ਮੁੰਬਈ, 29 ਮਾਰਚ (ਖਬ਼ਰ ਖਾਸ ਬਿਊਰੋ) :
ਬੀਤੇ ਦਿਨ ਕੁਨਾਲ ਕਾਮਰਾ ਨੇ ਮਦਰਾਸ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਉਸ ਨੇ ਹਾਈ ਕੋਰਟ ਵਿਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ। ਅਗਾਊਂ ਜ਼ਮਾਨਤ ਲਈ ਅਪਣੀ ਪਟੀਸ਼ਨ ਵਿਚ, ਕਾਮਰਾ ਨੇ ਦਲੀਲ ਦਿਤੀ ਕਿ ਉਹ ਤਾਮਿਲਨਾਡੂ ਦੇ ਵੱਲੂਪੁਰਮ ਜ਼ਿਲ੍ਹੇ ਤੋਂ ਹੈ। ਉਸ ਨੂੰ ਮੁੰਬਈ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਦਾ ਡਰ ਹੈ। ਇਸ ਤੋਂ ਬਾਅਦ, ਉਸ ਨੂੰ ਸਿਆਸਤਦਾਨ ਬਾਰੇ ਕਥਿਤ ਵਿਵਾਦਪੂਰਨ ਟਿੱਪਣੀਆਂ ਲਈ ਉਸ ਦੇ ਵਿਰੁਧ ਦਰਜ ਕਈ ਐਫ਼ਆਈਆਰਜ਼ ਦੇ ਸਬੰਧ ਵਿਚ ਅਗਾਊਂ ਜ਼ਮਾਨਤ ਦੇ ਦਿਤੀ ਗਈ। ਜਸਟਿਸ ਸੁੰਦਰ ਮੋਹਨ ਨੇ ਸ਼ਰਤਾਂ ਦੇ ਨਾਲ 7 ਅਪ੍ਰੈਲ ਤਕ ਅੰਤਰਿਮ ਅਗਾਊਂ ਜ਼ਮਾਨਤ ਦੇ ਦਿਤੀ।
ਆਪਣੇ ਇੱਕ ਕਾਮੇਡੀ ਸ਼ੋਅ ਦੌਰਾਨ, ਕਾਮੇਡੀਅਨ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਦਾ ਨਾਮ ਲਏ ਬਿਨਾਂ ਇਕ ਗੀਤ ਰਾਹੀਂ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ। ਜਿਸ ਦੀ ਵੀਡੀਉ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਇਸ ਤੋਂ ਨਾਰਾਜ਼ ਸ਼ਿਵ ਸੈਨਾ ਸਮਰਥਕਾਂ ਨੇ ਸਖ਼ਤ ਪ੍ਰਤੀਕਿਰਿਆ ਦਿਤੀ। ਕਾਮੇਡੀਅਨ ਨੇ ਉਸ ਕਲੱਬ ਦੀ ਭੰਨਤੋੜ ਕੀਤੀ ਜਿੱਥੇ ਉਸ ਨੇ ਸ਼ੋਅ ਕੀਤਾ ਸੀ। ਇਸ ਤੋਂ ਬਾਅਦ ਕਾਮਰਾ ਵਿਰੁਧ ਐਫ਼ਆਈਆਰ ਵੀ ਦਰਜ ਕੀਤੀ ਗਈ। ਇਸ ਘਟਨਾ ਤੋਂ ਬਾਅਦ, ਕਾਮਰਾ ਦੀ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਆਲੋਚਨਾ ਵੀ ਹੋ ਰਹੀ ਹੈ।