80 ਸਾਲਾ ਪਿਓ ਕਰਨਾ ਚਾਹੁੰਦਾ ਸੀ ਦੂਜਾ ਵਿਆਹ, ਜਦੋਂ ਰੋਕਿਆ ਤਾਂ ਆਪਣੇ ਹੀ ਪੁੱਤਰ ਦਾ ਗੋਲੀ ਮਾਰ ਕੇ ਕੀਤਾ ਕਤਲ

ਰਾਜਸਥਾਨ 12 ਮਾਰਚ (ਖ਼ਬਰ ਖਾਸ ਬਿਊਰੋ)

ਰਾਜਸਥਾਨ ਦੇ ਰਾਜਕੋਟ ਜ਼ਿਲ੍ਹੇ ਦੇ ਸਜਸਦਨ ਕਸਬੇ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 80 ਸਾਲਾ ਬਜ਼ੁਰਗ ਪਿਤਾ ਨੇ ਆਪਣੇ 52 ਸਾਲਾ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਪੁੱਤਰ ਦਾ ਕਤਲ ਕਰਨ ਤੋਂ ਬਾਅਦ ਦੋਸ਼ੀ ਪਿਤਾ ਆਪਣੇ ਪੁੱਤਰ ਦੀ ਲਾਸ਼ ਕੋਲ ਕੁਰਸੀ ‘ਤੇ ਬੈਠ ਗਿਆ। ਕਤਲ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ।

ਸ਼ੁਰੂਆਤ ‘ਚ ਪੁਲਿਸ ਇਸ ਨੂੰ ਜ਼ਮੀਨੀ ਵਿਵਾਦ ਨਾਲ ਜੋੜ ਕੇ ਦੇਖ ਰਹੀ ਸੀ ਪਰ ਬਾਅਦ ਵਿੱਚ ਪੁਲਿਸ ਦੇ ਸਾਹਮਣੇ ਕਤਲ ਦਾ ਹੈਰਾਨੀਜਨਕ ਕਾਰਨ ਸਾਹਮਣੇ ਆਇਆ। ਪੁਲਿਸ ਨੇ ਦੱਸਿਆ ਕਿ ਪਿਤਾ ਨੇ ਦੂਜੇ ਵਿਆਹ ਦੇ ਵਿਰੋਧ ‘ਚ ਆਪਣੇ ਬੇਟੇ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਦੱਸਿਆ ਕਿ 80 ਸਾਲਾ ਰਾਮਭਾਈ ਉਰਫ ਰਾਮਕੁਭਾਈ ਬੋਰੀਚਾ ਦੂਜੀ ਵਾਰ ਵਿਆਹ ਕਰਵਾਉਣ ਦਾ ਮਨ ਬਣਾ ਰਿਹਾ ਸੀ ਪਰ ਉਸ ਦੇ 52 ਸਾਲਾ ਪੁੱਤਰ ਪ੍ਰਤਾਪ ਬੋਰੀਚਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੂਜੇ ਵਿਆਹ ਤੋਂ ਇਨਕਾਰ ਕਰ ਦਿੱਤਾ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਇਸ ਤੋਂ ਗੁੱਸੇ ‘ਚ ਆ ਕੇ ਪਿਤਾ ਨੇ ਨੇੜੇ ਹੀ ਹਥਿਆਰ ਚੁੱਕ ਲਿਆ ਅਤੇ ਦੋ ਗੋਲੀਆਂ ਚਲਾ ਕੇ ਆਪਣੇ ਹੀ ਪੁੱਤਰ ਦੀ ਹੱਤਿਆ ਕਰ ਦਿੱਤੀ। ਕਤਲ ਕਰਨ ਤੋਂ ਬਾਅਦ ਪਛਤਾਵੇ ‘ਚ ਦੋਸ਼ੀ ਆਪਣੇ ਬੇਟੇ ਦੀ ਲਾਸ਼ ਕੋਲ ਕੁਰਸੀ ‘ਤੇ ਬੈਠ ਗਿਆ। ਪੁਲਿਸ ਨੇ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

Leave a Reply

Your email address will not be published. Required fields are marked *