ਸ਼ਰਾਬੀ ਵੱਲੋਂ ਸਿਵਲ ਹਸਪਤਾਲ ਦੇ ਜ਼ੱਚਾ ਬੱਚਾ ਵਿਭਾਗ ’ਚ ਹੰਗਾਮਾ

ਲੁਧਿਆਣਾ, 23 ਮਾਰਚ (ਖਬ਼ਰ ਖਾਸ ਬਿਊਰੋ) :

ਸਿਵਲ ਹਸਪਤਾਲ ਦੇ ਜੱਚਾ ਬੱਚਾ ਵਾਰਡ ਵਿੱਚ ਬੀਤੀ ਰਾਤ ਇੱਕ ਸ਼ਰਾਬੀ ਵੱਲੋਂ ਭਾਰੀ ਹੰਗਾਮਾ ਕੀਤਾ ਗਿਆ ਜਿਸ ਕਾਰਨ ਵਾਰਡ ਵਿੱਚ ਭਰਤੀ ਔਰਤਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਜਾਣਕਾਰੀ ਅਨੁਸਾਰ ਬੀਤੀ ਰਾਤ ਇੱਕ ਸ਼ਰਾਬੀ ਜਣੇਪਾ ਵਾਰਡ ਵਿੱਚ ਦਾਖਲ ਹੋਇਆ ਅਤੇ ਉਸ ਵੱਲੋਂ ਭਾਰੀ ਸ਼ੌਰ ਸ਼ਰਾਬਾ‌ ਕੀਤਾ ਗਿਆ। ਇਸ ਮੌਕੇ ਲੋਕਾਂ ਨੇ ਸੁਰੱਖਿਆ ਗਾਰਡਾਂ ਅਤੇ ਪੁਲੀਸ ਮੁਲਾਜ਼ਮਾਂ ਨੂੰ ਉਸਦੇ ਵਾਰਡ ਵਿੱਚ ਦਾਖਲ ਹੋਕੇ ਰੌਲਾ ਪਾਉਣ ਬਾਰੇ ਸੂਚਿਤ ਕੀਤਾ ਤਾਂ ਪੁਲੀਸ ਪਾਰਟੀ ਨੇ ਮੌਕੇ ਤੇ ਪੁੱਜਕੇ ਉਸਨੂੰ ਸਮਝਾਇਆ ਅਤੇ ਵਾਰਡ ਤੋਂ ਬਾਹਰ ਕੱਢ ਦਿੱਤਾ।

ਹੋਰ ਪੜ੍ਹੋ 👉  ਦੋ ਲੱਖ ਦੀ ਲਾਗਤ ਨਾਲ ਲਾਓ ਮਸ਼ਰੂਮ ਉਤਪਾਦਨ ਯੂਨਿਟ  ਤੇ  ਪਾਓ 80 ਹਜ਼ਾਰ ਰੁਪਏ ਤੱਕ ਦੀ ਸਬਸਿਡੀ

ਹੰਗਾਮਾ ਕਰ ਰਹੇ ਵਿਅਕਤੀ ਦੀ ਪਤਨੀ ਜਣੇਪੇ ਕਾਰਨ ਜੱਚਾ ਬੱਚਾ ਵਾਰਡ ਵਿੱਚ ਭਰਤੀ ਸੀ। ਕੁੱਝ ਸਮੇਂ ਬਾਅਦ ਉਹ ਮੁੜ ਵਾਰਡ ਵਿੱਚ ਵਾਪਸ ਆ ਗਿਆ ਅਤੇ ਉਸਨੇ ਪਹਿਲਾਂ ਵਾਂਗ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਮੌਕੇ ਮੌਕੇ ‘ਤੇ ਮੌਜੂਦ ਲੋਕਾਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਨਹੀਂ ਮੰਨਿਆ ਤਾਂ ਉਨ੍ਹਾਂ ਉਸ ਨੂੰ ਘੇਰ ਲਿਆ ਅਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਮੌਕੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਸਨੇ ਲਗਪਗ 4 ਘੰਟੇ ਹੰਗਾਮਾ ਕੀਤਾ ਜਿਸ ਕਾਰਨ ਮਰੀਜ਼ਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਹੋਰ ਪੜ੍ਹੋ 👉  ਪੰਜਾਬ ਪੁਲਿਸ ਨੇ ਵਲਟੋਹਾ ਸਰਪੰਚ ਦੇ ਕਤਲ ਦੀ ਗੁੱਥੀ ਸੁਲਝਾਈ: ਦੋ ਸ਼ੂਟਰਾਂ ਸਮੇਤ ਸੱਤ ਗ੍ਰਿਫ਼ਤਾਰ

Leave a Reply

Your email address will not be published. Required fields are marked *