ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਨੇ ਪੰਥਕ ਰੌਸ਼ਨੀ ਲਈ ਸੱਤ ਮਤੇ ਕੀਤੇ ਪਾਸ

ਤਖ਼ਤ ਸਾਹਿਬਾਨਾਂ ਦੀ ਸਰਵਉਚੱਤਾ ਨੂੰ ਠੇਸ ਪਹੁੰਚਾਉਣ ਵਾਲੇ ਮਤਿਆਂ ਖਿਲਾਫ ਖੜਨ ਵਾਲੇ ਪੰਥਕ ਹਿਤੈਸ਼ੀਆਂ ਦਾ ਧੰਨਵਾਦ

ਚੰਡੀਗੜ 10 ਮਾਰਚ (ਖ਼ਬਰ ਖਾਸ ਬਿਊਰੋ)

ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਵੱਲੋਂ ਅੱਜ ਚੰਡੀਗੜ ਵਿਖੇ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਪੰਥਕ ਰੌਸ਼ਨੀ ਵਿੱਚ ਅਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਸੱਤ ਮਤੇ ਪਾਸ ਕੀਤੇ ਗਏ।

ਪਹਿਲਾ ਮਤੇ ਵਿੱਚ ਅੱਜ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਮਰਿਆਦਾ ਦਾ ਘਾਣ ਖ਼ਾਸ ਕਰ ਪੰਥਕ ਰਹੁ-ਰੀਤਾਂ ਤੇ ਪਹਿਰਾ ਦੇਣ ਵਾਲੀ ਸ੍ਰੋਮਣੀ ਕਮੇਟੀ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੱਡੀ ਉਲੰਘਣਾ ਕੀਤੀ ਹੈ ਜਿਸ ਨਾਲ ਸਿੱਖਾਂ ਦੇ ਮਨ ਗਹਿਰੀ ਚੋਟ ਵੱਜੀ ਹੈ ਇਸਦਾ ਨਿੰਦਾ ਮਤਾ ਪਾਸ ਕੀਤਾ ਗਿਆ ਹੈ।
*ਮਤਾ ਨੰ: 2 ਪਾਸ ਕਰਦਿਆਂ ਸਮੁੱਚੀ ਇਕੱਤਰਤਾ ਨੇ ਮੰਗ ਚੁੱਕੀ ਕਿ ਜੱਥੇਦਾਰ ਸਾਹਿਬਾਨ ਨੂੰ ਸੇਵਾ ਦੇਣ ਅਤੇ ਸੇਵਾ ਮੁਕਤੀ ਲਈ ਵਿਧੀ ਵਿਧਾਨ ਬਣਨਾ ਬਹੁੱਤ ਜਰੂਰੀ ਹੈ ਘੱਟੋ-ਘੱਟ ਜਨਰਲ ਇਜਲਾਸ ਵਿੱਚ ਪਾਸ ਹੋਣ ਉਪਰੰਤ ਸੇਵਾ ਦਿੱਤੀ ਜਾ ਸਕੇ ਤੇ ਸੇਵਾ ਮੁੱਕਤ ਕੀਤਾ ਜਾ ਸਕੇ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਮਤਾ ਨੰਬਰ 3
ਇਕੱਤਰਤਾ ਵੱਲੋਂ ਐਸਜੀਪੀਸੀ ਮੈਂਬਰਾਂ ਨੂੰ ਅਪੀਲ ਕੀਤੀ ਗਈ ਕਿ, ਅੰਤ੍ਰਿੰਗ ਕਮੇਟੀ ਵਿੱਚ, ਸਿੰਘ ਸਾਹਿਬਾਨ ਗਿਆਨੀ ਰਘੁਬੀਰ ਸਿੰਘ ਜੀ, ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਜੀ, ਸਿੰਘ ਸਾਹਿਬਾਨ ਗਿਆਨੀ ਸੁਲਤਾਨ ਨੂੰ ਹਟਾਉਣ ਵਾਲੇ ਦੋਹੇਂ ਮਤਿਆਂ ਨੂੰ ਰੱਦ ਕਰਨ ਲਈ ਅੱਗੇ ਆਉਣ ਤਾਂ ਸਿੱਖ ਪੰਥ ਦੇ ਗੁੱਸੇ ਨੂੰ ਠੰਡਾ ਕੀਤਾ ਜਾ ਸਕੇ।

ਮਤਾ ਨੰਬਰ 4
ਪਾਸ ਕਰਦਿਆਂ ਸਿੰਘ ਸਾਹਿਬਾਨ ਗਿਆਨੀ ਰਘੁਬੀਰ ਸਿੰਘ ਜੀ, ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਗਿਆਨੀ ਸੁਲਤਾਨ ਸਿੰਘ ਜੀ ਦੀਆਂ ਪੰਥਕ ਸੇਵਾਵਾਂ ਦੀ ਤੇ ਖ਼ਾਸ ਕਰ ਦੋ ਦਸੰਬਰ ਵਾਲੇ ਹੁਕਮਨਾਮੇ ਦੀ ਸ਼ਲਾਘਾ ਕੀਤੀ ਗਈ।

ਮਤਾ ਨੰਬਰ 5
ਸਿੱਖ ਜੱਥੇਬੰਦੀਆਂ,ਸਿੱਖ ਸੰਸਥਾਵਾਂ, ਬਾਬਾ ਬਲਬੀਰ ਸਿੰਘ,ਦਮਦਮੀ ਟਕਸਾਲ ਤਮਾਮ ਸੰਤ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਗਈ ਕਿ ਇੱਕਠੇ ਹੋਕੇ ਇਹਨਾ ਮਤਿਆਂ ਨੂੰ ਰੱਦ ਕਰਵਾਉਣ ਲਈ ਵੱਡੇ ਪੱਧਰ ਤੇ ਜੱਥੇਬੰਦੀਆਂ ਨੂੰ ਲਾਮਬੰਦ ਕਰਨ ਦੇ ਉਪਰਾਲੇ ਕੀਤੇ ਕਰਨ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਮਤਾ ਨੰਬਰ ਛੇ
ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫ਼ਸੀਲ ਤੋ ਬਣੀ ਸੱਤ ਮੈਂਬਰੀ ਭਰਤੀ ਕਮੇਟੀ ਦੇ ਕਾਰਜਸ਼ੀਲ ਪੰਜ ਮੈਬਰਾਂ ਵਲੋ ਅਰਦਾਸ ਵਿੱਚ ਤਹਿ ਕੀਤਾ ਸੀ ਕਿ 18 ਮਾਰਚ ਨੂੰ ਭਰਤੀ ਸ਼ੁਰੂ ਕਰਨੀ ਹੈ ਤੇ ਸਮੁੱਚੇ ਅਕਾਲੀ ਹਿਤੈਸ਼ੀ ਵਰਕਰਾਂ ਨੇਤਾਵਾਂ ਨੂੰ ਬੇਨਤੀ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਭਰਤੀ ਸ਼ੁਰੂ ਕਰਨ ਦੇ ਸਮਾਗਮ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ 11 ਵਜੇ ਪਹੁੰਚਣ।

ਮਤਾ ਨੰਬਰ 7
ਜਿਹੜੀ ਲੀਡਰਸ਼ਿਪ ਅੰਤ੍ਰਿੰਗ ਕਮੇਟੀ ਦੇ ਫੈਸਲੇ ਨੂੰ ਰੱਦ ਕਰ ਚੁੱਕੀ ਹੈ,ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਪੱਧਰ ਤੇ ਲੀਡਰਸ਼ਿਪ ਨੇ ਪ੍ਰੈਸ ਰਾਹੀ ਜਾਂ ਸੋਸ਼ਲ ਮੀਡੀਆ ਰਾਹੀ ਸਟੈਂਡ ਸਪਸ਼ਟ ਕੀਤਾ ਹੈ, ਓਹਨਾ ਸਾਰੇ ਲੀਡਰ ਸਾਹਿਬਾਨਾਂ ਦਾ ਅੱਜ ਜੀ ਇਕਤੱਰਤਾ ਨੇ ਸਪੈਸਲ ਧੰਨਵਾਦ ਕੀਤਾ ਤੇ ਉਹਨਾ ਦੇ ਸਟੈਂਡ ਦੀ ਸ਼ਲਾਘਾ ਵੀ ਕੀਤੀ। ਇਸ ਦੇ ਨਾਲ ਹੀ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਵੀ ਅਪੀਲ ਕੀਤੀ ਅਤੇ ਸਮੁੱਚੀ ਲੀਡਰਸਿੱਪ ਨੇ ਵੀ ਅਹਿਦ ਲਿਆ ਕਿ ਅਜਿਹੇ ਪੰਥਕ ਹਿਤੈਸ਼ੀਆਂ ਲੀਡਰ ਸਹਿਬਾਨ ਜਿਨਾ ਨੇ ਅੰਤ੍ਰਿੰਗ ਕਮੇਟੀ ਦੇ ਮਤੇ ਨੂੰ ਰੱਦ ਕੀਤਾ ਹੈ, ਉਹਨਾਂ
ਸਭ ਨਾਲ ਤਾਲਮੇਲ ਕਰਕੇ ਇੱਕ ਪਲੇਟਫਾਰਮ ਤੇ ਇੱਕਠਾ ਕੀਤਾ ਜਾਵੇ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਅੱਜ ਦੀ ਇਕਤੱਰਤਾ ਵਿੱਚ ਪੰਥਕ ਹਲਕਿਆਂ ਦੀ ਘਟਨਾਵਾਂ ਤੇ ਜਿੱਥੇ ਨਜਰਸਾਨੀ ਕੀਤੀ ਗਈ ਉਥੇ ਹੀ ਸਮੁੱਚੇ ਪੰਥ ਅਤੇ ਸਮੁੱਚੀ ਕੌਮ ਵਿੱਚ ਫੈਲੀ ਨਿਰਾਸ਼ਾ ਨੂੰ ਦੂਰ ਕਰਨ ਲਈ ਅੱਗੇ ਹੋਕੇ ਖੜਨ ਦਾ ਅਹਿਦ ਵੀ ਲਿਆ ਗਿਆ। ਅੱਜ ਦੀ ਇਕਤੱਰਤਾ ਵਿੱਚ ਜਿਨ੍ਹਾਂ ਵਿੱਚ ਸਰਦਾਰ ਸੁਰਜੀਤ ਸਿੰਘ ਰੱਖੜਾ, ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਸਰਦਾਰ ਪਰਮਿੰਦਰ ਸਿੰਘ ਢੀਂਡਸਾ, ਸਰਦਾਰ ਸੁੱਚਾ ਸਿੰਘ ਛੋਟੇਪੁਰ, ਸਰਦਾਰ ਚਰਨਜੀਤ ਸਿੰਘ ਬਰਾੜ ਸ਼ਾਮਿਲ ਸਨ
ਲੀਡਰ ਸਾਹਿਬ ਵੀ ਖਾਸ ਤੌਰ ਤੇ ਸ਼ਾਮਿਲ ਰਹੇ।

Leave a Reply

Your email address will not be published. Required fields are marked *