਸੀ ਦੀ ਗੋਲਕ ਵੀ ਵਰਤੇ, ਫਿਰ ਫ਼ਸੀਲ ਦੇ ਸਾਹਮਣੇ ਕੀਤੇ ਸਾਰੇ ਗੁਨਾਹਾਂ ਦੀ ਮੁਆਫੀ ਮੰਗ ਕਿ ਬਾਹਰ ਪਬਲਿਕ ਦੇ ਵਿੱਚ ਜਾ ਕੇ ਮੁੱਕਰ ਵੀ ਜਾਵੇ, ਅਜਿਹੇ ਕਿਰਦਾਰ ਵਾਲਾ ਵਿਅਕਤੀ ਪੰਥ ਅਤੇ ਕੌਮ ਵਿਰੋਧੀ ਭਾਵਨਾ ਰੱਖਦਾ ਹੈ। ਕਿਉਂਕਿ ਕਾਰਵਾਈ ਸਿਰਫ ਬਾਦਲ ਪਰਵਾਰ ਜਾਂ ਕੁਝ ਵਿਅਕਤੀਆਂ ਤੇ ਨਹੀਂ ਹੋਈ ਹੈ। ਇੱਕ ਬਾਦਲ ਪਰਿਵਾਰ ਤੇ ਉਸ ਦਾ ਧੜਾ ਹੀ ਪੰਥ ਨਹੀ ਹੋ ਸਕਦਾ। ਖਾਲਸਾ ਪੰਥ ਦਾ ਦਾਇਰਾ ਬਹੁਤ ਵਿਸ਼ਾਲ ਹੈ।ਪੱਤਰ ਦੇ ਅਖੀਰ ਵਿੱਚ ਮਿਸਲ ਸਤਲੁਜ ਨੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਸੁਖਬੀਰ ਬਾਦਲ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

ਹੋਰ ਪੜ੍ਹੋ 👉  ਤਰਨ ਤਾਰਨ ਜ਼ਿਮਨੀ ਚੋਣ, ਬਿਹਾਰ ਵਿਚ ਬੱਲੇ-ਬੱਲੇ, ਤਰਨ ਤਾਰਨ ਵਿਚ ਥੱਲੇ ਥੱਲੇ

Leave a Reply

Your email address will not be published. Required fields are marked *