ਮੋਦੀ ਤੇ ਸ਼ਾਹ ਆਉਣਗੇ ਪੰਜਾਬ, ਕਦੋਂ, ਕਿੱਥੇ ਕਰਨਗੇ ਰੈਲੀਆਂ

ਚੰਡੀਗੜ 3 ਮਈ (ਖ਼ਬਰ ਖਾਸ ਬਿਊਰੋ)

ਆਖ਼ਰੀ ਗੇੜ ਤਹਿਤ ਪੰਜਾਬ ਵਿਚ ਇਕ ਜੂਨ ਵੋਟਾਂ ਪੈਣੀਆਂ ਹਨ। ਇਹਨਾਂ ਚੋਣਾਂ ਵਿਚ ਭਾਵੇਂ ਸਾਰੀਆ ਸਿਆਸੀ ਪਾਰਟੀਆਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ, ਪਰ ਭਾਰਤੀ ਜਨਤਾ ਪਾਰਟੀ ਨੇ ਪੂਰੀ ਤਾਕਤ ਝੋਕੀ ਹੋਈ ਹੈ। ਦੂਜੀਆ ਪਾਰਟੀਆ ਵਿਚ ਲਗਾਤਾਰ ਸੰਨ ਲਾ ਕੇ ਆਗੂਆਂ , ਵਰਕਰਾਂ ਨੂੰ ਭਗਵੇ ਰੰਗ ਵਿਚ ਰੰਗਿਆ ਜਾ ਰਿਹਾ ਹੈ। ਕਿਸਾਨ ਯੂਨੀਅਨਾਂ ਜਾਂ ਕਿਸਾਨਾਂ ਦੇ ਵਿਰੋਧ ਕਾਰਨ ਭਾਜਪਾ ਲਈ ਇਹ ਚੋਣ ਵਿਚ ਆਪਣਾ ਰੰਗ ਵਿਖਾਉਣਾ ਹੋਰ ਵੀ ਚੁਣੌਤੀ ਹੈ। ਇਸ ਕਰਕੇ ਭਾਜਪਾ ਲੀਡਰਸ਼ਿਪ ਪੰਜਾਬ ਦੀਆਂ ਚੋਣਾਂ ਵਿਚ ਕਰੋ ਜਾਂ ਮਰੋ ਦੀ ਰਣਨੀਤੀ ਤਹਿਤ ਉਤਰੀ ਹੋਈ  ਹੈ।

