‘ਅਮਰੀਕਾ ਦੀਆਂ ਟੈਰਿਫ ਧਮਕੀਆਂ ਦੀ ਫਰਵਰੀ ’ਚ ਭਾਰਤੀ ਬਰਾਮਦਾਂ ਨੂੰ ਪਈ ਮਾਰ’

ਚੰਡੀਗੜ੍ਹ, 11 ਮਾਰਚ (ਖ਼ਬਰ ਖਾਸ ਬਿਊਰੋ)

ਇੱਕ ਸਰਕਾਰੀ ਸੂਤਰ ਨੇ ਕਿਹਾ ਕਿ ਫਰਵਰੀ ਮਹੀਨੇ ਦੌਰਾਨ ਭਾਰਤੀ ਬਰਾਮਦਾਂ ਉਤੇ ਅਮਰੀਕੀ ਟੈਰਿਫ ਧਮਕੀਆਂ ਦਾ ਮਾੜਾ ਅਸਰ ਪਿਆ ਹੈ। ਭਾਰਤ ਵਿਸ਼ਵਵਿਆਪੀ ਅਨਿਸ਼ਚਿਤਤਾ ਦੇ ਵਿਚਕਾਰ ਬਰਾਮਦਕਾਰਾਂ ਨੂੰ ਪ੍ਰੋਤਸਾਹਨ ਦੇਣ ‘ਤੇ ਵਿਚਾਰ ਕਰ ਰਿਹਾ ਹੈ, ਜਿਸ ਦਾ ਫੈਸਲਾ ਇੱਕ ਮਹੀਨੇ ਦੇ ਅੰਦਰ-ਅੰਦਰ ਹੋਣ ਦੀ ਉਮੀਦ ਹੈ। ਇਹ ਰਿਪੋਰਟ ਖ਼ਬਰ ਏਜੰਸੀ ਰਾਇਟਰਜ਼ ਨੇ ਜਾਰੀ ਕੀਤੀ ਹੈ।

ਇੱਕ ਸਰਕਾਰੀ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਵਿਸ਼ਵਵਿਆਪੀ ਵਪਾਰ ਅਨਿਸ਼ਚਿਤਤਾ ਅਤੇ ਡੋਨਲਡ ਟਰੰਪ ਪ੍ਰਸ਼ਾਸਨ ਵੱਲੋਂ ਅਮਰੀਕਾ ਨੂੰ ਭੇਜੇ ਗਏ ਸ਼ਿਪਮੈਂਟਾਂ ‘ਤੇ ਟੈਰਿਫ ਦੇ ਸੰਭਾਵੀ ਪ੍ਰਭਾਵ ਦੇ ਵਿਚਕਾਰ ਭਾਰਤ ਆਪਣੇ ਬਰਾਮਦਕਾਰਾਂ ਨੂੰ ਨਵੀਆਂ ਹੱਲਾਸ਼ੇਰੀਆਂ ਦੇਣ ‘ਤੇ ਵਿਚਾਰ ਕਰ ਰਿਹਾ ਹੈ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਅਮਰੀਕਾ ਅਤੇ ਯੂਰਪੀ ਯੂਨੀਅਨ ਵਰਗੇ ਵਪਾਰਕ ਭਾਈਵਾਲਾਂ ਦੁਆਰਾ ਅਪਣਾਈਆਂ ਜਾ ਰਹੀਆਂ ਹਮਲਾਵਰ ਨੀਤੀਆਂ ਕਾਰਨ ਭਾਰਤੀ ਬਰਾਮਦਕਾਰਾਂ ‘ਤੇ ਦਬਾਅ ਵਧ ਰਿਹਾ ਹੈ।

ਇੱਕ ਸਮਾਗਮ ਦੌਰਾਨ ਵੱਖਰੇ ਤੌਰ ’ਤੇ ਗੱਲ ਕਰਦਿਆਂ ਇਸ ਅਧਿਕਾਰੀ ਨੇ ਕਿਹਾ, ‘‘ਸਰਕਾਰ ਵੱਲੋਂ ਇੱਕ ਮਹੀਨੇ ਦੇ ਅੰਦਰ ਬਰਾਮਦਕਾਰਾਂ ਨੂੰ ਪ੍ਰੋਤਸਾਹਨ ਦੇਣ ਬਾਰੇ ਫੈਸਲਾ ਲੈਣ ਦੀ ਉਮੀਦ ਹੈ ਅਤੇ 1 ਅਪਰੈਲ ਤੋਂ ਸ਼ੁਰੂ ਹੋਣ ਵਾਲੇ ਸਾਲ ਲਈ ਬਜਟ ਵਿੱਚ ਫੰਡ ਪਹਿਲਾਂ ਹੀ ਅਲਾਟ ਕਰ ਦਿੱਤੇ ਗਏ ਹਨ।’’

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਬੀਤੇ ਦਿਨੀਂ ਕਿਹਾ ਸੀ ਕਿ ਅਮਰੀਕੀ ਟੈਰਿਫ ਦਾ ਪ੍ਰਭਾਵ ਭਾਰਤ ‘ਤੇ ਮਹਿਸੂਸ ਕੀਤਾ ਜਾਵੇਗਾ। – ਰਾਇਟਰਜ਼ ਤੋਂ ਇਨਪੁਟਸ ਦੇ ਨਾਲ

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

Leave a Reply

Your email address will not be published. Required fields are marked *