ਰਾਏਪੁਰ 20 ਮਾਰਚ (ਖਬ਼ਰ ਖਾਸ ਬਿਊਰੋ)
ਰਾਏਪੁਰ, ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਛੱਤੀਸਗੜ੍ਹ ਦੇ ਬਸਤਰ ਵਿਚ ਦੋ ਮੁਕਾਬਲਿਆਂ ਦੌਰਾਨ ਸੁਰੱਖਿਆ ਫ਼ੋਰਸਾਂ ਨੇ 24 ਨਕਸਲੀਆਂ ਨੂੰ ਮਾਰ ਦਿਤਾ ਹੈ।
ਜਾਣਕਾਰੀ ਅਨੁਸਾਰ ਬਸਤਰ ਵਿਚ ਦੋ ਮੁਕਾਬਲਿਆਂ ਦੌਰਾਨ ਸੁਰੱਖਿਆ ਫ਼ੋਰਸਾਂ ਨੇ 24 ਨਕਸਲੀਆਂ ਨੂੰ ਮਾਰ ਦਿਤਾ ਹੈ। ਇਸ ਦੇ ਤਹਿਤ ਬੀਜਾਪੁਰ ਵਿਚ 20 ਤੇ ਕਾਂਕੇਰ ਵਿਚ 4 ਨਕਸਲੀ ਮਾਰੇ ਗਏ ਹਨ। ਸੁਰੱਖਿਆ ਫ਼ੋਰਸਾਂ ਨੇ ਲਾਸ਼ਾਂ ਅਤੇ ਹਥਿਆਰ ਬਰਾਮਦ ਕਰ ਲਏ ਗਏ ਹਨ। ਇਸ ਦੇ ਨਾਲ ਹੀ, ਡੀ.ਆਰ.ਜੀ. (ਜ਼ਿਲ੍ਹਾ ਰਿਜ਼ਰਵ ਗਾਰਡ) ਦਾ ਇਕ ਸਿਪਾਹੀ ਸ਼ਹੀਦ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਸੁਰੱਖਿਆ ਫ਼ੋਰਸਾਂ ਬੀਜਾਪੁਰ-ਦਾਂਤੇਵਾੜਾ ਸਰਹੱਦ ’ਤੇ ਨਕਸਲੀਆਂ ਦੇ ਮੁੱਖ ਖੇਤਰ ਵਿਚ ਦਾਖ਼ਲ ਹੋਈ। ਫ਼ੌਜੀਆਂ ਨੇ ਨਕਸਲੀਆਂ ਦੇ ਵੱਡੇ ਕੈਡਰਾਂ ਨੂੰ ਘੇਰ ਲਿਆ ਹੈ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਅਜੇ ਵੀ ਜਾਰੀ ਹੈ। ਬਸਤਰ ਦੇ ਆਈ.ਜੀ. ਸੁੰਦਰਰਾਜ ਪੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ, ਨਾਰਾਇਣਪੁਰ-ਦਾਂਤੇਵਾੜਾ ਸਰਹੱਦ ’ਤੇ ਥੁਲਥੁਲੀ ਖੇਤਰ ਵਿਚ ਇਕ ਆਈ.ਈ.ਡੀ. ਧਮਾਕੇ ਵਿਚ ਦੋ ਸੈਨਿਕ ਜ਼ਖ਼ਮੀ ਹੋ ਗਏ। ਦੋਵਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਇਸ ਦੇ ਨਾਲ ਹੀ ਤਲਾਸ਼ੀ ਅਭਿਆਨ ਵੀ ਜਾਰੀ ਹੈ।
ਇਸ ਸਾਲ ਹੁਣ ਤਕ ਛੱਤੀਸਗੜ੍ਹ ਵਿਚ 71 ਨਕਸਲੀ ਮਾਰੇ ਗਏ ਹਨ। ਪੁਲਿਸ ਅਧਿਕਾਰੀਆਂ ਅਨੁਸਾਰ, ਵੱਖ-ਵੱਖ ਮੁਕਾਬਲਿਆਂ ਵਿਚ, ਸੈਨਿਕਾਂ ਨੇ ਲਗਭਗ 300 ਨਕਸਲੀਆਂ ਨੂੰ ਮਾਰ ਦਿਤਾ ਹੈ ਅਤੇ 290 ਹਥਿਆਰ ਜ਼ਬਤ ਕੀਤੇ ਗਏ ਹਨ।