ਖਣਨ ਖ਼ਿਲਾਫ਼ ਖ਼ਬਰ ਚਲਾਉਣ ’ਤੇ ਯੂਟਿਊਬਰ ਨੂੰ ਧਮਕੀਆਂ

ਤਲਵਾੜਾ, 17 ਮਾਰਚ (ਖਬ਼ਰ ਖਾਸ ਬਿਊਰੋ)

ਸਬ ਡਿਵੀਜ਼ਨ ਮੁਕੇਰੀਆਂ ਦੇ ਬਲਾਕ ਤਲਵਾੜਾ ਅਤੇ ਹਾਜੀਪੁਰ ’ਚ ਕਥਿਤ ਮਾਈਨਿੰਗ ਅਤੇ ਸਟੋਨ ਕਰੱਸ਼ਰਾਂ ਖ਼ਿਲਾਫ਼ ਖ਼ਬਰ ਚਲਾਉਣ ’ਤੇ ਨਿੱਜੀ ਯੂਟਿਊਬ ਚੈਨਲ ਮਾਲਕ ਨੂੰ ਕਰੱਸ਼ਰ ਮਾਲਕਾਂ ਨੇ ਧਮਕੀਆਂ ਦਿੱਤੀਆਂ ਹਨ। ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣ ਅਤੇ ਧਮਕਾਉਣ ਦੀ ‘ਦਿ ਜਰਨਲਿਸਟ ਐਂਡ ਸੋਸ਼ਲ ਵੈਲਫੇਅਰ ਸੁਸਾਇਟੀ’ ਤਲਵਾੜਾ ਨੇ ਨਿੰਦਾ ਕੀਤੀ।

ਸਰਕਾਰ ਅਤੇ ਪ੍ਰਸ਼ਾਸਨ ਤੋਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਹੁਸ਼ਿਆਰਪੁਰ ਤੋਂ ਇੱਕ ਨਿੱਜੀ ਯੂਟਿਊਬ ਚੈਨਲ ਦੇ ਸਰਪ੍ਰਸਤ ਚੇਤਨ ਕਸ਼ਯਪ ਨੇ ਦੱਸਿਆ ਕਿ ਉਸਨੇ ਆਪਣੇ ਚੈਨਲ ’ਤੇ ਮਾਈਨਿੰਗ ਸਬੰਧੀ ਖ਼ਬਰ ਨਸ਼ਰ ਕੀਤੀ ਸੀ ਜਿਸ ਵਿਚ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ, ਹਾਜੀਪੁਰ ਦੇ ਕੋਆਰਡੀਨੇਟਰ ਧਰਮਿੰਦਰ ਸਿੰਘ ‘ਸਿੰਬਲੀ’ ਨੇ ਬਲਾਕ ਦੇ ਪਿੰਡ ਪੱਤੀ ਨਾਮ ਨਗਰ ਅਤੇ ਨਵੇਂ ਘਰ ਵਿਖੇ ਕਰੱਸ਼ਰਾਂ ਖ਼ਿਲਾਫ਼ ਚੱਲਦੇ ਪੱਕੇ ਮੋਰਚੇ ਅਤੇ ਖਣਨ ਮਾਫੀਆ ਵੱਲੋਂ ਕੀਤੀ ਜਾ ਰਹੀ ਨਾਜਾਇਜ਼ ਖਣਨ ਦਾ ਜ਼ਿਕਰ ਕੀਤਾ ਸੀ।

ਹੋਰ ਪੜ੍ਹੋ 👉  ਮੁੱਖ ਕਾਰਜਕਾਰੀ ਅਫਸਰ ਸੀਵਰੇਜ ਬੋਰਡ ਖਿਲਾਫ ਚੰਡੀਗੜ੍ਹ ਵਿਖੇ ਰੋਸ ਧਰਨਾਂ 27 ਮਈ ਨੂੰ :ਵਾਹਿਦਪੁਰੀ

ਖ਼ਬਰ ਤੋਂ ਖ਼ਫਾ ਵਿਅਕਤੀ ਨੇ ਆਪਣੇ ਆਪ ਨੂੰ ਕਰੱਸ਼ਰ ਯੂਨੀਅਨ ਹੁਸ਼ਿਆਰਪੁਰ ਦਾ ਪ੍ਰਧਾਨ ਦੱਸਦਿਆਂ ਪਹਿਲਾਂ ਗਾਲੀ ਗਲੋਚ ਕੀਤਾ ਉਪਰੰਤ ਉਸ ਨੂੰ ਧਮਕਾਇਆ। ਸੁਸਾਇਟੀ ਦੇ ਆਗੂ ਰਾਕੇਸ਼ ਸ਼ਰਮਾ, ਜੋਤੀ ਗੌਤਮ, ਰਮਨ ਟੰਡਨ, ਅਰੁਣ ਸ਼ਰਮਾ, ਵਿਕਰਾਂਤ ਸ਼ਰਮਾ, ਸੌਰਵ ਸ਼ਰਮਾ ਆਦਿ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *