ਗਿਆਨੀ ਹਰਪ੍ਰੀਤ ਸਿੰਘ ਖਿਲਾਫ ਸ਼ਿਕਾਇਤ ਮਾਮਲੇ ਵਿੱਚ ਅਪਣਾਈ ਪ੍ਰਕਿਰਿਆ ਦੇ ਅਧਾਰ ਤੇ ਬਰਾਬਰ ਦੇ ਢੁੱਕਵੇਂ ਵਕਫੇ ਵਿੱਚ ਹੋਵੇ ਪੜਤਾਲ
ਅੰਮ੍ਰਿਤਸਰ 12 ਅਪਰੈਲ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਬਰਾਂ ਮਾਸਟਰ ਮਿੱਠੂ ਸਿੰਘ ਕਾਹਨੇਕੇ, ਤੇਜਾ ਸਿੰਘ ਕਮਾਲਪੁਰ, ਮਹਿੰਦਰ ਸਿੰਘ ਹੁਸੈਨਪੁਰ, ਮਲਕੀਤ ਸਿੰਘ ਚੰਗਾਲ ਅਤੇ ਹਰਦੇਵ ਸਿੰਘ ਰੋਗਲਾ ਨੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਮੰਗ ਕੀਤੀ ਹੈ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਟੇਕ ਸਿੰਘ ਧਨੌਲਾ ਖਿਲਾਫ ਹੋਈ ਸ਼ਿਕਾਇਤ ਤੇ ਤੁਰੰਤ ਪ੍ਰਭਾਵ ਨਾਲ ਪੜਤਾਲ ਕਰਨ ਲਈ ਜਾਂਚ ਕਮੇਟੀ ਬਣਾਈ ਜਾਵੇ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਮੰਗ ਕੀਤੀ ਕਿ ਅਗਲੇ 72 ਘੰਟੇ ਦੇ ਨੋਟਿਸ ਤੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਬੁਲਾਕੇ ਪੜਤਾਲੀਆ ਕਮੇਟੀ ਬਣਾਈ ਜਾਵੇ ਜਿਸ ਵਿੱਚ ਅੰਤ੍ਰਿੰਗ ਕਮੇਟੀ ਵਿੱਚ ਸ਼ਾਮਿਲ ਵਿਰੋਧੀ ਧਿਰ ਦੇ ਨੁਮਾਇਦੇ ਨੂੰ ਸ਼ਾਮਿਲ ਜਰੂਰ ਕੀਤਾ ਜਾਵੇ।
ਇਸ ਦੇ ਨਾਲ ਹੀ ਐਸਜੀਪੀਸੀ ਮੈਬਰਾਂ ਨੇ ਸਖ਼ਤ ਮੰਗ ਕੀਤੀ ਕਿ ਜਿਸ ਤਰਾਂ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਹੋਈ ਸ਼ਿਕਾਇਤ ਮਾਮਲੇ ਵਿੱਚ ਪ੍ਰਕਿਰਿਆ ਅਪਣਾਈ ਗਈ ਸੀ ਉਸੇ ਅਧਾਰ ਤੇ ਬਰਾਬਰ ਦੇ ਢੁੱਕਵੇਂ ਵਕਫੇ ਵਿੱਚ ਹੋਵੇ ਪੜਤਾਲ ਕੀਤੀ ਜਾਵੇ। ਸ਼ਿਕਾਇਤ ਹੋਣ ਤੋਂ ਬਾਅਦ ਪੜਤਾਲ ਪ੍ਰਕਿਰਿਆ ਦੇ ਮੁਕੰਮਲ ਹੋਣ ਤੱਕ ਜੱਥੇਦਾਰ ਟੇਕ ਸਿੰਘ ਧਨੌਲਾ ਦੀ ਸੇਵਾ ਤੇ ਰੋਕ ਲਗਾਈ ਜਾਵੇ, ਤਾਂ ਕਿਸੇ ਵੀ ਪੱਧਰ ਤੇ ਜਾਂਚ ਪ੍ਰਕਿਰਿਆ ਪ੍ਰਭਾਵਿਤ ਨਾ ਹੋ ਸਕੇ।