ਚੰਡੀਗੜ੍ਹ, 19 ਮਾਰਚ (ਖਬ਼ਰ ਖਾਸ ਬਿਊਰੋ)
ਪੰਜਾਬ ਸਰਕਾਰ ਨੇ ਅੱਜ 4 ਆਈਏਐੱਸ ਅਧਿਕਾਰੀਆਂ ਅਤੇ ਇੱਕ ਪੀਸੀਐੱਸ ਅਧਿਕਾਰੀ ਦਾ ਤਬਾਦਲਾ ਕੀਤਾ ਹੈ। ਜਾਰੀ ਹੁਕਮਾਂ ਅਨੁਸਾਰ ਹਿਮਾਂਸ਼ੂ ਜੈਨ ਹੁਣ ਲੁਧਿਆਣਾ ਦੇ ਨਵੇਂ ਡਿਪਟੀ ਕਮਿਸ਼ਨਰ ਹੋਣਗੇ ਅਤੇ ਵਰਜੀਤ ਵਾਲੀਆ ਰੋਪੜ ਦੇ ਡਿਪਟੀ ਕਮਿਸ਼ਨਰ ਹੋਣਗੇ। ਇਸ ਤੋਂ ਇਲਾਵਾ ਆਈਏਐੱਸ ਨਿਰਮਲ ਅਉਸੇਪਚਨ, ਸਿਮਰਦੀਪ ਸਿੰਘ ਦਾ ਤਬਾਦਲਾ ਕੀਤਾ ਗਿਆ ਹੈ ਅਤੇ ਪੀਸੀਐੱਸ ਅਧਿਕਾਰੀ ਤਰਸੇਮ ਚੰਦ ਨੂੰ ਡਿਪਟੀ ਐਕਸਾਇਜ਼ ਕਮਿਸ਼ਨਰ ਪਟਿਆਲਾ ਲਾਇਆ ਗਿਆ ਹੈ।