ਚੰਡੀਗੜ੍ਹ 11 ਅਪ੍ਰੈਲ ( ਖ਼ਬਰ ਖਾਸ ਬਿਊਰੋ) ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀ ਕਮਿਸ਼ਨ ਵਿਚ ਖਾਲੀ ਪਏ ਗੈਰ ਸਰਕਾਰੀ ਮੈਂਬਰਾਂ ਦੀ ਨਿਯੁਕਤੀ ਕਰ ਦਿੱਤੀ ਹੈ। ਪਿਛਲੇ ਕਾਫ਼ੀ ਸਮੇਂ ਤੋਂ ਮੈਂਬਰ ਨਾ ਹੋਣ ਕਰਕੇ ਕਮਿਸ਼ਨ ਦਾ ਕੰਮ ਪ੍ਰਭਾਵਿਤ ਹੋ ਰਿਹਾ ਸੀ, ਹੁਣ ਸਰਕਾਰ ਨੇ ਡਾ ਬੀ.ਆਰ ਅੰਬੇਦਕਰ ਦੀ ਜੈਅੰਤੀ ਤੋ ਪਹਿਲਾਂ ਚਾਰ ਮੈਂਬਰਾਂ ਦੀ ਨਿਯੁਕਤੀ ਕਰ ਦਿੱਤੀ ਹੈ। ਦਿਲਚਸਪ ਗੱਲ ਹੈ ਕਿ ਪਾਰਟੀ ਦੇ ਕਈ ਆਗੂ ਖਾਸਕਰਕੇ ਪਾਰਟੀ ਦੇ ਐ੍ਸ.ਸੀ.ਵਿੰਗ ਨਾਲ ਜੁੜੇ ਆਗੂ ਨਿਯੁਕਤ ਹੋਣ ਦੀ ਉਮੀਦ ਲਗਾਈ ਬੈਠੇ ਸਨ। ਸਰਕਾਰ ਨੇ ਉਹਨਾਂ ਦੀ ਉਮੀਦਾਂ ਉਤੇ ਪਾਣੀ ਫੇਰ ਦਿੱਤਾ ਹੈ। ਪਿਛਲੇ ਮਹੀਨੇ ਹੀ ਸਰਕਾਰ ਨੇ ਕਮਿਸ਼ਨ ਦਾ ਚੇਅਰਮੈਨ ਜਸਵੀਰ ਸਿੰਘ ਗੜੀ ਨੂੰ ਨਿਯੁਕਤ ਕੀਤਾ ਸੀ।
ਪੰਜਾਬ ਸਰਕਾਰ ਦੇ ਸੋਸ਼ਲ ਜਸਟਿਸ ਸ਼ਸਕਤੀਕਰਣ ਅਤੇ ਘ੍ੱਟ ਗਿਣਤੀਆਂ ਵਿਭਾਗ ਵਲੋ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ ਗੁਲਜ਼ਾਰ ਸਿੰਘ ਪੁੱਤਰ ਨਾਹਰ ਸਿੰਘ ਨਿਵਾਸੀ 11 ਡਰੀਮ ਲੈਂਡ ਕਾਲੌਨੀ ਸੰਗਰੂਰ, ਗੁਰਪ੍ਰੀਤ ਸਿੰਘ ਪੁੱਤਰ ਸੁਖਮੰਦਰ ਸਿੰਘ ਨਿਵਾਸੀ ਲ੍ਟਣਵਾਲ ਫਿਰੋਜਪੁਰ, ਰੋਹਿਤ ਖੋਖਰ ਪੁੱਤਰ ਬਾਬੂ ਰਾਮ ਮਸੀਹ ਮਕਾਨ ਨੰਬਰ 206 ਨਿਊ ਅਰਬਨ ਅਸਟੇਟ ਰਾਮ ਤੀਰਥ ਰੋਡ ਅੰਮ੍ਰਿਤਸਰ ਅਤੇ ਰੁਪਿੰਦਰ ਸਿੰਘ ਪੁੱਤਰ ਸੁਖਦਿਆਲ ਸਿੰਘ ਮਕਾਨ ਨੰਬਰ 1389 ਸਟਰੀਟ ਨੰਬਰ 2, ਆਦਰਸ਼ ਨਗਰ ਬਰਨਾਲਾ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ।