ਦਿੱਲੀ, 22 ਮਾਰਚ (ਖਬ਼ਰ ਖਾਸ ਬਿਊਰੋ) :
ਅੱਗ ਲ਼ੱਗਣ ਨਾਲ ਚਾਰੇ ਪਾਸੇ ਹੋਇਆ ਧੂੰਆਂ
ਦਿੱਲੀ ਦੇ ਸ਼ਾਹੀਨ ਬਾਗ ਮਾਰਕਿਟ ਵਿੱਚ ਬੂਟਾਂ ਦੇ ਇੱਕ ਸ਼ੋਅਰੂਮ ਵਿੱਚ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਦਿੱਲੀ ਫ਼ਾਇਰ ਬ੍ਰਿਗੇਡ ਵਿਭਾਗ ਦੀਆਂ 8 ਫ਼ਾਇਰ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਇਸ ਹਾਦਸੇ ‘ਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।