ਨਵੀਂ ਦਿੱਲੀ, 4 ਅਪ੍ਰੈਲ (ਖ਼ਬਰ ਖਾਸ ਬਿਊਰੋ)
ਐਲਾਨ ਤੋਂ ਕੁੱਝ ਘੰਟਿਆਂ ਬਾਅਦ, ਟਰੰਪ ਨੇ ਟਰੂਥ ਸੋਸ਼ਲ ‘ਤੇ ਕਿਹਾ “ਆਪਰੇਸ਼ਨ ਖ਼ਤਮ ਹੋ ਗਿਆ ਹੈ! ਮਰੀਜ਼ ਜ਼ਿੰਦਾ ਹੋ ਗਿਆ, ਅਤੇ ਠੀਕ ਹੋ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਪੂਰਵ-ਅਨੁਮਾਨ ਇਹ ਹੈ ਕਿ ਮਰੀਜ਼ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ, ਵੱਡਾ, ਬਿਹਤਰ ਅਤੇ ਵਧੇਰੇ ਲਚਕੀਲਾ ਹੋਵੇਗਾ ਤੇ ਅਮਰੀਕਾ ਨੂੰ ਦੁਬਾਰਾ ਮਹਾਨ ਬਣਾਏਗਾ!!!”
ਹੇਠਾਂ ਇਸ ਨੀਤੀ ਤੋਂ ਪ੍ਰਭਾਵਤ ਹੋਣ ਵਾਲੇ ਵਾਲੇ ਦੇਸ਼ਾਂ ਦਾ ਵਿਸ਼ਲੇਸ਼ਣ ਦਿਤਾ ਗਿਆ ਹੈ, ਜਿਸ ਵਿਚ ਉਨ੍ਹਾਂ ਦੇ ਆਰਥਿਕ ਦਾਅਵਿਆਂ, ਰਣਨੀਤਕ ਪ੍ਰਤੀਕਿਰਿਆਵਾਂ ਅਤੇ ਵਿਆਪਕ ਪ੍ਰਭਾਵਾਂ ‘ਤੇ ਧਿਆਨ ਕੇਂਦਰਤ ਕੀਤਾ ਗਿਆ ਹੈ।
ਟਰੰਪ ਦੁਆਰਾ ਐਲਾਨ ਕੀਤੀ ਗਈ ਦੇਸ਼-ਦਰ-ਦੇਸ਼ ਨਵੀਂ ਟੈਰਿਫ਼ ਸੂਚੀ :
ਦੇਸ਼ ਟੈਰਿਫ਼
ਚੀਨ 54 ਪ੍ਰਤੀਸ਼ਤ
ਯੂਰਪੀਅਨ ਯੂਨੀਅਨ 20 ਪ੍ਰਤੀਸ਼ਤ
ਜਪਾਨ 24 ਪ੍ਰਤੀਸ਼ਤ
ਦੱਖਣੀ ਕੋਰੀਆ 25 ਪ੍ਰਤੀਸ਼ਤ
ਸਵਿਟਜ਼ਰਲੈਂਡ 31 ਪ੍ਰਤੀਸ਼ਤ
ਯੂਨਾਈਟਿਡ ਕਿੰਗਡਮ 10 ਪ੍ਰਤੀਸ਼ਤ
ਤਾਈਵਾਨ 32 ਪ੍ਰਤੀਸ਼ਤ
ਮਲੇਸ਼ੀਆ 24 ਪ੍ਰਤੀਸ਼ਤ
ਭਾਰਤ 26 ਪ੍ਰਤੀਸ਼ਤ
ਪਾਕਿਸਤਾਨ 29 ਪ੍ਰਤੀਸ਼ਤ
ਬ੍ਰਾਜ਼ੀਲ 10 ਪ੍ਰਤੀਸ਼ਤ
ਇੰਡੋਨੇਸ਼ੀਆ 32 ਪ੍ਰਤੀਸ਼ਤ
ਵੀਅਤਨਾਮ 46 ਪ੍ਰਤੀਸ਼ਤ
ਸਿੰਗਾਪੁਰ 10 ਪ੍ਰਤੀਸ਼ਤ
ਯੂਕਰੇਨ 10 ਪ੍ਰਤੀਸ਼ਤ
ਵੈਨੇਜ਼ੁਏਲਾ 15 ਪ੍ਰਤੀਸ਼ਤ