ਚੰਡੀਗੜ੍ਹ , 15 ਅਪ੍ਰੈਲ (ਖ਼ਬਰ ਖਾਸ ਬਿਊਰੋ)
ਸੀਨੀਅਰ ਕਾਂਗਰਸੀ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਲਕਾਰਦੇ ਹੋਏ ਕਿਹਾ ਕਿ ਜੇ ਜਿਊਂਦੇ ਰਹਿ ਗਏ ਤਾਂ ਆਪਣੀ ਤਿਆਰੀ ਕਰ ਲਈ। ਕਾਂਗਰਸ ਭਵਨ ਵਿਖੇ ਖਚਾਖਚ ਭਰੀ ਪ੍ਰੈੱਸ ਵਾਰਤਾ ਦੌਰਾਨ ਬਾਜਵਾ ਨੇ ਮੁੱਖ ਮੰਤਰੀ ਨੂੰ ਭਵਿੱਖ ਵਿਚ ਦੋ ਹੱਥ ਕਰਨ ਦੀ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਆਪਣੀ ਮਨਮਰਜ਼ੀ ਕਰ ਲਈ ਕੋਈ ਕਸਰ ਨਾ ਰਹਿ ਜਾਵੇ ਪਰ ਜੇਕਰ ਉਹ ਜਿਊੰਦਾ ਰਿਹਾ ਤਾਂ ਜਰੂਰ ਟੱਕਰਾਂਗਾ। ਉਨ੍ਹਾਂ ਕਿਹਾ ਕਿ ਜਦੋ ਤੋ ਅਸੀਂ ਬੰਬਾਂ ਦੀ ਅਵਾਜ਼ ਸੁਣ ਰਹੇ ਹਾਂ ਉਦੋ ਮੁੱਖ ਮੰਤਰੀ ਬਚਪਨ ਵਿਚ ਹੋਵੇਗਾ। ਬਾਜਵਾ ਨੇ ਕਿਹਾ ਕਿ ਉਸਨੇ ਚੜ੍ਹਦੀ ਜਵਾਨੀ ਵਿਚ ਆਪਣਾ ਬਾਪ ਖੋਇਆ ਹੈ।
ਬਾਜਵਾ ਨੇ ਕਿਹਾ ਕਿ ਡਰੱਗ ਕੇਸ ਬਰਖਾਸਤ ਏ.ਆਈ.ਜੀ ਦੇ ਘਰ ਕਦੇ ਸੰਮਨ ਲਾਇਆ? ਲਾਰੈਸ ਬਿਸ਼ਨੋਈ ਦੀ ਇੰਟਰਵਿਊ ਕਰਵਾਉਣ ਵਾਲਿਆਂ ਦੇ ਘਰ ਕਦੇ ਸੰਮਨ ਚਿਪਕਾਇਆ ਹੈ? ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਡੀਜੀਪੀ ਸਾਫ਼ ਮੁਕਰਦੇ ਰਹੇ ਕਿ ਲਾਰੈਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਵਿਚ ਨਹੀ ਹੋਈ ਪਰ ਇਕ ਇਮਾਨਦਾਰ ਪੁਲਿਸ ਅਧਿਕਾਰੀ ਨੇ ਸੱਚ ਸਾਹਮਣੇ ਲਿਆ ਦਿੱਤਾ। ਮੁੱਖ ਮੰਤਰੀ ਵਲੋਂ ਵਕੀਲ ਲੱਭਣ ਦੇ ਬਿਆਨ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਅਰਵਿੰਦਰ ਕੇਜਰੀਵਾਲ, ਮੁਨੀਸ਼ ਸਿਸੋਦੀਆ, ਜੈਨ ਸਮੇਤ ਹੋਰ ਆਗੂਆਂ ਨੇ ਕੀ ਵਕੀਲ ਨਹੀ ਕੀਤੇ। ਉਨਾਂਕਿਹਾ ਕਿ ਵਕੀਲ ਕਰਨਾ ਉਹਨ੍ਹਾਂ ਕਾਨੂੰਨੀ ਹੱਕ ਹੈ।
ਬਾਜਵਾ ਨੇ ਆਪ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਸਲਾਹ ਦਿੱਤੀ।