ਮੁੰਬਈ ‘ਚ ਲਾਰੈਂਸ ਗੈਂਗ ਦੇ 5 ਮੈਂਬਰ ਗ੍ਰਿਫ਼ਤਾਰ, ਕ੍ਰਾਈਮ ਬ੍ਰਾਂਚ ਨੇ 7 ਪਿਸਤੌਲ ਅਤੇ 21 ਜ਼ਿੰਦਾ ਕਾਰਤੂਸ ਕੀਤੇ ਬਰਾਮਦ

ਮੁੰਬਈ 3 ਅਪਰੈਲ (ਖਬ਼ਰ ਖਾਸ ਬਿਊਰੋ)

ਮੁੰਬਈ ਦੀ ਕ੍ਰਾਈਮ ਬ੍ਰਾਂਚ ਨੇ ਅੰਧੇਰੀ ਇਲਾਕੇ ਤੋਂ ਲਾਰੈਂਸ ਗੈਂਗ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ 7 ਪਿਸਤੌਲ ਅਤੇ 21 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਬੁੱਧਵਾਰ 2 ਅਪ੍ਰੈਲ ਨੂੰ ਇਹ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਗਿਰੋਹ ਦਾ ਨਿਸ਼ਾਨਾ ਇੱਕ ਮਸ਼ਹੂਰ ਵਿਅਕਤੀ ਸੀ।

ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਨੇ ਦੱਸਿਆ ਕਿ ਖ਼ਾਸ ਸੂਚਨਾ ਦੇ ਆਧਾਰ ‘ਤੇ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸ਼ਨੀਵਾਰ ਨੂੰ ਲਾਰੈਂਸ ਗੈਂਗ ਦੇ ਮੈਂਬਰਾਂ ਨੂੰ ਹਿਰਾਸਤ ‘ਚ ਲਿਆ। ਉਨ੍ਹਾਂ ਦੇ ਹਥਿਆਰ ਲੈ ਕੇ ਜਾਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ 👉  ਵਿਜੀਲੈਂਸ ਬਿਊਰੋ ਵੱਲੋਂ ਐਸ.ਡੀ.ਐਮ. ਦਾ ਸਟੈਨੋ 24 ਲੱਖ ਰੁਪਏ ਨਕਦੀ ਸਮੇਤ ਕਾਬੂ

ਫੜੇ ਗਏ ਲੋਕਾਂ ਦੀ ਪਛਾਣ ਵਿਕਾਸ ਠਾਕੁਰ ਉਰਫ਼ ਵਿੱਕੀ, ਸੁਮਿਤ ਕੁਮਾਰ ਦਿਲਾਵਰ, ਸ਼੍ਰੇਅਸ ਯਾਦਵ, ਦੇਵੇਂਦਰ ਸਕਸੈਨਾ ਅਤੇ ਵਿਵੇਕ ਗੁਪਤਾ ਵਜੋਂ ਹੋਈ ਹੈ। ਇਹ ਸਾਰੇ ਰਾਜਸਥਾਨ, ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਵਸਨੀਕ ਹਨ।

ਦਰਅਸਲ, ਸਲਮਾਨ ਖ਼ਾਨ ਨੂੰ ਲਾਰੈਂਸ ਗੈਂਗ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਅਜਿਹੇ ‘ਚ ਗੈਂਗ ਦੇ 5 ਮੈਂਬਰਾਂ ਦੀ ਗ੍ਰਿਫ਼ਤਾਰੀ ਅਤੇ ਉਨ੍ਹਾਂ ਤੋਂ ਹਥਿਆਰਾਂ ਦੀ ਬਰਾਮਦਗੀ ਨੂੰ ਸਲਮਾਨ ਖ਼ਾਨ ਦੀ ਸੁਰੱਖਿਆ ਲਈ ਵੀ ਵੱਡਾ ਖ਼ਤਰਾ ਮੰਨਿਆ ਜਾ ਰਿਹਾ ਹੈ।

Leave a Reply

Your email address will not be published. Required fields are marked *