ਅਹਿਮਦਾਬਾਦ ਨੇੜੇ ਬੁਲੇਟ ਟਰੇਨ ਸਾਈਟ ’ਤੇ ਗੈਂਟਰੀ ਖਿਸਕ ਕੇ ਰੇਲਵੇ ਲਾਈਨਾਂ ’ਤੇ ਡਿੱਗੀ, ਜਾਨੀ ਨੁਕਸਾਨ ਤੋਂ ਬਚਾਅ

 ਦੇਸ਼, 24 ਮਾਰਚ (ਖਬ਼ਰ ਖਾਸ ਬਿਊਰੋ) :

ਇਥੋਂ ਨੇੜੇ ਬੁਲੇਟ ਟਰੇਨ ਪ੍ਰਾਜੈਕਟ ਦੀ ਸਾਈਟ ਉੱਤੇ ਗੈਂਟਰੀ ਦਾ ਇਕ ਹਿੱਸਾ ਆਪਣੀ ਥਾਂ ਤੋਂ ਖਿਸਕ ਕੇ ਰੇਲਵੇ ਲਾਈਨਾਂ ’ਤੇ ਡਿੱਗ ਗਿਆ। ਇਸ ਦੌਰਾਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ ਰਿਹਾ, ਪਰ ਇਸ ਕਰਕੇ ਕਈ ਰੇਲਗੱਡੀਆਂ ਨੂੰ ਰੱਦ ਤੇ ਕੁਝ ਨੂੰ ਹੋਰਨਾਂ ਰੂਟਾਂ ’ਤੇ ਡਾਈਵਰਟ ਕਰਨਾ ਪਿਆ।

ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ (NHSRCL) ਨੇ ਕਿਹਾ ਕਿ ਇਥੋਂ ਨੇੜੇ ਵਾਤਵਾ ’ਚ ਐਤਵਾਰ ਰਾਤੀਂ 11 ਵਜੇ ਦੇ ਕਰੀਬ ਹੋਏ ਹਾਦਸੇ ਵਿਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਤੇ ਉਸਾਰੀ ਅਧੀਨ ਢਾਂਚੇ ਨੂੰ ਵੀ ਕੋਈ ਨੁਕਸਾਨ ਨਹੀਂ ਪੁੱਜਾ। ਅਹਿਮਦਾਬਾਦ ਰੇਲਵੇ ਡਿਵੀਜ਼ਨ ਦੇ ਅਧਿਕਾਰੀ ਨੇ ਕਿਹਾ ਕਿ ਇਸ ਘਟਨਾ ਕਰਕੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਤੇ ਘੱਟੋ ਘੱਟ 25 ਰੇਲਗੱਡੀਆਂ ਨੂੰ ਰੱਦ ਕਰਨਾ ਪਿਆ ਜਦੋਂਕਿ 15 ਹੋਰਨਾਂ ਆਰਜ਼ੀ ਤੌਰ ’ਤੇ ਰੱਦ, ਪੰਜ ਨੂੰ ਰੀਸ਼ਡਿਊਲ ਤੇ 6 ਨੂੰ ਹੋਰਨਾਂ ਰੂਟਾਂ ’ਤੇ ਡਾਈਵਰਟ ਕਰਨਾ ਪਿਆ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਸਬੰਧਤ ਰੇਲਵੇ ਲਾਈਨਾਂ ’ਤੇ ਰੇਲਗੱਡੀਆਂ ਦੀ ਆਵਾਜਾਈ ਚਾਲੂ ਕਰਨ ਲਈ ਕੋੋਸ਼ਿਸ਼ਾਂ ਜਾਰੀ ਹਨ। NHSRCL ਅਧਿਕਾਰੀ ਨੇ ਕਿਹਾ ਕਿ ਹੈਵੀ ਡਿਊਟੀ ਰੋਡ ਕਰੇਨਾਂ ਦੀ ਮਦਦ ਨਾਲ ਰੇਲਵੇ ਲਾਈਨਾਂ ਨੂੰ ਕਲੀਅਰ ਕਰਨ ਦਾ ਕੰਮ ਜਾਰੀ ਹੈ। ਰੱਦ ਕੀਤੀਆਂ ਰੇਲਗੱਡੀਆਂ ਵਿਚ ਵਤਵਾ-ਬੋਰੀਵਲੀ ਐਕਸਪ੍ਰੈਸ, ਅਹਿਮਦਾਬਾਦ-ਮੁੰਬਈ ਸੈਂਟਰਲ ਐਕਸਪ੍ਰੈਸ, ਵਡੋਦਰਾ-ਵਤਵਾ ਇੰਟਰਸਿਟੀ, ਅਹਿਮਦਾਬਾਦ-ਵਲਸਾਦ ਗੁਜਰਾਤ ਕੁਈਨ, ਜਾਮਨਗਰ-ਵਡੋਦਰਾ ਇੰਟਰਸਿਟੀ, ਵਡਾਨਗਰ-ਵਲਸਾਦ-ਵਡਾਨਗਰ ਐਕਸਪ੍ਰੈਸ ਅਤੇ ਵਤਵਾ-ਆਨੰਦ ਮੇਮੂ ਸ਼ਾਮਲ ਸਨ। ਅਹਿਮਦਾਬਾਦ-ਐੱਮਜੀਆਰ ਚੇਨਈ ਸੈਂਟਰਲ ਹਮਸਫ਼ਰ ਐਕਸਪ੍ਰੈਸ, ਰਾਜਕੋਟ-ਸਿਕੰਦਰਾਬਾਦ ਐਕਸਪ੍ਰੈਸ ਅਤੇ ਕੁਝ ਹੋਰ ਰੇਲਗੱਡੀਆਂ ਦਾ ਸਮਾਂ ਬਦਲਿਆ ਗਿਆ ਸੀ। ਰੇਲਵੇ ਅਧਿਕਾਰੀਆਂ ਨੇ ਯਾਤਰੀਆਂ ਲਈ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ। 

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

Leave a Reply

Your email address will not be published. Required fields are marked *