ਚੰਡੀਗੜ੍ਹ 9 ਅਪ੍ਰੈਲ ( ਖ਼ਬਰ ਖਾਸ ਬਿਊਰੋ)
ਇਹ ਆਮ ਧਾਰਨਾ ਹੈ ਕਿ ਐਸ਼ ਕਰਨ ਨੂੰ ਨੌਕਰੀ, ਪੈਸਾ ਕਮਾਉਣ ਨੂੰ ਡਾਕਟਰੀ, ਮੁਫ਼ਤ ਦਾ ਪੰਗਾ ਲੈਣ ਨੂੰ ਡਰਾਇਵਰੀ ਤੇ ਕੰਡਕਟਰੀ। ਸਰਕਾਰੀ ਨੌਕਰੀ ਵਰਗੀ ਕੋਈ ਰੀਸ ਨਹੀ ਹੈ, ਇਸ ਲਈ ਹੀ ਨੌਜਵਾਨ ਪੀੜੀ ਦੀ ਹੋੜ ਸਰਕਾਰੀ ਨੌਕਰੀ ਲੈਣ ਵੱਲ ਲੱਗੀ ਹੋਈ ਹੈ।
ਇਸ ਸਾਲ ਦਾ ਅਪ੍ਰੈਲ ਮਹੀਨਾ ਮੁਲਾਜ਼ਮ ਵਰਗ ਲਈ ਕਾਫ਼ੀ ਰਾਹਤ ਭਰਿਆ ਹੈ। ਕੁੱਲ 30 ਦਿਨਾਂ ਵਿਚ ਮੁਲਾਜ਼ਮਾਂ ਨੇ ਸਿਰਫ਼ 17 ਦਿਨ ਦਫ਼ਤਰ ਜਾਣਾ ਹੈ। ਯਾਨੀ ਮੁਲਾਜ਼ਮਾਂ ਨੂੰ ਅਪ੍ਰੈਲ ਮਹੀਨੇ ਵਿਚ 13 ਸਰਕਾਰੀ ਛੁੱਟੀਆਂ ਹਨ। ਕਈ ਦਿਨ ਤਾਂ ਅਜਿਹੇ ਹਨ ਕਿ ਜੇਕਰ ਮੁਲਾਜ਼ਮ ਵਿਚ ਇਕ ਛੁੱਟੀ ਲੈ ਲਵੇ ਤਾਂ ਉਸਦੀਆਂ ਤਿੰਨ ਜਾਂ ਚਾਰ ਛੁੱਟੀਆਂ ਬਣ ਜਾਂਦੀਆਂ ਹਨ।
ਲੰਘੀ 5 ਤੇ 6 ਅਪ੍ਰੈਲ ਦੀ ਸ਼ਨੀਵਾਰ ਤੇ ਐਤਵਾਰ ਦੀ ਹਫਤਾਵਾਰੀ ਛੁੱਟੀ ਸੀ। ਇਸੇ ਤਰਾਂ 8 ਅਪ੍ਰੈਲ ਨੂੰ ਜਨਮ ਦਿਵਸ ਸ੍ਰੀ ਗੁਰੂ ਨਾਭਾ ਦਾਸ ਜੀ ਦੀ ਸਰਕਾਰੀ ਛੁੱਟੀ ਸੀ। ਇਕ ਦਿਨ 9 ਅਪ੍ਰੈਲ ਨੂੰ ਦਫ਼ਤਰ ਜਾਣ ਬਾਅਦ 10 ਅਪ੍ਰੈਲ ਨੂੰ ਭਗਵਾਨ ਮਹਾਂਵੀਰ ਜੈਅੰਤੀ ਦੀ ਛੁੱਟੀ ਹੈ।
ਉਸਤੋਂ ਬਾਅਦ 12 ਤੇ 13 ਅਪ੍ਰੈਲ ਨੂੰ ਸ਼ਨਿਚਰਵਾਰ ਤੇ ਐਤਵਾਰ ਦੀ ਹਫ਼ਤਾਵਰੀ ਅਤੇ 14 ਅਪ੍ਰੈਲ ਨੂੰ ਸੰਵਿਧਾਨ ਨਿਰਮਾਤਾ ਡਾਕਟਰ ਬੀ ਆਰ ਅੰਬੇਦਕਰ ਦੇ ਜਨਮ ਦਿਨ ਦੀ ਛੁੱਟੀ ਆ ਗਈ। ਵੈਸੇ ਮੁਲਾਜ਼ਮਾਂ ਨੂੰ 13 ਅਪ੍ਰੈਲ ਨੂੰ ਵਿਸਾਖੀ ਦਾ ਦਿਹਾੜਾ ਸ਼ਨਿੱਚਰਵਾਰ ਨੂੰ ਆਉਣ ਦਾ ਮਲਾਲ ਵੀ ਹੈ। ਇਸੇ ਤਰਾਂ 18 ਅਪ੍ਰੈਲ ਨੂੰ ਫਿਰ ਗੁੱਡ ਫਰਾਈਡੇ ਦੀ ਛੁੱਟੀ 19 ਤੇ 20 ਹਫ਼ਤਾਵਾਰੀ ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਹੈ। ਯਾਨੀ ਲਗਾਤਾਰ ਤਿੰਨ ਛੁੱਟੀਆ। ਉਸ ਤੋਂ ਬਾਅਦ 26 ਤੇ 27 ਅਪ੍ਰੈਲ ਨੂੰ ਫਿਰ ਹਫਤਾਵਾਰੀ ਛੁੱਟੀ ਅਤੇ 29 ਅਪ੍ਰੈਲ ਨੂੰ ਭਗਵਾਨ ਪਰਸੂਰਾਮ ਜੈਅੰਤੀ ਦੀ ਛੁੱਟੀ ਹੈ। ਇਸ ਤਰਾਂ ਮੁਲਾਜ਼ਮਾਂ ਦੀਆਂ ਅਪ੍ਰੈਲ ਮਹੀਨੇ ਮੌਜਾਂ ਹੀ ਮੌਜਾਂ ਹਨ।