ਗੜੀ ਨੂੰ ਉਮੀਦਵਾਰ ਬਣਾਉਣ ਦੀ ਦੇਰੀ ਨੇ ਬਸਪਾ ਵਰਕਰਾਂ ਦੀ ਪ੍ਰੇਸ਼ਾਨੀ ਵਧਾਈ:ਗੋਲਡੀ ਪੁਰਖਾਲੀ

ਰੋਪੜ 3 ਮਈ (ਖ਼ਬਰ ਖਾਸ ਬਿਊਰੋ)
ਬਹੁਜਨ ਸਮਾਜ ਪਾਰਟੀ ਹਲਕਾ ਰੋਪੜ ਦੇ ਜਨਰਲ ਸਕੱਤਰ ਗੋਲਡੀ ਪੁਰਖਾਲੀ ਨੇ  ਕਿਹਾ ਕਿ ਬਹੁਜਨ ਸਮਾਜ ਪਾਰਟੀ ਦੇ ਸਮੂਹ ਵਰਕਰ ਬੜੀ ਉਤਸੁਕਤਾ ਨਾਲ  ਬਸਪਾ ਪੰਜਾਬ ਪ੍ਰਧਾਨ ਜਸਬੀਰ ਸਿੰਘ ਗੜੀ ਨੂੰ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਬਤੋਰ ਉਮੀਦਵਾਰ ਬਣਨ ਲਈ ਇੰਤਜ਼ਾਰ ਕਰ ਰਹੇ ਹਨ। ਪਰੰਤੂ ਹੁਣ ਤੱਕ ਬਸਪਾ ਵਲੋਂ  ਜਸਵੀਰ ਸਿੰਘ ਗੜੀ ਦਾ ਨਾਮ ਨਾ ਅਨਾਉਂਸ ਹੋਣ ਕਾਰਨ ਹਲਕੇ ਦੇ ਵਰਕਰਾਂ ਦੀ ਦਿਲਾਂ ਦੀ ਧੜਕਣ ਵੱਧ ਗਈ ਹੈ। ਜੇਕਰ ਜਲਦੀ ਪ੍ਰਧਾਨ ਜੀ ਦੀ ਟਿਕਟ ਅਨਾਉਂਸ ਨਾ ਕੀਤੀ ਤਾਂ ਵਰਕਰਾਂ ਦਾ ਮਨੋਬਲ ਘੱਟ ਜਾਵੇਗਾ ਤੇ ਪ੍ਰੇਸ਼ਾਨੀ ਵੱਧ ਜਾਵੇਗੀ। ਉਨ੍ਹਾਂ ਨਾਲ ਹੀ ਬਸਪਾ ਹਾਈਕਮਾਨ ਨੂੰ ਬੇਨਤੀ ਕੀਤੀ ਕਿ ਲੋਕ ਸਭਾ ਸ੍ਰੀ ਅਨੰਦਪੁਰ ਸਾਹਿਬ ਦੀ ਸੀਟ ਨੂੰ ਗੰਭੀਰਤਾਪੂਰਵਕ ਲੈਦੇ ਹੋਏ ਜਲਦੀ ਗੜੀ ਸਾਹਿਬ ਦਾ ਨਾਮ ਅਨਾਉਂਸ ਕੀਤਾ ਜਾਵੇ ਤਾਂ ਜੋ ਵਰਕਰਾਂ ਦੀਆਂ ਫੌਜੀ ਟੁਕੜਿਆਂ ਤੁਰੰਤ ਆਪਣੇ ਆਪਣੇ ਮੋਰਚਿਆਂ ਤੇ ਡਟ ਜਾਣ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਵਰਨਣਯੋਗ ਹੈ ਕਿ ਬਸਪਾ ਨੇ ਸੂਬੇ ਦੇ 12 ਹਲਕਿਆਂ ਤੋ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ।

Leave a Reply

Your email address will not be published. Required fields are marked *