ਪ੍ਰਧਾਨ ਮੰਤਰੀ ਮੋਦੀ ਦਾ ਕੋਲੰਬੋ ਦੇ Independence Square ‘ਤੇ ਸ਼ਾਨਦਾਰ ਸਵਾਗਤ

ਕੋਲੰਬੋ, 5 ਅਪ੍ਰੈਲ (ਖ਼ਬਰ ਖਾਸ  ਬਿਊਰੋ)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ਨਿੱਚਰਵਾਰ ਨੂੰ ਸ੍ਰੀਲੰਕਾ ਦੀ ਰਾਜਧਾਨੀ ਦੇ ਐਨ ਵਿਚਕਾਰ ਸਥਿਤ ਇਤਿਹਾਸਕ ਆਜ਼ਾਦੀ ਚੌਕ (Independence Square) ‘ਤੇ ਸ਼ਾਨਦਾਰ ਰਸਮੀ ਸਵਾਗਤ ਕੀਤਾ ਗਿਆ, ਜੋ ਸ਼ਾਇਦ ਕਿਸੇ ਵਿਦੇਸ਼ੀ ਨੇਤਾ ਨੂੰ ਦਿੱਤਾ ਗਿਆ ਅਜਿਹਾ ਪਹਿਲਾ ਸਨਮਾਨ ਹੈ। ਪ੍ਰਧਾਨ ਮੰਤਰੀ ਦਾ ਸਵਾਗਤ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕੇ ਵੱਲੋਂ ਚੌਕ ‘ਤੇ ਕੀਤਾ ਗਿਆ।

ਮੋਦੀ ਬੈਂਕਾਕ ਦੀ ਆਪਣੀ ਯਾਤਰਾ ਖਤਮ ਕਰਨ ਤੋਂ ਬਾਅਦ ਬੀਤੀ ਸ਼ਾਮ ਕੋਲੰਬੋ ਪਹੁੰਚੇ। ਇਸ ਤੋਂ ਪਹਿਲਾਂ ਉਨ੍ਹਾਂ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ ਬਿਮਸਟੈਕ (ਬਹੁ-ਖੇਤਰੀ ਤਕਨੀਕੀ ਅਤੇ ਆਰਥਿਕ ਸਹਿਯੋਗ ਲਈ ਖਾੜੀ ਬੰਗਾਲ ਪਹਿਲ – Bay of Bengal Initiative for Multi-Sectoral Technical and Economic Cooperation – BIMSTEC) ਦੇ ਸੰਮੇਲਨ ਵਿੱਚ ਹਿੱਸਾ ਲਿਆ।

ਹੋਰ ਪੜ੍ਹੋ 👉  ਰਾਮਦੇਵ ਕਿਸੇ ਦੇ ਕੰਟਰੋਲ ਤੋਂ ਬਾਹਰ, ਆਪਣੀ ਦੁਨੀਆਂ ਵਿੱਚ ਰਹਿੰਦੈ: ਦਿੱਲੀ ਹਾਈ ਕੋਰਟ

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ‘ਐਕਸ’ ‘ਤੇ ਇਕ ਪੋਸਟ ਵਿਚ ਕਿਹਾ, “ਪ੍ਰਧਾਨ ਮੰਤਰੀ @narendramodi ਦਾ ਰਾਸ਼ਟਰਪਤੀ @anuradisanayake ਦੁਆਰਾ ਕੋਲੰਬੋ ਦੇ ਆਜ਼ਾਦੀ ਚੌਕ ‘ਤੇ ਇੱਕ ਰਸਮੀ ਸਵਾਗਤ ਨਾਲ ਕੀਤਾ ਗਿਆ।” ਉਨ੍ਹਾਂ ਹੋਰ ਕਿਹਾ, ‘‘ਸਾਡੇ ਲੋਕਾਂ ਦੇ ਸਾਂਝੇ ਭਵਿੱਖ ਅਤੇ ਆਪਸੀ ਖੁਸ਼ਹਾਲੀ ਲਈ ਇੱਕ ਭਾਈਵਾਲੀ ਨੂੰ ਹੁਲਾਰਾ ਦੇਣ ਲਈ ਅਗਾਂਹ ਦੁਵੱਲੀਆਂ ਚਰਚਾਵਾਂ ਕੀਤੀਆਂ ਜਾਣਗੀਆਂ।” ਅਧਿਕਾਰੀਆਂ ਨੇ ਕਿਹਾ ਕਿ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਵਿਦੇਸ਼ੀ ਨੇਤਾ ਦਾ ਆਜ਼ਾਦੀ ਚੌਕ ‘ਤੇ ਅਜਿਹਾ ਸਵਾਗਤ ਕੀਤਾ ਗਿਆ।

ਮੋਦੀ ਸ੍ਰੀਲੰਕਾ ਦੇ ਆਪਣੇ ਦੌਰੇ ਦੌਰਾਨ ਰਾਸ਼ਟਰਪਤੀ ਦਿਸਾਨਾਇਕੇ ਨਾਲ ਦੁਵੱਲੀ ਗੱਲਬਾਤ ਅਤੇ ਵਫ਼ਦ-ਪੱਧਰੀ ਗੱਲਬਾਤ ਕਰਨਗੇ। ਦੋਵਾਂ ਧਿਰਾਂ ਦਰਮਿਆਨ ਇਸ ਦੌਰਾਨ ਕਈ ਸਮਝੌਤਿਆਂ ਉਤੇ ਦਸਤਖ਼ਤ ਹੋਣ ਦੇ ਆਸਾਰ ਹਨ, ਜਿਨ੍ਹਾਂ ਵਿੱਚ ਰੱਖਿਆ ਸਹਿਯੋਗ ਤੇ ਉੂਰਜਾ ਖੇਤਰ ਵਿਚ ਸਮਝੌਤੇ ਸ਼ਾਮਲ ਹਨ। -ਪੀਟੀਆਈ

ਹੋਰ ਪੜ੍ਹੋ 👉  ਤੁਸੀਂ ਸੁਰੱਖਿਆ ਬਲਾਂ ਦਾ ਹੌਸਲਾ ਨਹੀਂ ਡੇਗ ਸਕਦੇ: ਪਹਿਲਗਾਮ ਹਮਲੇ ਬਾਰੇ ਲੋਕ ਹਿੱਤ ਪਟੀਸ਼ਨ ਸੁਣਨ ਤੋਂ ਸੁਪਰੀਮ ਕੋਰਟ ਦੀ ਨਾਂਹ

Leave a Reply

Your email address will not be published. Required fields are marked *