ਫ਼ਾਜ਼ਿਲਕਾ ਦੇ ਪਿੰਡ ਮਲਕਪੁਰਾ ’ਚ ਨੌਜਵਾਨ ਦਾ ਕਤਲ 

ਫ਼ਾਜ਼ਿਲਕਾ 22 ਮਾਰਚ (ਖਬ਼ਰ ਖਾਸ ਬਿਊਰੋ) :

ਵਿਧਾਨਸਭਾ ਹਲਕਾ ਬੱਲੂਆਣਾ ਦੇ ਪਿੰਡ ਮਲੂਕਪੁਰਾ ਵਾਸੀ ਅਤੇ ਅਬੋਹਰ ਦੇ ਬਸ ਸਟੈਂਡ ਨਜ਼ਦੀਕ ਮੋਟਰਸਾਈਕਲ ਇਲੈਕਟ੍ਰੀਸ਼ਨ ਦਾ ਕੰਮ ਕਰਦੇ ਕਰੀਬ 38 ਸਾਲਾਂ ਖੁਸ਼ਹਾਲ ਚੰਦ ਦੀ ਲਾਸ਼ ਪਿੰਡ ਮਲੁਕਪੁਰਾ ਨੇੜਿਓਂ ਲੰਘਦੀ ਨਹਿਰ ਦੇ ਨਾਲ ਕਣਕ ਦੇ ਖੇਤਾਂ ’ਚੋਂ ਮਿਲੀ ਹੈ ਜਦਕਿ ਇਸਦਾ ਮੋਟਰਸਾਈਕਲ ਘਟਨਾ ਵਾਲੀ ਥਾਂ ਦੇ ਨੇੜੇ ਹੀ ਸੜਕ ’ਤੇ ਡਿੱਗਿਆ ਮਿਲਿਆ।

ਰਾਤ ਘਰੇ ਨਾ ਪਹੁੰਚਣ ’ਤੇ ਪਰਿਵਾਰ ਵਾਲੇ ਕਰੀਬ 11 ਵਜੇ ਉਸਦੀ ਭਾਲ ਕਰਦੇ ਰਹੇ । ਕਰੀਬ 12 ਵਜੇ ਮੋਟਰਸਾਈਕਲ ਬਰਾਮਦ ਹੋਇਆ ਤਾਂ ਉਸਦੀ ਭਾਲ ਕੀਤੀ ਤਾਂ ਲਾਸ਼ ਬਰਾਮਦ ਹੋਈ। ਸਵੇਰੇ ਮੌਕੇ ’ਤੇ ਡੀਐਸਪੀ (ਡੀ)  ਬਲਕਾਰ ਸਿੰਘ ਟੀਮ ਨਾਲ ਪਹੁੰਚੇ ਅਤੇ ਫੋਰੈਸਿਕ ਟੀਮ ਵੀ ਪਹੁੰਚੀ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

ਡੀਐਸਪੀ (ਡੀ) ਬਲਕਾਰ ਸਿੰਘ ਨੇ ਦੱਸਿਆ ਕਿ ਪੁਲਿਸ ਜਾਂਚ ਕਰ ਰਹੀ ਹੈ। ਰਾਤ ਨੂੰ ਘਰ ਵਾਪਸੀ ਦੌਰਾਨ ਇਹ ਹਾਦਸਾ ਹੋਇਆ। ਸਿਰ ਅਤੇ ਹੋਰ ਸਰੀਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਗਏ ਹਨ। ਮ੍ਰਿਤਕ ਦੇ ਭਰਾ ਰਮੇਸ਼ ਚੰਦ ਨੇ ਦੱਸਿਆ ਕਿ ਰਾਤ ਨੂੰ ਉਸਦੇ ਭਰਾ ਦਾ ਕੋਈ ਕਤਲ ਕਰ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ।

Leave a Reply

Your email address will not be published. Required fields are marked *