ਰਾਜਸਥਾਨ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਲਾਰੈਂਸ ਬਿਸ਼ਨੋਈ ਗੈਂਗ ਦਾ ਗੁਰਗਾ ਦੁਬਈ ਤੋਂ ਲਿਆਂਦਾ ਜੈਪੁਰ

ਰਾਜਸਥਾਨ 4 ਅਪ੍ਰੈਲ (ਖ਼ਬਰ ਖਾਸ ਬਿਊਰੋ)

ਰਾਜਸਥਾਨ ਦੀ ਐਂਟੀ ਗੈਂਗਸਟਰ ਟਾਸਕ ਫ਼ੋਰਸ ਨੇ ਅਦਿੱਤਿਆ ਜੈਨ ਉਰਫ਼ ਟੋਨੀ ਨੂੰ ਦੁਬਈ ਤੋਂ ਜੈਪੁਰ ਲਿਆਂਦਾ ਹੈ। ਇਹ ਵਿਅਕਤੀ ਲਾਰੈਂਸ ਬਿਸ਼ਨੋਈ ਅਤੇ ਰੋਹਿਤ ਗੋਦਾਰਾ ਗੈਂਗ ਦਾ ਸਰਗਰਮ ਮੈਂਬਰ ਹੈ, ਜੋ ਗੈਂਗ ਦੇ ‘ਕੰਟਰੋਲ ਰੂਮ’ ਵਜੋਂ ਕੰਮ ਕਰਦਾ ਸੀ ਅਤੇ ਬਾਕੀ ਮੈਂਬਰਾਂ ਨੂੰ ‘ਡੱਬਾ ਕਾਲ’ ਦੀ ਸਹੂਲਤ ਦਿੰਦਾ ਸੀ। ਟੋਨੀ ਪਿਛਲੇ ਸਾਲਾਂ ਦੌਰਾਨ ਗਿਰੋਹ ਦੁਆਰਾ ਕੀਤੇ ਗਏ ਜ਼ਬਰਦਸਤੀ, ਗੋਲੀਬਾਰੀ ਅਤੇ ਹੋਰ ਅਪਰਾਧਾਂ ਦੇ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ।ਡੀਆਈਜੀ ਯੋਗੇਸ਼ ਯਾਦਵ ਅਤੇ ਏਐਸਪੀ ਨਰੋਤਮ ਵਰਮਾ, ਜੋ ਕਿ ਏਜੀਟੀਐਫ਼ ਇੰਟਰਪੋਲ ਟੀਮ ਦੀ ਅਗਵਾਈ ਕਰ ਰਹੇ ਸਨ, ਨੂੰ ਇੰਟਰਪੋਲ ਦੁਆਰਾ ਉਸ ਵਿਰੁੱਧ ਜਾਰੀ ਕੀਤਾ ਗਿਆ ਰੈੱਡ ਨੋਟਿਸ ਮਿਲਿਆ ਸੀ। ਇਸ ਤੋਂ ਬਾਅਦ ਏਐਸਪੀ ਏਜੀਟੀਐਫ਼ ਸਿਧਾਂਤ ਸ਼ਰਮਾ ਦੀ ਨਿਗਰਾਨੀ ਹੇਠ ਸੀਆਈ ਮਨੀਸ਼ ਸ਼ਰਮਾ, ਸੀਆਈ ਸੁਨੀਲ ਜਾਂਗਿਡ ਅਤੇ ਸੀਆਈ ਰਵਿੰਦਰ ਪ੍ਰਤਾਪ ਦੀ ਟੀਮ ਨੇ ਉਸ ਨੂੰ ਯੂਏਈ ਵਿੱਚ ਟਰੇਸ ਕੀਤਾ। ਫਿਰ ਸੀਬੀਆਈ ਰਾਹੀਂ ਇੰਟਰਪੋਲ ਦਾ ਹਵਾਲਾ ਯੂਏਈ ਨੂੰ ਭੇਜਿਆ ਗਿਆ।

ਹੋਰ ਪੜ੍ਹੋ 👉  ਯੁੱਧ ਨਸ਼ਿਆਂ ਵਿਰੁੱਧ’ ਦੇ ਦੂਜੇ ਪੜਾਅ ਦੀ ਪ੍ਰਗਤੀ ਦਾ ਮੁੱਖ ਮੰਤਰੀ ਨੇ ਲਿਆ ਜਾਇਜਾ, ਕਹੀ ਇਹ ਗੱਲ

ਇਸ ਰੈੱਡ ਨੋਟਿਸ ਅਤੇ ਇੰਟਰਪੋਲ ਦੇ ਹਵਾਲੇ ਦੇ ਆਧਾਰ ‘ਤੇ ਯੂਏਈ ਪੁਲਿਸ ਦੇ ਅਧਿਕਾਰੀਆਂ ਨੇ ਆਦਿਤਿਆ ਜੈਨ ਨੂੰ ਹਿਰਾਸਤ ‘ਚ ਲੈ ਲਿਆ ਅਤੇ ਰਾਜਸਥਾਨ ਪੁਲਿਸ ਨੂੰ ਟੀਮ ਭੇਜਣ ਦੀ ਬੇਨਤੀ ਕੀਤੀ। ਸਿਧਾਂਤ ਸ਼ਰਮਾ ਏ.ਐਸ.ਪੀ.ਏ.ਜੀ.ਟੀ.ਐਫ ਦੀ ਨਿਗਰਾਨੀ ਹੇਠ ਇੱਕ ਟੀਮ ਦੁਬਈ ਰਵਾਨਾ ਕੀਤੀ ਗਈ। ਟੀਮ ਵਿੱਚ ਸੀਆਈ ਰਵਿੰਦਰ ਪ੍ਰਤਾਪ, ਸੀਆਈ ਸੁਨੀਲ ਜਾਂਗਿਡ, ਸੀਆਈ ਕਮਲੇਸ਼, ਹੈੱਡ ਕਾਂਸਟੇਬਲ ਰਮੇਸ਼ ਅਤੇ ਸੰਨੀ ਸ਼ਾਮਲ ਸਨ। ਇਹ ਟੀਮ 4 ਅਪ੍ਰੈਲ 25 ਨੂੰ ਸਵੇਰੇ 8 ਵਜੇ ਟੋਨੀ ਨਾਲ ਜੈਪੁਰ ਹਵਾਈ ਅੱਡੇ ‘ਤੇ ਪਹੁੰਚੀ।

Leave a Reply

Your email address will not be published. Required fields are marked *