ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨਿਰਾਸ਼ ਨੌਜਵਾਨ ਗ੍ਰੰਥੀ ਨੂੰ ਕਕਾਰ ਤਿਆਗਣ ਤੋਂ ਰੋਕਿਆ

ਅੰਮ੍ਰਿਤਸਰ, 21 ਮਾਰਚ (ਖਬ਼ਰ ਖਾਸ ਬਿਊਰੋ)  :

ਸ੍ਰੀ ਅਕਾਲ ਤਖਤ ਦੇ ਨਵ ਨਿਯੁਕਤ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਇੱਕ ਗ੍ਰੰਥੀ ਸਿੰਘ ਨੌਜਵਾਨ ਨੂੰ ਕਿਸੇ ਕਾਰਨ ਨਿਰਾਸ਼ਾ ਵਿੱਚ ਆਪਣੇ ਕਕਾਰ ਉਤਾਰਨ ਤੋਂ ਨਾ ਸਿਰਫ ਰੋਕਿਆ ਸਗੋਂ ਉਸ ਦੀ ਗੱਲ ਸੁਣਨ ਅਤੇ ਮਦਦ ਦਾ ਵੀ ਭਰੋਸਾ ਦਿੱਤਾ ਹੈ। ਇਸ ਗ੍ਰੰਥੀ ਸਿੰਘ ਨੂੰ ਭਲਕੇ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਮੁਲਾਕਾਤ ਲਈ ਬੁਲਾਇਆ ਗਿਆ ਹੈ।

ਇਸ ਗ੍ਰੰਥੀ ਸਿੰਘ ਦੀ ਸ਼ਨਾਖਤ ਗਿਆਨੀ ਹਰਪ੍ਰੀਤ ਸਿੰਘ ਵਾਸੀ ਬਰਨਾਲਾ ਵਜੋਂ ਦੱਸੀ ਗਈ ਹੈ, ਜੋ ਲੁਧਿਆਣਾ ਦੇ ਇੱਕ ਗੁਰਦੁਆਰੇ ਵਿੱਚ ਬਤੌਰ ਗ੍ਰੰਥੀ ਕੰਮ ਕਰ ਰਿਹਾ ਸੀ। ਗੁਰਦੁਆਰਾ ਕਮੇਟੀ ਨਾਲ ਕਿਸੇ ਕਾਰਨ ਹੋਏ ਵਿਵਾਦ ਮਗਰੋਂ ਉਸ ਨੇ ਨੌਕਰੀ ਛੱਡਣ ਦਾ ਫੈਸਲਾ ਕੀਤਾ ਸੀ। ਉਸ ਵੱਲੋਂ ਆਪਣੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਗਈ ਸੀ ਅਤੇ ਇਸ ਵੀਡੀਓ ਵਿੱਚ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਨੂੰ ਵੀ ਸੰਬੋਧਨ ਕੀਤਾ ਗਿਆ ਸੀ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਵਾਇਰਲ ਹੋਈ ਇਸ ਵੀਡੀਓ ਵਿੱਚ ਇਹ ਗ੍ਰੰਥੀ ਸਿੰਘ ਨੌਜਵਾਨ ਰੋਂਦਾ ਹੋਇਆ ਦਿਖਾਈ ਦਿੰਦਾ ਹੈ ਅਤੇ ਆਪਣਾ ਹਾਰਮੋਨੀਅਮ ਅਤੇ ਗਲ ਵਿਚ ਪਾਇਆ ਗ੍ਰੰਥੀ ਸਿੰਘਾਂ ਵਾਲਾ ਪਰਨਾ ਤਿਆਗਣ ਦੀ ਗੱਲ ਕਰਦਾ ਹੈ। ਉਹ ਆਪਣਾ ਗਾਤਰਾ ਵੀ ਉਤਾਰਦਾ ਦਿਖਾਈ ਦਿੰਦਾ ਹੈ। ਵੀਡੀਓ ਵਿੱਚ ਉਹ ਆਪ ਬੀਤੀ ਵੀ ਬਿਆਨ ਕਰ ਰਿਹਾ ਹੈ।

ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਅੱਜ ਕਾਰਜਕਾਰੀ ਜਥੇਦਾਰ ਗਿਆਨੀ ਗੜਗੱਜ ਨੇ ਇਸ ਨੌਜਵਾਨ ਨਾਲ ਸੰਪਰਕ ਕੀਤਾ ਅਤੇ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕੀਤੀ। ਜਥੇਦਾਰ ਨੇ ਉਸ ਨੂੰ ਸਮਝਾਇਆ ਅਤੇ ਕਕਾਰ ਦੇ ਹੋਏ ਨਿਰਾਦਰ ਤੋਂ ਵੀ ਜਾਣੂ ਕਰਵਾਇਆ ਹੈ। ਉਨ੍ਹਾਂ ਇਸ ਨੌਜਵਾਨ ਨੂੰ ਪ੍ਰੇਰਨਾ ਦਿੱਤੀ ਹੈ ਕਿ ਸਿੱਖੀ ਗੁਰੂ ਦੀ ਦੇਣ ਹੈ, ਕਕਾਰ ਗੁਰੂ ਦੀ ਦੇਣ ਹੈ ਅਤੇ ਇਸ ਨਾਲ ਅਜਿਹਾ ਨਹੀਂ ਕਰਨਾ ਚਾਹੀਦਾ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਜਥੇਦਾਰ ਵੱਲੋਂ ਦਿੱਤੀ ਗਈ ਪ੍ਰੇਰਨਾ ਤੋਂ ਬਾਅਦ ਇਹ ਗੁਰਸਿੱਖ ਨੌਜਵਾਨ ਮਹਿਸੂਸ ਕਰਦਾ ਹੈ ਕਿ ਉਸ ਕੋਲੋਂ ਗਲਤੀ ਹੋਈ ਹੈ ਅਤੇ ਉਹ ਗਲਤੀ ਦੀ ਖਿਮਾ ਯਾਚਨਾ ਵੀ ਕਰਦਾ ਹੈ।

ਜਥੇਦਾਰ ਵੱਲੋਂ ਉਸ ਨੂੰ ਭਲਕੇ 22 ਮਾਰਚ ਨੂੰ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਸੱਦਿਆ ਗਿਆ ਹੈ। ਉਸ ਨੂੰ ਆਖਿਆ ਹੈ ਕਿ ਉਹ ਹੋਈ ਭੁੱਲ ਵਾਸਤੇ ਗੁਰੂ ਦੇ ਚਰਨਾਂ ਵਿੱਚ ਆ ਕੇ ਖਿਮਾ ਯਾਚਨਾ ਵੀ ਕਰੇ। ਕਾਰਜਕਾਰੀ ਜਥੇਦਾਰ ਨੇ ਉਸ ਨੂੰ ਮਦਦ ਦਾ ਵੀ ਭਰੋਸਾ ਦਿੱਤਾ ਹੈ।

Leave a Reply

Your email address will not be published. Required fields are marked *