ਭਾਜਪਾ ਸੂਤਰਾ ਅਨੁਸਾਰ ਪਾਰਟੀ ਨੇ ਪੰਜਾਬ ਨੂੰ ਮਾਝਾ, ਮਾਲਵਾ ਤੇ ਦੁਆਬਾ ਖਿੱਤੇ ਅਨੁਸਾਰ ਪੂਰੀ ਰਣਨੀਤੀ ਬਣਾ ਲਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਢਾ ਦੀਆਂ ਰੈਲੀਆ ਨੂੰ ਲੈ ਕੇ ਬਕਾਇਦਾ ਪਲਾਨ ਤਿਆਰ ਕਰ ਲਿਆ ਹੈ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਮਾਲਵੇ ਵਿਚ ਦੋ ਅਤੇ ਮਾਝੇ ਤੇ ਦੁਆਬੇ ਵਿਚ ਇਕ ਇਕ ਰੈਲੀ ਕਰਨ ਦੀ ਰੂਪ ਰੇਖਾ ਪੰਜਾਬ ਭਾਜਪਾ ਨੇ ਤਿਆਰ ਕੀਤੀ ਹੈ। ਇਸੀ ਤਰਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਰੈਲੀਆ ਹੋਣਗੀਆ। ਸ਼ਾਹ ਦੀਆ ਮਾਝੇ ਤੇ ਮਾਲਵੇ ਵਿਚ ਰੈਲੀਆ ਕਰਵਾਈਆ ਜਾਣਗੀਆ। ਆਖ਼ਰੀ ਗੇੜ ਦੀਆਂ ਚੋਣਾਂ ਹੋਣ ਕਰਕੇ ਦੂਜੇ ਰਾਜਾਂ ਵਿਚ ਚੋਣ ਪ੍ਰਚਾਰ ਤੋ ਭਾਜਪਾ ਦੇ ਵੱਡੇ ਆਗੂ ਵਿਹਲੇ ਹੋ ਜਾਣਗੇ ਤਾੰ ਉਹ ਪੰਜਾਬ ਵੱਲ ਵਹੀਰਾ ਘੱਤਣਗੇ। ਦੂਜੀ ਗੱਲ ਇਹ ਵੀ ਹੈ ਕਿ ਭਾਜਪਾ ਇਹ ਮੰਨ ਕਿ ਚੱਲ ਰਹੀ ਹੈ ਕਿ ਪੰਜਾਬ ਵਿਚ ਭਾਜਪਾ ਬਿਲਕੁੱਲ ਹੇਠਲੇ ਪਾਏਦਾਨ, ਯਾਨੀ ਜ਼ੀਰੋ ਉਤੇ ਖੜੀ ਹੈ, ਇਥੇ ਪਾਰਟੀ ਨੂੰ ਖੜਾ ਕਰਨ ਦਾ ਸਵਾਲ ਹੈ। ਅਸਲ ਵਿਚ ਭਾਜਪਾ ਲੋਕ ਸਭਾ ਦੇ ਨਾਲ ਨਾਲ 2027 ਦੀਆਂ ਵਿਧਾਨ  ਸਭਾ ਚੋਣਾਂ ਦਾ ਨੈਰੇਟਿਵ ਸੈੱਟ ਕਰ ਰਹੀ ਹੈ। ਇਹ ਵੀ ਪਹਿਲੀ ਵਾਰ ਹੈ ਕਿ ਭਾਜਪਾ ਪੰਜਾਬ ਵਿਚ ਇਕੱਲੀ ਚੋਣ ਲੜ ਰਹੀ ਹੈ ਤੇ ਸਾਰੀਆ ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕਰ ਰਹੀ ਹੈ। ਇਹ ਗੱਲ ਵੱਖਰੀ ਹੈ ਕਿ ਕੁੱਝ ਉਮੀਦਵਾਰ ਦੂਜੀਆਂ ਪਾਰਟੀਆਂ ਵਿਚ ਡੈਪੂਟੇਸ਼ਨ ਉਤੇ ਲਿਆਂਦੇ ਗਏ ਹਨ।  ਪ੍ਰਧਾਨ ਮੰਤਰੀ ਦੇ ਆਮਦ ਦੀ ਤਾਰੀਕ ਪੀ.ਐੱਮ ਆਫਿਸ  ਅਤੇ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਵਲੋ ਨਿਸ਼ਚਿਤ ਕੀਤੀ ਜਾਣੀ ਹੈ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਕਿਸਾਨਾਂ ਕਰਨਗੇ ਵਿਰੋਧ ਪ੍ਰਦਰਸ਼ਨ

ਉਧਰ ਸੰਯੁਕਤ ਕਿਸਾਨ ਮੋਰਚਾ ਨੇ ਪ੍ਰਧਾਨ ਮੰਤਰੀ ਦੀ ਆਮਦ ਨੂੰ ਲੈ ਕੇ ਸੂਬੇ ਵਿਚ ਪ੍ਰਧਾਨ ਮੰਤਰੀ ਦਾ ਜਿਲਾ ਅਤੇ ਤਹਿਸੀਲ ਪੱਧਰ ਉਤੇ ਕਾਲੇ ਝੰਡਿਆ ਰੋਸ ਵਿਖਾਵਾ ਕਰਨ ਦਾ ਐਲਾਨ ਕੀਤਾ ਹੋਇਆ ਹੈ। ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਨੇ ਦਿਲੀ ਵਿਖੇ ਕਰੀਬ ਦੋ ਸਾਲ ਮੋਰਚਾ ਲਾਈ ਰੱਖਿਆ । ਕਿਸਾਨ ਆਗੂਆਂ ਦਾ ਦੋਸ਼ ਹੈ ਕਿ ਪ੍ਰਧਾਨ ਮੰਤਰੀ ਮੰਨੀਆਂ ਹੋਈਆ ਮੰਗਾਂ ਨੂੰ ਲਾਗੂ ਨਹੀਂ ਕਰਨਗੇ।

 

Leave a Reply

Your email address will not be published. Required fields are marked *